ਇਕ ਹੋਰ ਮੰਦਭਾਗੀ ਘਟਨਾ, ਨਸ਼ੇ ਦਾ ਟੀਕਾ ਲਗਾਉਂਦਿਆਂ ਹੀ ਨੌਜਵਾਨ ਦੀ ਮੌਤ, ਹੱਥ ''ਚ ਲੱਗੀ ਰਹਿ ਗਈ ਸਰਿੰਜ

Monday, Aug 12, 2024 - 01:56 PM (IST)

ਇਕ ਹੋਰ ਮੰਦਭਾਗੀ ਘਟਨਾ, ਨਸ਼ੇ ਦਾ ਟੀਕਾ ਲਗਾਉਂਦਿਆਂ ਹੀ ਨੌਜਵਾਨ ਦੀ ਮੌਤ, ਹੱਥ ''ਚ ਲੱਗੀ ਰਹਿ ਗਈ ਸਰਿੰਜ

ਬਠਿੰਡਾ (ਸੁਖਵਿੰਦਰ) : ਚਿੱਟੇ ਦੀ ਓਵਰਡੋਜ਼ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ। ਸਹਾਰਾ ਜਨਸੇਵਾ ਨੂੰ ਸਥਾਨਕ ਬਠਿੰਡਾ ਬਾਦਲ ਰੋਡ ’ਤੇ ਬਾਦਲ ਓਵਰਬ੍ਰਿਜ ’ਤੇ ਪੁਲ ਹੇਠਾਂ ਇਕ ਨੌਜਵਾਨ ਦੀ ਲਾਸ਼ ਪਈ ਹੋਣ ਦੀ ਸੂਚਨਾ ਮਿਲੀ ਸੀ। ਸੂਚਨਾ ਮਿਲਣ ’ਤੇ ਸੰਸਥਾ ਦੀ ਹੈਲਪਲਾਈਨ ਟੀਮ ਰਜਿੰਦਰ ਕੁਮਾਰ ਐਂਬੂਲੈਂਸ ਲੈ ਕੇ ਮੌਕੇ ’ਤੇ ਪਹੁੰਚ ਗਈ। ਨੌਜਵਾਨ ਮ੍ਰਿਤਕ ਪਿਆ ਸੀ ਅਤੇ ਉਸ ਦੀ ਬਾਂਹ ਵਿਚ ਇਕ ਸਰਿੰਜ ਲੱਗੀ ਹੋਈ ਸੀ। ਉਸ ਦਾ ਸਕੂਟਰ ਵੀ ਨੇੜੇ ਹੀ ਖੜ੍ਹਾ ਸੀ। 

ਇਹ ਵੀ ਪੜ੍ਹੋ : ਪੰਜਾਬ 'ਚ ਵੱਡਾ ਬਲਾਸਟ, ਹਿਲ ਗਿਆ ਪੂਰਾ ਇਲਾਕਾ

ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਚੌਕੀ ਵਰਧਮਾਨ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ। ਮ੍ਰਿਤਕ ਦੇ ਸਕੂਟਰ ’ਚੋਂ ਆਰ. ਸੀ. ਅਤੇ ਸਰਿੰਜ ਨੂੰ ਪੁਲਸ ਨੇ ਆਪਣੇ ਕਬਜ਼ੇ ’ਚ ਲੈ ਲਿਆ। ਪੁਲਸ ਦੀ ਕਾਰਵਾਈ ਤੋਂ ਬਾਅਦ ਸਹਾਰਾ ਟੀਮ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਪਹੁੰਚਾਇਆ। ਮ੍ਰਿਤਕ ਦੀ ਪਛਾਣ ਗਜੇਂਦਰ (32) ਪੁੱਤਰ ਰਾਮ ਸ਼ੰਕਰ ਵਾਸੀ ਲਾਲ ਸਿੰਘ ਬਸਤੀ ਵਜੋਂ ਹੋਈ ਹੈ। ਪੁਲਸ ਅਗਲੇਰੀ ਕਾਰਵਾਈ ਕਰ ਰਹੀ ਹੈ।

ਇਹ ਵੀ ਪੜ੍ਹੋ : ਜਲੰਧਰ 'ਚ ਥਾਣੇਦਾਰ ਨੇ ਭਰੇ ਬਾਜ਼ਾਰ ਵਿਚ ਘੇਰ ਕੇ ਕੁੱਟੇ ਮੁੰਡੇ, ਸਿਰ 'ਚ ਮਾਰੀਆਂ ਲੱਤਾਂ, ਵੀਡੀਓ ਵਾਇਰਲ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News