ਨੌਜਵਾਨ ਵਲੋਂ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼

Tuesday, Sep 29, 2026 - 05:21 PM (IST)

ਨੌਜਵਾਨ ਵਲੋਂ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼

ਬਠਿੰਡਾ (ਸੁਖਵਿੰਦਰ) : ਇੱਕ ਨੌਜਵਾਨ ਨੇ ਫ਼ਾਹਾ ਲੈ ਕੇ ਖ਼ੁਦਕੁਸ਼ੀ ਦੀ ਕੋਸ਼ਿਸ ਕੀਤੀ, ਜਿਸ ਨੂੰ ਸਮਾਂ ਰਹਿੰਦੇ ਬਚਾ ਲਿਆ ਗਿਆ। ਜਾਣਕਾਰੀ ਅਨੁਸਾਰ ਪ੍ਰਤਾਪ ਨਗਰ ਗਲੀ ਨੰਬਰ-5 ਵਿੱਚ ਮਾਨਸਿਕ ਪਰੇਸ਼ਾਨੀ ਤੋਂ ਪੀੜਤ ਇੱਕ ਨੌਜਵਾਨ ਨੇ ਫ਼ਾਹਾ ਲੈ ਲਿਆ। ਸੰਸਥਾਂ ਵਰਕਰਾਂ ਵਲੋਂ ਪੀੜਤ ਦੇ ਪਰਿਵਾਰ ਨੂੰ ਸੂਚਿਤ ਕੀਤਾ ਗਿਆ ਅਤੇ ਨੌਜਵਾਨ ਨੂੰ ਫ਼ਾਹੇ ਤੋਂ ਹੇਠਾਂ ਉਤਾਰਿਆ ਗਿਆ।

ਸੰਸਥਾ ਵਰਕਰਾਂ ਵਲੋਂ ਉਸ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ। ਐਮਰਜੈਂਸੀ 'ਚ ਡਾਕਟਰਾਂ ਨੇ ਤੁਰੰਤ ਇਲਾਜ ਸ਼ੁਰੂ ਕੀਤਾ, ਜਿਸ ਨਾਲ ਉਸਦੀ ਜਾਨ ਬਚ ਗਈ। ਨੌਜਵਾਨ ਦੀ ਪਛਾਣ ਸਰਬਜੀਤ ਸਿੰਘ ਪੁੱਤਰ ਸੇਵਾ ਸਿੰਘ ਵਾਸੀ ਪ੍ਰਤਾਪ ਨਗਰ ਗਲੀ ਨੰਬਰ-5 ਵਜੋਂ ਹੋਈ।


author

Babita

Content Editor

Related News