ਦੋਸਤਾਂ ਨਾਲ ਨਹਿਰ ''ਚ ਨਹਾਉਣ ਆਇਆ ਨੌਜਵਾਨ ਪਾਣੀ ਡੁੱਬਿਆ

Monday, Jul 01, 2024 - 06:28 PM (IST)

ਦੋਸਤਾਂ ਨਾਲ ਨਹਿਰ ''ਚ ਨਹਾਉਣ ਆਇਆ ਨੌਜਵਾਨ ਪਾਣੀ ਡੁੱਬਿਆ

ਗੁਰੂ ਕਾ ਬਾਗ (ਭੱਟੀ)- ਬੀਤੇ ਕੱਲ੍ਹ ਲਾਹੌਰ ਬਰਾਂਚ ਨਹਿਰ ਜਗਦੇਵ ਕਲਾਂ 'ਚ ਨਹਾਉਣ ਆਇਆ ਇੱਕ ਨੌਜਵਾਨ ਡੁੱਬ ਗਿਆ ਹੈ। ਜਿਸ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਬਲਕਾਰ ਸਿੰਘ ਵਾਸੀ ਭਗਤ ਨਾਮਦੇਵ ਕਾਲੋਨੀ ਅਜਨਾਲਾ ਨੇ ਦੱਸਿਆ ਕਿ ਬੀਤੇ ਕੱਲ੍ਹ ਆਖਰੀ ਐਤਵਾਰ ਹੋਣ ਕਾਰਨ ਅਜਨਾਲਾ ਦੇ ਬਾਜ਼ਾਰ ਬੰਦ ਸੀ ਤੇ ਉਹਨਾਂ ਦਾ ਮੁੰਡਾ ਪਲਵਿੰਦਰ ਸਿੰਘ ਸੋਨਾ ਉਮਰ 25 ਸਾਲ ਹੋਰਨਾ ਨੌਜਵਾਨਾਂ ਨਾਲ ਨਹਿਰ 'ਚ ਨਹਾਉਣ ਲਈ ਆਇਆ ਸੀ ਤੇ ਸੈਂਸਰਾ ਕਲਾਂ ਡੇਰਿਆਂ ਦੇ ਨੇੜਿਓਂ ਲੰਘ ਰਹੀ ਇਸ ਨਹਿਰ 'ਚ ਨਹਾਉਂਦੇ ਸਮੇਂ ਉਹ ਡੂੰਘੇ ਪਾਣੀ ਵਿੱਚ ਚਲਾ ਗਿਆ, ਜਿਸ ਨਾਲ ਉਹ ਡੁੱਬ ਗਿਆ।

ਇਹ ਵੀ ਪੜ੍ਹੋ- ਪ੍ਰੀ-ਮਾਨਸੂਨ ਦੌਰਾਨ ਖੁਸ਼ਕ ਰਹੇ ਜੂਨ ਮਹੀਨੇ ਦੇ ਆਖਰੀ ਦਿਨ ਬਾਰਿਸ਼ ਨੇ ਦਿੱਤੀ ਦਸਤਕ, ਜਾਣੋ ਮੌਸਮ ਦੀ ਅਗਲੀ ਅਪਡੇਟ

24 ਘੰਟੇ ਬੀਤ ਜਾਣ ਤੋਂ ਬਾਅਦ ਵੀ ਉਸ ਦਾ ਅਜੇ ਤੱਕ ਕੋਈ ਥਹੁ ਪਤਾ ਨਹੀਂ ਲੱਗ ਸਕਿਆ। ਉਨ੍ਹਾਂ ਪ੍ਰਸ਼ਾਸਨ ਨੂੰ ਗੁਹਾਰ ਲਗਾਈ ਹੈ ਕਿ ਗੋਤਾਖੋਰਾਂ ਦੀ ਮਦਦ ਨਾਲ ਉਨ੍ਹਾਂ ਦੇ ਪੁੱਤਰ ਦੀ ਭਾਲ ਕੀਤੀ ਜਾਵੇ। ਇਸ ਘਟਨਾ ਸਬੰਧੀ ਜਾਣਕਾਰੀ ਮਿਲਣ 'ਤੇ ਥਾਣਾ ਝੰਡੇਰ ਦੇ ਐੱਸ. ਐੱਚ. ਓ. ਦਵਿੰਦਰ ਸਿੰਘ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਤੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ। ਜਦ ਕਿ ਖ਼ਬਰ ਲਿਖੇ ਜਾਣ ਤੱਕ ਉਸ ਨੌਜਵਾਨ ਦਾ ਕੋਈ ਪਤਾ ਨਹੀਂ ਸੀ ਲੱਗ ਸਕਿਆ।

 ਇਹ ਵੀ ਪੜ੍ਹੋ-  ਅਣਹੌਣੀ ਨੇ ਉਜਾੜਿਆ ਹੱਸਦਾ-ਵੱਸਦਾ ਪਰਿਵਾਰ, ਸੋਚਿਆ ਨਹੀਂ ਸੀ ਇੰਝ ਆਵੇਗੀ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News