ਮੱਲ੍ਹੀਆਂ ਕਲਾਂ ''ਚ ਸਹੁਰਿਆਂ ਤੋਂ ਦੁਖ਼ੀ ਵਿਆਹੁਤਾ ਨੇ ਚੁੰਨੀ ਨਾਲ ਫਾਹਾ ਲਾ ਕੇ ਕੀਤੀ ਖ਼ੁਦਕੁਸ਼ੀ

Thursday, Feb 10, 2022 - 12:58 PM (IST)

ਮੱਲ੍ਹੀਆਂ ਕਲਾਂ ''ਚ ਸਹੁਰਿਆਂ ਤੋਂ ਦੁਖ਼ੀ ਵਿਆਹੁਤਾ ਨੇ ਚੁੰਨੀ ਨਾਲ ਫਾਹਾ ਲਾ ਕੇ ਕੀਤੀ ਖ਼ੁਦਕੁਸ਼ੀ

ਮੱਲ੍ਹੀਆਂ ਕਲਾਂ (ਟੁੱਟ)- ਸਦਰ ਥਾਣਾ ਨਕੋਦਰ ਅਧੀਨ ਪੈਂਦੇ ਪਿੰਡ ਖਾਨਪੁਰ ਢੱਡਾ ਦੀ ਇਕ ਕੁੜੀ ਨੂੰ ਸੁਹਰੇ ਪਰਿਵਾਰ ਵੱਲੋਂ ਤੰਗ-ਪ੍ਰੇਸ਼ਾਨ ਕਰਨ ’ਤੇ ਉਸ ਵੱਲੋਂ ਖ਼ੁਦਕੁਸ਼ੀ ਕਰ ਲੈਣ ਦਾ ਸਮਾਚਾਰ ਮਿਲਿਆ ਹੈ। ਸਦਰ ਨਕੋਦਰ ਦੇ ਐੱਸ. ਐੱਚ. ਓ. ਪਰਮਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਕੁੜੀ ਦੇ ਭਰਾ ਗੁਰਮੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਖਾਨਪੁਰ ਢੱਡਾ ਨੇ ਬਿਆਨ ਵਿਚ ਦੱਸਿਆ ਕਿ ਉਸ ਦੀ ਭੈਣ ਮਲਸੀਆਂ ਵਿਆਹੀ ਹੋਈ ਸੀ, ਉਸ ਦਾ ਸੁਹਰਾ ਪਰਿਵਾਰ ਉਸ ਨੂੰ ਤੰਗ-ਪ੍ਰੇਸ਼ਾਨ ਕਰ ਰਿਹਾ ਸੀ ਅਤੇ ਉਸ ਨਾਲ ਨਿੱਤ ਦਾਜ ਲਿਆਉਣ ਲਈ ਕਲੇਸ਼ ਰਹਿੰਦਾ ਸੀ।

ਇਹ ਵੀ ਪੜ੍ਹੋ:  ਪਤੀ-ਪਤਨੀ ਤੇ ਸਾਲੀ ਦਾ ਕਾਰਨਾਮਾ ਜਾਣ ਹੋਵੋਗੇ ਹੈਰਾਨ, ਇੰਝ ਖੁੱਲ੍ਹਿਆ ਪੁਲਸ ਸਾਹਮਣੇ ਭੇਤ

ਅਖੀਰ ਅਮਨਦੀਪ ਕੌਰ ਨੇ ਅਪਣੀ ਚੁੰਨੀ ਨਾਲ ਫਾਹ ਲਾ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। ਮ੍ਰਿਤਕ ਦੇ 2 ਛੋਟੇ ਛੋਟੇ ਬੱਚੇ ਹਨ। ਉਕਤ ਕੇਸ ’ਚ ਪਤੀ ਵਰਿੰਦਰ ਸਿੰਘ, ਸੱਸ ਕਮਲਜੀਤ ਕੌਰ, ਸੁਹਰਾ ਦੇਵ ਸਿੰਘ ਬੁਹਤ ਤੰਗ ਪ੍ਰੇਸ਼ਾਨ ਕਰਕੇ ਖ਼ੁਦਕੁਸ਼ੀ ਕਰਨ ਲਈ ਮਜਬੂਰ ਕਰਨ ਦਾ ਦੋਸ਼ ਲੱਗਾ ਹੈ। ਮ੍ਰਿਤਕ ਦੇ ਪਤੀ ਵਰਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਬਾਕੀ ਕਥਿਤ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ:  ਚੋਣ ਕਮਿਸ਼ਨ ਦੀ ਪਹਿਲਕਦਮੀ, ਇਸ ਵਾਰ ਵੋਟਰ ਲੈ ਸਕਣਗੇ ਆਪਣੀ ਸੈਲਫ਼ੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News