ਕੁੱਟਮਾਰ ਕਰਨ ਤੇ ਹਵਾਈ ਫਾਇਰ ਕਰਨ ਵਾਲੇ 2 ਵਿਅਕਤੀਆਂ ''ਤੇ ਪਰਚਾ ਦਰਜ

Wednesday, Apr 29, 2026 - 03:13 PM (IST)

ਕੁੱਟਮਾਰ ਕਰਨ ਤੇ ਹਵਾਈ ਫਾਇਰ ਕਰਨ ਵਾਲੇ 2 ਵਿਅਕਤੀਆਂ ''ਤੇ ਪਰਚਾ ਦਰਜ

ਜਲਾਲਾਬਾਦ (ਬੰਟੀ ਦਹੂਜਾ) : ਥਾਣਾ ਸਦਰ ਜਲਾਲਾਬਾਦ ਪੁਲਸ ਨੇ ਕੁੱਟਮਾਰ ਕਰਨ ਅਤੇ ਹਵਾਈ ਫਾਇਰ ਕਰਨ ਵਾਲੇ 2 ਵਿਅਕਤੀਆਂ 'ਤੇ ਪਰਚਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਜਸਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਅਜੈ ਕੁਮਾਰ ਪੁੱਤਰ ਹਰਮੇਸ਼ ਸਿੰਘ ਵਾਸੀ ਘੁਬਾਇਆ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੀ ਕਰੀਬ 2 ਸਾਲ ਪਹਿਲਾਂ ਪ੍ਰਵੀਨ ਰਾਣੀ ਪਤਨੀ ਅਮਰੀਕ ਸਿੰਘ ਵਾਸੀ ਹਜ਼ਾਰਾ ਸਿੰਘ ਵਾਲਾ ਨਾਲ ਜਾਨ ਪਛਾਣ ਸੀ।

ਇਸ ਨੂੰ ਉਸ ਨੇ ਮੋਬਾਇਲ ਲੈ ਕੇ ਦਿੱਤਾ ਸੀ ਅਤੇ 50,000 ਰੁਪਏ ਉਧਾਰ ਦਿੱਤੇ ਸਨ। ਪੈਸਿਆਂ ਦੇ ਲੈਣ-ਦੇਣ ਦੀ ਅਣਬਣ ਕਾਰਨ ਪ੍ਰਵੀਨ ਰਾਣੀ ਦੀ ਸ਼ਹਿ 'ਤੇ ਜਤਿੰਦਰ ਸਿੰਘ ਪੁੱਤਰ ਸ਼ੇਰ ਸਿੰਘ ਵਾਸੀ ਬਸਤੀ ਲਾਭ ਸਿੰਘ ਅਤੇ ਕੁਝ ਅਣਪਛਾਤੇ ਵਿਅਕਤੀਆਂ ਨੇ ਉਸਦੇ ਘਰ ਆ ਕੇ ਉਸ ਦੀ ਅਤੇ ਉਸ ਦੀ ਮਾਤਾ ਦੀ ਕੁੱਟਮਾਰ ਕੀਤੀ। ਇਸ ਤੋਂ ਇਲਾਵਾ ਸਮਾਨ ਦੀ ਭੰਨ-ਤੋੜ ਕੀਤੀ ਅਤੇ ਹਵਾਈ ਫਾਇਰ ਵੀ ਕੀਤੇ। ਪੁਲਸ ਵੱਲੋਂ ਇਸ ਮਾਮਲੇ ਨੂੰ ਲੈ ਕੇ ਪਰਚਾ ਦਰਜ ਕੀਤਾ ਗਿਆ ਹੈ।


author

Babita

Content Editor

Related News