ਐਕਸ-ਰੇ ਮਸ਼ੀਨ ਖਰਾਬ, ਲੋਕ ਮਹਿੰਗੇ ਰੇਟਾਂ ''ਤੇ ਐਕਸ-ਰੇ ਕਰਵਾਉਣ ਲਈ ਮਜਬੂਰ
Monday, Mar 26, 2018 - 11:50 PM (IST)

ਰੂਪਨਗਰ, (ਵਿਜੇ)- ਸਿਵਲ ਹਸਪਤਾਲ ਦੀ ਐਕਸ-ਰੇ ਮਸ਼ੀਨ ਖਰਾਬ ਹੋਣ ਦੇ ਕਾਰਨ ਮਰੀਜ਼ਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਰੂਪਨਗਰ 'ਚ ਹਾਦਸਿਆਂ 'ਚ ਜ਼ਖਮੀ ਹੋਣ ਵਾਲੇ ਰੋਗੀਆਂ ਨੂੰ ਐਕਸ-ਰੇ ਮਸ਼ੀਨ ਦੇ ਖਰਾਬ ਹੋਣ ਕਾਰਨ ਬਾਹਰੋਂ ਐਕਸ-ਰੇ ਕਰਵਾਉਣ ਲਈ ਲਿਖ ਦਿੱਤਾ ਜਾਂਦਾ ਹੈ ਪਰ ਜਿਥੇ ਮਰੀਜ਼ ਖੱਜਲ-ਖੁਆਰ ਹੋ ਰਹੇ ਹਨ, ਉਥੇ ਹੀ ਉਨ੍ਹਾਂ ਨੂੰ ਨਿੱਜੀ ਡਾਕਟਰਾਂ ਕੋਲੋਂ ਮਹਿੰਗੇ ਰੇਟਾਂ 'ਤੇ ਐਕਸ-ਰੇ ਕਰਵਾਉਣ ਲਈ ਵੀ ਮਜਬੂਰ ਹੋਣਾ ਪੈ ਰਿਹਾ। ਇਸ ਸਬੰਧੀ ਜਦੋਂ ਸੀਨੀਅਰ ਰੇਡੀਓਗ੍ਰਾਫਰ ਚੰਦਰ ਪ੍ਰਕਾਸ਼ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਕੰਪਿਊਟਰਾਈਜ਼ਡ ਮਸ਼ੀਨ ਤਾਂ ਠੀਕ ਹੈ ਪਰ ਇਸ ਦੀਆਂ ਫਿਲਮਾਂ 15 ਦਿਨਾਂ ਤੋਂ ਖਤਮ ਹੋ ਗਈਆਂ ਹਨ।
ਉਨ੍ਹਾਂ ਦੱਸਿਆ ਕਿ ਐਕਸ-ਰੇ ਮਸ਼ੀਨ ਨਹੀਂ, ਸਗੋਂ ਫਿਲਮ ਧੋਣ ਵਾਲਾ ਪ੍ਰੋਜੈਕਟ ਆਟੋਮੈਟਿਕ ਪ੍ਰੋਸੈਸਰ ਖਰਾਬ ਹੈ। ਹਸਪਤਾਲ 'ਚ ਐਕਸ-ਰੇ ਕਰਵਾਉਣ ਆਏ ਹਾਦਸੇ ਦੇ ਸ਼ਿਕਾਰ ਗੁਰਮੀਤ ਸਿੰਘ ਪੁੱਤਰ ਲਛਮਣ ਸਿੰਘ ਵਾਸੀ ਕੋਟਲਾ ਨਿਹੰਗ ਨੇ ਦੱਸਿਆ ਕਿ ਉਹ ਐਕਸ-ਰੇ ਕਰਵਾਉਣ ਆਇਆ ਸੀ ਪਰ ਐਕਸ-ਰੇ ਫਿਲਮ ਨਾ ਹੋਣ ਕਾਰਨ ਹੁਣ ਬਾਹਰ ਪ੍ਰਾਈਵੇਟ ਦੁਕਾਨ ਤੋਂ ਐਕਸ-ਰੇ ਕਰਵਾਉਣਾ ਪਵੇਗਾ।
ਕੀ ਕਹਿੰਦੇ ਨੇ ਐੱਸ. ਐੱਮ. ਓ. ਡਾ. ਮਨਚੰਦਾ : ਸਿਵਲ ਹਸਪਤਾਲ ਦੇ ਐੱਸ.ਐੱਮ.ਓ. ਡਾ. ਅਨਿਲ ਮਨਚੰਦਾ ਨੇ ਦੱਸਿਆ ਕਿ ਆਟੋਮੈਟਿਕ ਪ੍ਰੋਸੈਸਰ ਜਲਦ ਹੀ ਠੀਕ ਕਰਵਾ ਦਿੱਤਾ ਜਾਵੇਗਾ। ਐਕਸ-ਰੇ ਫਿਲਮਾਂ ਸਿਵਲ ਸਰਜਨ ਦਫਤਰ 'ਚ ਪਹੁੰਚ ਗਈਆਂ ਹਨ ਅਤੇ ਇਹ ਐਕਸ-ਰੇ ਵਿੰਗ 'ਚ ਪਹੁੰਚਾ ਦਿੱਤੀਆਂ ਜਾਣਗੀਆਂ।