ਨਿਹਾਲ ਸਿੰਘ ਵਾਲਾ ''ਚ ਪ੍ਰਸ਼ਾਸਨ ਦਾ ਚੱਲਿਆ ''ਪੀਲਾ ਪੰਜਾ'', 8 ਮਹੀਨਿਆਂ ਤੋਂ ਲੱਗਾ ਪੱਕਾ ਮੋਰਚਾ ਉਖਾੜਿਆ
Thursday, Apr 30, 2026 - 09:31 AM (IST)
ਨਿਹਾਲ ਸਿੰਘ ਵਾਲਾ (ਬਾਵਾ) : ਨਿਹਾਲ ਸਿੰਘ ਵਾਲਾ ਦੇ ਨਜ਼ਦੀਕ ਪਿੰਡ ਜਵਾਹਰ ਸਿੰਘ ਵਾਲਾ ਵਿਖੇ ਉਸਾਰੀ ਅਧੀਨ ਨੈਂਸਨਲ ਹਾਈਵੇ ਐੱਨ. ਐੱਚ. 254 ਤਹਿਤ ਜ਼ਮੀਨ ਐਕਵਾਇਰ ਕਰਨ ਦੇ ਵਿਰੋਧ ਵਿਚ ਪਿਛਲੇ 8 ਮਹੀਨੇ ਤੋਂ ਪੀੜਤ ਪਰਿਵਾਰਾਂ ਵੱਲੋਂ ਵੱਖ-ਵੱਖ ਜਥੇਬੰਦੀਆਂ ਦੀ ਅਗਵਾਈ ’ਚ ਘੱਟ ਮੁਆਵਜ਼ਾ ਮਿਲਣ ਦੇ ਰੋਸ ਵਜੋਂ ਲਾਏ ਗਏ ਪੱਕੇ ਮੋਰਚੇ ’ਤੇ ਅੱਜ ਤੜਕਸਾਰ ਪ੍ਰਸ਼ਾਸਨ ਦਾ ਪੀਲਾ ਪੰਜਾ ਚੱਲਿਆਂ। ਮੋਰਚੇ ਦੇ ਟੈੱਟ, ਲਾਉੜ ਸਪੀਕਰ, ਪੱਖੇ, ਭਾਂਡਿਆਂ ਆਦਿ ਨੂੰ ਜਬਤ ਕਰ ਲਿਆ। ਜਵਾਹਰ ਸਿੰਘ ਚੌਕ ’ਚ ਇਕ ਢਾਬਾ ਜਿਸ ਦਾ 9 ਮਰਲੇ ਹਿੱਸਾ ਅਤੇ ਇਸ ਦੇ ਨਾਲ 72 ਮਰਲੇ ਜਗ੍ਹਾ ਜਿਸ ਵਿਚ ਰੇਤਾ, ਬੱਜਰੀ, ਸੀਮਿੰਟ ਸਟੋਰ ਬਣਿਆ ਹੈ ਅਤੇ ਇਸ ਤੋਂ ਅੱਗੇ 50 ਮਰਲੇ ਜਗ੍ਹਾ ਵਿਚ 10 ਦੇ ਕਰੀਬ ਰਿਹਾਇਸ਼ੀ ਮਕਾਨ ਹਨ, ਜਿਨ੍ਹਾਂ ਵੱਲੋਂ ਆਪਣੇ ਬਣਦੇ ਹੱਕ ਲਈ ਧਰਨਾ ਲਾਇਆ ਹੋਇਆ ਹੈ।
ਇਹ ਵੀ ਪੜ੍ਹੋ : NRI ਦੇ ਭਰੋਸੇ ਦਾ 'ਕਤਲ': ਜਿਸ ਰਿਸ਼ਤੇਦਾਰ ਨੂੰ ਸੌਂਪੀਆਂ ਸਨ ਘਰ ਦੀਆਂ ਚਾਬੀਆਂ, ਉਹੀ ਨਿਕਲਿਆ 'ਚੋਰ'
ਪੀੜਤਾਂ ਦੀ ਮੰਗ ਹੈ ਕਿ ਸਬੰਧਤ ਵਿਭਾਗ ਵੱਲੋਂ ਸਾਨੂੰ ਪੂਰਾ ਮੁਆਵਜ਼ਾ ਦਿੱਤਾ ਜਾਵੇ। ਪਹਿਲਾ ਪ੍ਰਸ਼ਾਸਨ ਵੱਲੋਂ 28 ਅਪ੍ਰੈਲ ਨੂੰ ਕਬਜ਼ਾ ਲੈਣ ਦਾ ਐਲਾਣ ਕੀਤਾ ਗਿਆ ਸੀ ਪਰ ਕੱਲ 28 ਅਪ੍ਰੈਲ ਨੂੰ ਪੀੜਤਾਂ ਦੇ ਹੱਕ ਵਿਚ ਵੱਡੀ ਗਿਣਤੀ ਵਿਚ ਲੋਕ ਇਕੱਤਰ ਹੋ ਗਏ ਅਤੇ ਪ੍ਰਸ਼ਾਸਨ ਖਿਲਾਫ ਰੋਸ ਰੈਲੀ ਅਤੇ ਨਾਅਰੇਬਾਜ਼ੀ ਕੀਤੀ ਗਈ, ਜਿਸ ਕਾਰਨ ਪੁਲਸ ਪ੍ਰਸ਼ਾਸਨ ਨੇ ਪਹੁੰਚਣਾ ਮੁਨਾਸਿਬ ਨਹੀਂ ਸਮਝਿਆਂ। ਕੱਲ ਕਈ ਪੀੜਤਾ ਵੱਲੋਂ ਆਤਮ ਹੱਤਿਆਂ ਕਰਨ ਦੀ ਧਮਕੀ ਵੀ ਦਿੱਤੀ ਗਈ ਸੀ। ਅੱਜ ਸਵੇਰੇ ਪ੍ਰਸ਼ਾਸਨ ਨੇ ਲੋਕਾਂ ਦੇ ਮੂੰਹ ਧੋਣ ਤੋਂ ਪਹਿਲਾਂ ਹੀ ਢਾਬਾ ਅਤੇ ਸੀਮਿੰਟ, ਬੱਜਰੀ ਵਾਲੀਆਂ ਥਾਵਾਂ ’ਤੇ ਪੀਲਾ ਪੰਜਾਂ ਚਲਾ ਦਿੱਤਾ ਅਤੇ ਸੜਕ ਨਿਰਮਾਣ ਲਈ ਕਬਜਾ ਲੈ ਲਿਆ।
ਇਸ ਸਬੰਧੀ ਐੱਸ. ਡੀ. ਐੱਮ. ਗਗਨਦੀਪ ਸਿੰਘ ਅਤੇ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਉਕਤ ਢਾਬੇ ਵਾਲੇ ਤੇ ਦੂਸਰੇ ਮਾਲਕਾਂ ਨੂੰ ਪੈਸੇ ਪਾ ਦਿੱਤੇ ਹਨ ਅਤੇ ਇਨ੍ਹਾਂ ਨੂੰ 22 ਅਪ੍ਰੈਲ ਤੋਂ 28 ਅਪ੍ਰੈਲ ਤੱਕ ਦਾ ਨੋਟਿਸ ਵੀ ਦਿੱਤਾ ਸੀ ਕਿ ਜਗ੍ਹਾ ਨੂੰ ਖਾਲੀ ਕੀਤਾ ਜਾਵੇ ਪਰ ਉਨ੍ਹਾਂ ਦੇ ਨਾ ਮੰਨਣ ’ਤੇ ਇਹ ਕਾਰਵਾਈ ਕੀਤੀ ਗਈ ਹੈ। ਪ੍ਰਸ਼ਾਸਨ ਨੇ ਢਾਬੇ ਅਤੇ ਸੀਮਿੰਟ ਸਟੋਰ ਵਾਲਿਆਂ ਦੇ ਬਣੇ ਢਾਂਚੇ ਉਖਾੜ ਦਿੱਤੇ ਗਏ, ਪ੍ਰਸ਼ਾਸਨ ਨੇ ਇਨ੍ਹਾਂ ਨੂੰ ਆਪਣਾ ਮਲਬਾ ਚੁੱਕਣ ਲਈ ਤਿੰਨ ਦਿਨਾਂ ਦਾ ਸਮਾਂ ਦਿੱਤਾ ਗਿਆ ਹੈ। ਇਸ ਕਾਰਵਾਈ ਮੌਕੇ ਐੱਸ. ਡੀ. ਐੱਮ. ਨਿਹਾਲ ਸਿੰਘ ਵਾਲਾ ਗਗਨਦੀਪ ਸਿੰਘ, ਤਹਿਸੀਲਦਾਰ ਨਿਹਾਲ ਸਿੰਘ ਵਾਲਾ, ਮਨਦੀਪ ਸਿੰਘ ਇਨ੍ਹਾਂ ਦੋਨਾਂ ਦਫਤਰਾਂ ਦਾ ਸਾਰਾ ਅਮਲਾ, ਹਲਕਾ ਪਟਵਾਰੀ ਅਤੇ ਕਾਨੂੰਗੋ, ਸੜਕ ਵਿਭਾਗ ਦਾ ਅਮਲਾ, ਡੀ. ਐੱਸ. ਪੀ. ਬੱਧਨੀ ਕਲਾਂ ਅਨਵਰ ਅਲੀ, ਥਾਣਾ ਮੁਖੀ ਨਿਹਾਲ ਸਿੰਘ ਵਾਲਾ ਜਤਿੰਦਰ ਸਿੰਘ ਤੋਂ ਇਲਾਵਾ ਭਾਰੀ ਗਿਣਤੀ ਵਿਚ ਪੁਲਸ ਬਲ ਤਾਇਨਾਤ ਸਨ ਤਾਂ ਕਿ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ।
ਇਹ ਵੀ ਪੜ੍ਹੋ : ਗਾਜ਼ੀਆਬਾਦ ਦੇ 15 ਮੰਜ਼ਿਲਾ ਅਪਾਰਟਮੈਂਟ ’ਚ ਲੱਗੀ ਭਿਆਨਕ ਅੱਗ
ਇਸ ਤੋਂ ਇਲਾਵਾ ਫਾਇਰ ਬ੍ਰਿਗੇਡ ਅਤੇ ਐਂਬੂਲੈਂਸ ਗੱਡੀਆਂ ਵੀ ਤਿਆਰ ਸਨ। ਇਸ ਮੌਕੇ ਜਗ੍ਹਾਂ ਮਾਲਕਾਂ ਨੇ ਕਿਹਾ ਸਾਨੂੰ ਸਾਡਾ ਬਣਦਾ ਹੱਕ ਨਹੀਂ ਦਿੱਤਾ ਗਿਆ ਹੈ ਅਤੇ ਇਸ ਕਾਰਵਾਈ ਨੂੰ ਪ੍ਰਸ਼ਾਸਨ ਦੀ ਧੱਕੇਸ਼ਾਹੀ ਦੱਸਿਆ। ਕਈ ਪੀੜਤ ਭੁੱਬਾਂ ਮਾਰ ਕੇ ਰੋਦੇ ਦੇਖੇ ਗਏ। ਕਿਸਾਨ ਆਗੂ ਸਰਬਜੀਤ ਸਿੰਘ ਮਾਛੀਕੇ, ਕਿਰਤੀ ਕਿਸਾਨ ਯੂਨੀਅਨ ਦੇ ਬੇਅੰਤ ਸਿੰਘ ਮੱਲੇਆਣਾ, ਸ਼੍ਰੋਮਣੀ ਅਕਾਲੀ ਦਲ ਦੇ ਰਾਜਵਿੰਦਰ ਸਿੰਘ ਧਰਮਕੋਟ ਨੇ ਪੀੜਤ ਪਰਿਵਾਰਾਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਦਿਆਂ ਪੂਰਾ ਮੁਆਵਜ਼ਾ ਦੇਣ ਦੀ ਅਪੀਲ ਕੀਤੀ ਅਤੇ ਪ੍ਰਸ਼ਾਸਨ ਦੀ ਧੱਕੇਸ਼ਾਹੀ ਦੀ ਨਿੰਦਾ ਕੀਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
