ਜਲੰਧਰ ''ਚ Birthday Party ਤੋਂ ਪਰਤ ਰਹੇ ਨੌਜਵਾਨਾਂ ''ਤੇ ਇੱਟਾਂ-ਪੱਥਰਾਂ ਨਾਲ ਕੀਤਾ ਹਮਲਾ

Thursday, Sep 17, 2026 - 03:04 PM (IST)

ਜਲੰਧਰ ''ਚ Birthday Party ਤੋਂ ਪਰਤ ਰਹੇ ਨੌਜਵਾਨਾਂ ''ਤੇ ਇੱਟਾਂ-ਪੱਥਰਾਂ ਨਾਲ ਕੀਤਾ ਹਮਲਾ

ਜਲੰਧਰ (ਵੈੱਬ ਡੈਸਕ)- ਜਲੰਧਰ ਦੇ ਬਸਤੀ ਦਾਨਿਸ਼ਮੰਦਾਂ ਇਲਾਕੇ 'ਚ ਬਰਥਡੇ ਪਾਰਟੀ ਤੋਂ ਪਰਤ ਰਹੇ ਨੌਜਵਾਨਾਂ 'ਤੇ ਇਕ ਸ਼ਰਾਬੀ ਆਟੋ ਚਾਲਕ ਅਤੇ ਉਸ ਦੇ ਸਾਥੀਆਂ ਵੱਲੋਂ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬੁੱਧਵਾਰ ਨੂੰ ਬਸਤੀ ਦਾਨਿਸ਼ਮੰਦਾਂ ਦੇ ਇਕ ਸੈਲੂਨ 'ਚ ਬਰਥਡੇ ਪਾਰਟੀ ਆਯੋਜਿਤ ਕੀਤੀ ਗਈ ਸੀ, ਜਿਸ 'ਚ ਲਗਭਗ 10 ਲੋਕ ਸ਼ਾਮਲ ਹੋਏ ਸਨ। ਪਾਰਟੀ ਖ਼ਤਮ ਹੋਣ ਤੋਂ ਬਾਅਦ ਸਾਹਿਲ ਆਪਣੇ ਸਾਥੀਆਂ ਨਾਲ ਸੁਮਿਤ ਦੇ ਦੋਸਤ ਨੂੰ ਉਸ ਦੇ ਘਰ ਛੱਡਣ ਜਾ ਰਿਹਾ ਸੀ। ਰਸਤੇ 'ਚ ਨਸ਼ੇ ਦੀ ਹਾਲਤ 'ਚ ਇਕ ਆਟੋ ਡਰਾਈਵਰ ਨੇ ਆਪਣਾ ਆਟੋ ਨੌਜਵਾਨਾਂ ਦੇ ਅੱਗੇ ਅੜਾ ਦਿੱਤਾ ਅਤੇ ਬਿਨਾਂ ਕਿਸੇ ਵਜ੍ਹਾ ਤੋਂ ਝਗੜਾ ਕਰਨਾ ਸ਼ੁਰੂ ਕਰ ਦਿੱਤਾ।

ਇਹ ਵੀ ਪੜ੍ਹੋ- ਮੀਰੀ-ਪੀਰੀ ਖਾਲਸਾ ਮਾਰਚ ਦਾ ਤੀਜਾ ਪੜਾਅ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਜੈਕਾਰਿਆਂ ਦੀ ਗੂੰਜ ਨਾਲ ਹੋਇਆ ਰਵਾਨਾ

ਇੱਟਾਂ-ਪੱਥਰ ਅਤੇ ਹਥਿਆਰਾਂ ਨਾਲ ਹਮਲਾ 
ਪੀੜਤ ਨੌਜਵਾਨਾਂ ਨੇ ਮਾਮਲਾ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਆਟੋ ਡਰਾਈਵਰ ਬਹਿਸ ਕਰਦਾ ਰਿਹਾ। ਇਸੇ ਦੌਰਾਨ ਆਟੋ ਡਰਾਈਵਰ ਦਾ ਭਰਾ ਧਰੁਵ ਆਪਣੇ ਹੋਰ ਸਾਥੀਆਂ ਨਾਲ ਮੌਕੇ 'ਤੇ ਪਹੁੰਚ ਗਿਆ ਅਤੇ ਬਿਨਾਂ ਵਜ੍ਹਾ ਹੱਥਾਪਾਈ ਸ਼ੁਰੂ ਕਰ ਦਿੱਤੀ। ਵੇਖਦੇ ਹੀ ਵੇਖਦੇ ਦੋਸ਼ੀ ਪੱਖ ਦੇ ਰਿਸ਼ਤੇਦਾਰ ਅਤੇ ਮੁਹੱਲੇ ਦੇ ਕਈ ਲੋਕ ਉੱਥੇ ਇਕੱਠੇ ਹੋ ਗਏ। ਭੀੜ ਨੇ ਨੌਜਵਾਨਾਂ ਨੂੰ ਘੇਰ ਲਿਆ ਅਤੇ ਛੱਤਾਂ ਅਤੇ ਗਲੀਆਂ ਤੋਂ ਇੱਟਾਂ-ਪੱਥਰ ਸੁੱਟਣ ਦੇ ਨਾਲ-ਨਾਲ ਕੱਚ ਦੀਆਂ ਬੋਤਲਾਂ ਸੁਟਣੀਆਂ ਸ਼ੁਰੂ ਕਰ ਦਿੱਤੀਆਂ।

ਪੀੜਤ ਸਾਹਿਲ ਨੇ ਦੱਸਿਆ ਕਿ ਉਹ ਸਿਰਫ਼ ਤਿੰਨ ਜਣੇ ਸਨ ਅਤੇ ਉਨ੍ਹਾਂ ਕੋਲ ਬਚਾਅ ਦਾ ਕੋਈ ਮੌਕਾ ਨਹੀਂ ਸੀ। ਝਗੜੇ ਦੌਰਾਨ ਇਕ ਮੁਲਜ਼ਮ ਘਰੋਂ ਤੇਜ਼ਧਾਰ ਖੰਡਾ ਕੱਢ ਲਿਆਇਆ। ਜਦੋਂ ਸਾਹਿਲ ਨੇ ਆਪਣਾ ਬਚਾਅ ਕੀਤਾ ਤਾਂ ਖੰਡਾ ਸਿੱਧਾ ਉਸ ਦੇ ਹੱਥ 'ਤੇ ਲੱਗਾ, ਜਿਸ ਨਾਲ ਉਹ ਜ਼ਖ਼ਮੀ ਹੋ ਗਿਆ। ਘਟਨਾ ਦੌਰਾਨ ਦੋਸ਼ੀ ਦੇ ਪਿਤਾ ਨੇ ਵਿੱਚ-ਬਚਾਅ ਕਰਕੇ ਆਪਣੇ ਪੁੱਤਰਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਬਹੁਤ ਜ਼ਿਆਦਾ ਨਸ਼ੇ 'ਚ ਹੋਣ ਕਾਰਨ ਮੁਲਜ਼ਮਾਂ ਨੇ ਕਿਸੇ ਦੀ ਵੀ ਗੱਲ ਨਹੀਂ ਸੁਣੀ।

ਇਹ ਵੀ ਪੜ੍ਹੋ- ਪੰਜਾਬ 'ਚ 5 ਦਿਨ ਮੌਸਮ ਰਹੇਗਾ ਖ਼ਰਾਬ! ਭਾਰੀ ਮੀਂਹ ਤੇ ਹਨ੍ਹੇਰੀ-ਤੂਫ਼ਾਨ ਦਾ Alert, ਸਾਵਧਾਨ ਰਹਿਣ ਇਹ ਜ਼ਿਲ੍ਹੇ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170

 


author

shivani attri

Content Editor

Related News