ਚਿੱਟੇ ਦਾ ਨਸ਼ਾ ਕਰਨ ਵਾਲੇ ਵਿਅਕਤੀ ''ਤੇ ਪਰਚਾ ਦਰਜ
Thursday, Apr 30, 2026 - 02:57 PM (IST)
ਜਲਾਲਾਬਾਦ (ਬੰਟੀ ਦਹੂਜਾ) : ਥਾਣਾ ਵੈਰੋਕੇ ਪੁਲਸ ਨੇ ਚਿੱਟੇ ਦਾ ਨਸ਼ਾ ਕਰਨ ਵਾਲੇ ਵਿਅਕਤੀ 'ਤੇ ਪਰਚਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਸੁਰੇਸ਼ ਕੁਮਾਰ ਨੇ ਦੱਸਿਆ ਕਿ ਉਹ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਬੱਸ ਸਟੈਂਡ ਪਿੰਡ ਕੱਚਾ ਕਾਲੇ ਵਾਲਾ ਪੁੱਜੇ ਤਾਂ ਬੱਸ ਸਟੈਂਡ ਦੇ ਬਰਾਡੇ ਵਿੱਚ ਇੱਕ ਨੌਜਵਾਨ ਸਿਰ ਨੀਵਾਂ ਪਾ ਕੇ ਬੈਠਾ ਦਿਖਾਈ ਦਿੱਤਾ, ਜਿਸ ਦੇ ਆਲੇ-ਦੁਆਲੇ ਧੂੰਆਂ ਹੋ ਰਿਹਾ ਸੀ ਅਤੇ ਉਹ ਨਸ਼ੇ ਦਾ ਸੇਵਨ ਕਰਦਾ ਜਾਪਦਾ ਸੀ।
ਪੁਲਸ ਕਰਮਚਾਰੀਆਂ ਦੀ ਮਦਦ ਨਾਲ ਉਕਤ ਵਿਅਕਤੀ ਜੱਜ ਸਿੰਘ ਪੁੱਤਰ ਅਸ਼ੋਕ ਸਿੰਘ ਵਾਸੀ ਚੱਕ ਅਰਾਈਆ ਵਾਲਾ ਉਰਫ ਕੱਟੀਆ ਵਾਲਾ (ਜਲਾਲਾਬਾਦ) ਨੂੰ ਕਾਬੂ ਕਰਕੇ ਤਲਾਸ਼ੀ ਲਈ ਤਾਂ ਉਸ ਪਾਸੋਂ 1 ਸਿਲਵਰ ਪੰਨੀ, 1 ਲਾਈਟਰ ਅਤੇ 20 ਰੁਪਏ ਦਾ ਕਰੰਸੀ ਨੋਟ ਬਰਾਮਦ ਹੋਇਆ। ਇਸ 'ਤੇ ਧਾਰਾ ਐਨ.ਡੀ.ਪੀ.ਐਸ. ਐਕਟ ਦੇ ਅਧੀਨ ਪਰਚਾ ਦਰਜ ਕੀਤਾ ਗਿਆ ਹੈ।
