ਹੱਲੋਮਾਜਰਾ ਲਾਈਟ ਪੁਆਇੰਟ ’ਤੇ ਸੜਕ ਹਾਦਸੇ ''ਚ ਨੌਜਵਾਨ ਦੀ ਮੌਤ

Thursday, Apr 30, 2026 - 02:07 PM (IST)

ਹੱਲੋਮਾਜਰਾ ਲਾਈਟ ਪੁਆਇੰਟ ’ਤੇ ਸੜਕ ਹਾਦਸੇ ''ਚ ਨੌਜਵਾਨ ਦੀ ਮੌਤ

ਚੰਡੀਗੜ੍ਹ (ਸੁਸ਼ੀਲ) : ਜ਼ਿਗ-ਜ਼ੈਗ ਬਾਈਕ ਸਵਾਰ ਨੌਜਵਾਨ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਹੱਲੋਮਾਜਰਾ ਲਾਈਟ ਪੁਆਇੰਟ ਦੇ ਨੇੜੇ ਸਲਿੱਪ ਰੋਡ ’ਤੇ ਦੂਜਾ ਬਾਈਕ ਸਵਾਰ ਡਿੱਗ ਕੇ ਲਹੂ-ਲੁਹਾਨ ਹੋ ਗਿਆ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਜ਼ਖਮੀ ਬਾਈਕ ਸਵਾਰ ਨੂੰ ਜੀ. ਐੱਮ. ਸੀ. ਐੱਚ. 32 ’ਚ ਦਾਖ਼ਲ ਕਰਵਾਇਆ, ਜਿੱਥੇ ਡਾਕਟਰਾਂ ਨੇ ਬਾਈਕ ਸਵਾਰ ਪ੍ਰਭਾਸ ਕੁਮਾਰ ਨੂੰ ਮ੍ਰਿਤਕ ਕਰਾਰ ਦਿੱਤਾ। ਇੰਡਸਟਰੀਅਲ ਏਰੀਆ ਪੁਲਸ ਨੇ ਹੱਲੋਮਾਜਰਾ ਨਿਵਾਸੀ ਧੁਰਨੀ ਦੇਵੀ ਦੇ ਬਿਆਨ ਦੇ ਆਧਾਰ ’ਤੇ ਜ਼ਿਗ-ਜ਼ੈਗ ਬਾਈਕ ਸਵਾਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਹੱਲੋਮਾਜਰਾ ਨਿਵਾਸੀ ਧੁਰਨੀ ਦੇਵੀ ਨੇ ਪੁਲਸ ਸ਼ਿਕਾਇਤ ਦਰਜ ਕਰਵਾਈ, ਜਿਸ ’ਚ ਕਿਹਾ ਗਿਆ ਹੈ ਕਿ ਉਸ ਨੂੰ 25 ਅਪ੍ਰੈਲ ਨੂੰ ਰਾਤ 11:30 ਵਜੇ ਦੇ ਕਰੀਬ ਕਿਸੇ ਦਾ ਫੋਨ ਆਇਆ ਸੀ ਕਿ ਉਸ ਦੇ ਪਤੀ ਦਾ ਐਕਸੀਡੈਂਟ ਹੋ ਗਿਆ ਸੀ।

ਉਹ ਜੀ.ਐੱਸ.ਸੀ.ਐੱਸ. -32 ’ਚ ਦਾਖ਼ਲ ਹਨ। ਜਦੋਂ ਉਹ ਸੈਕਟਰ-32 ਹਸਪਤਾਲ ਪਹੁੰਚੀ, ਤਾਂ ਉਸ ਦੇ ਪਤੀ ਪ੍ਰਭਾਸ਼ ਕੁਮਾਰ ਯਾਦਵ ਨੇ ਦੱਸਿਆ ਕਿ ਉਹ ਕੰਮ ਖ਼ਤਮ ਕਰਕੇ ਬਾਲਾਜੀ ਟਰਾਂਸਪੋਰਟ ਤੋਂ ਆਪਣੀ ਮੋਟਰਸਾਈਕਲ ’ਤੇ ਵਾਪਸ ਆ ਰਿਹਾ ਸੀ। ਜਿਵੇਂ ਹੀ ਉਹ ਹੱਲੋਮਾਜਰਾ ਲਾਈਟ ਪੁਆਇੰਟ ਦੇ ਨੇੜੇ ਸਲਿੱਪ ਰੋਡ ’ਤੇ ਪਹੁੰਚਿਆ ਤਾਂ ਉਸ ਦੇ ਸਾਹਮਣੇ ਇਕ ਇਕ ਮੋਟਰਸਾਈਕਲ ਸਵਾਰ ਜ਼ਿਗ-ਜ਼ੈਗ ਕਰਦਾ ਹੋਇਆ ਆ ਗਿਆ। ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ, ਉਸ ਨੇ ਮੋਟਰਸਾਈਕਲ ਤੋਂ ਕੰਟਰੋਲ ਗੁਆ ਦਿੱਤਾ ਤੇ ਡਿੱਗ ਪਿਆ। ਉਸ ਨੂੰ 26 ਅਪ੍ਰੈਲ ਨੂੰ ਜੀ.ਐੱਮ.ਸੀ.ਐੱਚ. ਤੋਂ ਪੀ.ਜੀ.ਆਈ. ਰੈਫ਼ਰ ਕਰ ਦਿੱਤਾ ਗਿਆ ਤੇ ਇਲਾਜ ਦੌਰਾਨ ਮੌਤ ਹੋ ਗਈ।


author

Babita

Content Editor

Related News