ਸਾਬਕਾ ਮੰਤਰੀ ਭਗਤ ਚੁੰਨੀ ਲਾਲ ਦੀ ਹੋਈ ਅੰਤਿਮ ਅਰਦਾਸ, ਕਈ ਆਗੂਆਂ ਨੇ ਪਹੁੰਚ ਦਿੱਤੀ ਸ਼ਰਧਾਂਜਲੀ

Sunday, Sep 20, 2026 - 04:33 PM (IST)

ਸਾਬਕਾ ਮੰਤਰੀ ਭਗਤ ਚੁੰਨੀ ਲਾਲ ਦੀ ਹੋਈ ਅੰਤਿਮ ਅਰਦਾਸ, ਕਈ ਆਗੂਆਂ ਨੇ ਪਹੁੰਚ ਦਿੱਤੀ ਸ਼ਰਧਾਂਜਲੀ

ਜਲੰਧਰ (ਸੋਨੂੰ)- ਪੰਜਾਬ ਦੇ ਸਾਬਕਾ ਮੰਤਰੀ ਭਗਤ ਚੁੰਨੀ ਲਾਲ ਦੀ ਅੱਜ ਅੰਤਿਮ ਅਰਦਾਸ ਕੀਤੀ ਗਈ। ਅੰਤਿਮ ਅਰਦਾਸ ਲਈ ਸ਼ਰਧਾਂਜਲੀ ਸਭਾ ਅਤੇ ਰਸਮ ਪਗੜੀ ਦਾ ਪ੍ਰੋਗਰਾਮ ਬਸਤੀ ਪੀਰ ਦਾਦ ਲੈਦਰ ਕੰਪਲੈਕਸ ਰੋਡ 'ਤੇ ਸਥਿਤ ਐੱਮ. ਐੱਸ. ਫਾਰਮ ਹਾਊਸ ਵਿਚ ਕੀਤੀ ਗਈ। ਅੰਤਿਮ ਅਰਦਾਸ ਮੌਕੇ ਪੁਲਸ ਕਮਿਸ਼ਨਰ ਸਤਿੰਦਰ ਸਿੰਘ ਸਮੇਤ ਸਿਆਸੀ ਆਗੂਆਂ ਅਤੇ ਕਈ ਸਮਾਜਿਕ ਸ਼ਖ਼ਸੀਅਤਾਂ ਨੇ ਪਹੁੰਚ ਕੇ ਭਗਤ ਚੁੰਨੀ ਲਾਲ ਨੂੰ ਸ਼ਰਧਾਂਜਲੀ ਦਿੱਤੀ। 

PunjabKesari

ਇਹ ਵੀ ਪੜ੍ਹੋ- ਪੰਜਾਬ 'ਚ ਲਗਾਤਾਰ 4 ਛੁੱਟੀਆਂ! ਲੱਗਣਗੀਆਂ ਸਰਕਾਰੀ ਮੁਲਾਜ਼ਮਾਂ ਦੀਆਂ ਮੌਜਾਂ

ਲੋਕ ਭਲਾਈ ਅਤੇ ਬੇਦਾਗ਼ ਸਿਆਸੀ ਜੀਵਨ ਦੀ ਸ਼ਲਾਘਾ
ਸਮਾਗਮ ਦੌਰਾਨ ਆਗੂਆਂ ਨੇ ਭਗਤ ਚੁੰਨੀ ਲਾਲ ਦੇ ਲੰਮੇ ਅਤੇ ਬੇਦਾਗ਼ ਸਿਆਸੀ ਜੀਵਨ ਨੂੰ ਯਾਦ ਕਰਦਿਆਂ ਉਨ੍ਹਾਂ ਵੱਲੋਂ ਕੀਤੇ ਗਏ ਸਮਾਜ ਭਲਾਈ ਦੇ ਕੰਮਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਆਪਣੇ ਕੈਬਨਿਟ ਮੰਤਰੀ ਦੇ ਕਾਰਜਕਾਲ ਦੌਰਾਨ ਭਗਤ ਚੁੰਨੀ ਲਾਲ ਨੇ ਪੰਜਾਬ ਦੇ ਵਿਕਾਸ ਅਤੇ ਆਮ ਜਨਤਾ ਦੀ ਭਲਾਈ ਲਈ ਵੱਡੇ ਪੱਧਰ 'ਤੇ ਕੰਮ ਕੀਤੇ ਸਨ। ਆਮ ਆਦਮੀ ਪਾਰਟੀ ਦੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ, ਹਰਪਾਲ ਚੀਮਾ, ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਡਾ. ਗੁਰਪ੍ਰੀਤ ਕੌਰ ਨੇ ਭਗਤ ਚੁੰਨੀ ਲਾਲ ਦੇ ਪਰਿਵਾਰ ਨਾਲ ਮੁਲਾਕਾਤ ਕਰਕੇ ਦੁੱਖ਼ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਦੁੱਖ਼ ਦੀ ਇਸ ਘੜੀ 'ਚ ਪੰਜਾਬ ਸਰਕਾਰ ਉਨ੍ਹਾਂ ਦੇ ਨਾਲ ਖੜ੍ਹੀ ਹੈ। ਮਨੀਸ਼ ਸਿਸੋਦੀਆ ਨੇ ਕਿਹਾ ਕਿ ਭਗਤ ਚੁੰਨੀ ਲਾਲ ਜੀ ਦੇ ਵਿਛੋੜੇ ਨਾਲ ਪਏ ਘਾਟੇ ਨੂੰ ਕਦੇ ਪੂਰਾ ਨਹੀਂ ਕੀਤਾ ਜਾ ਸਕਦਾ।

PunjabKesari

PunjabKesari

PunjabKesari

PunjabKesari

 

ਇਹ ਵੀ ਪੜ੍ਹੋ- 'ਨਸ਼ਾ ਮੁਕਤ ਪੰਜਾਬ ਯਾਤਰਾ' ਦੌਰਾਨ ਸੁਨੀਲ ਜਾਖੜ ਦਾ ਵੱਡਾ ਬਿਆਨ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170


author

shivani attri

Content Editor

Related News