ਜਲੰਧਰ ਚ ਖ਼ੂਨੀ ਝੜਪ, ਨੌਜਵਾਨ ''ਤੇ ਕਿਰਪਾਨਾਂ ਨਾਲ ਹਮਲਾ, ਕੁੱਤੇ ਨੇ ਇੰਝ ਬਚਾਈ ਜਾਨ

Friday, Sep 25, 2026 - 05:02 PM (IST)

ਜਲੰਧਰ ਚ ਖ਼ੂਨੀ ਝੜਪ, ਨੌਜਵਾਨ ''ਤੇ ਕਿਰਪਾਨਾਂ ਨਾਲ ਹਮਲਾ, ਕੁੱਤੇ ਨੇ ਇੰਝ ਬਚਾਈ ਜਾਨ

ਜਲੰਧਰ (ਸੋਨੂੰ)- ਗੜ੍ਹਾ ਸਥਿਤ ਵਾਲਮੀਕਿ ਮੁਹੱਲੇ 'ਚ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ। ਇਥੇ ਦੋ ਧਿਰਾਂ ਵਿਚਾਲੇ ਜ਼ਬਰਦਸਤ ਖ਼ੂਨੀ ਝੜਪ ਹੋਈ। ਇਸ ਘਟਨਾ 'ਚ ਇਕ ਨੌਜਵਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਇਸ ਮਾਮਲੇ ਨੂੰ ਲੈ ਕੇ ਪੁਲਸ ਨੇ 3 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਘਟਨਾ ਉੱਥੇ ਲੱਗੇ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ ਹੈ। ਸੀ. ਸੀ. ਟੀ. ਵੀ. ਫੁਟੇਜ 'ਚ ਵੇਖਿਆ ਜਾ ਸਕਦਾ ਹੈ ਕਿ ਇਕ ਨੌਜਵਾਨ 'ਤੇ ਕਿਰਪਾਨਾਂ ਨਾਲ ਹਮਲਾ ਕੀਤਾ ਗਿਆ। ਘਟਨਾ ਦੌਰਾਨ ਇਕ ਕੁੱਤੇ ਵੱਲੋਂ ਬਚਾਅ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ। ਜਿਸ ਤੋਂ ਬਾਅਦ ਕਿਰਪਾਨ ਲੈ ਕੇ ਨੌਜਵਾਨ ਮੌਕੇ ਤੋਂ ਫਰਾਰ ਹੋ ਗਿਆ। ਇਸ ਦੌਰਾਨ ਹੋਰ ਨੌਜਵਾਨਾਂ ਵੱਲੋਂ ਨੌਜਵਾਨ ਦੀ ਕੁੱਟਮਾਰ ਕੀਤੀ ਗਈ ਅਤੇ ਬਾਅਦ 'ਚ ਹੱਥ ਵਿੱਚ ਕਿਰਪਾਨ ਲੈ ਕੇ ਨੌਜਵਾਨ ਮੁੜ ਵਾਪਸ ਆ ਕੇ ਹਮਲਾ ਕਰਨ ਲੱਗਾ।

ਇਹ ਵੀ ਪੜ੍ਹੋ- ਬਰਖ਼ਾਸਤ AIG ਰਾਜਜੀਤ ਸਿੰਘ ਦੀ ਮੋਹਾਲੀ ਅਦਾਲਤ 'ਚ ਪੇਸ਼ੀ, 5 ਦਿਨਾਂ ਦਾ ਮਿਲਿਆ ਰਿਮਾਂਡ

PunjabKesari

ਇਕੱਲਾ ਵੇਖ ਕੇ ਨੌਜਵਾਨ 'ਤੇ ਬੋਲਿਆ ਧਾਵਾ
ਮਿਲੀ ਜਾਣਕਾਰੀ ਮੁਤਾਬਕ ਵਾਰਦਾਤ ਵੇਲੇ ਮੁਲਜ਼ਮਾਂ ਨੇ ਇਕ ਨੌਜਵਾਨ ਨੂੰ ਗਲੀ 'ਚ ਇਕੱਲਾ ਪਾ ਕੇ ਉਸ 'ਤੇ ਅਚਾਨਕ ਹਮਲਾ ਬੋਲ ਦਿੱਤਾ। ਸ਼ੁਰੂਆਤੀ ਦੌਰ ਵਿੱਚ ਕਈ ਨੌਜਵਾਨਾਂ ਨੇ ਇਕੱਠੇ ਹੋ ਕੇ ਨੌਜਵਾਨ ਨੂੰ ਲੱਤਾਂ ਮਾਰੀਆਂ ਅਤੇ ਬੇਰਹਿਮੀ ਨਾਲ ਕੁੱਟਮਾਰ ਕੀਤੀ। ਇਸ ਤੋਂ ਬਾਅਦ ਵੀ ਜਦੋਂ ਹਮਲਾਵਰਾਂ ਦਾ ਗੁੱਸਾ ਸ਼ਾਂਤ ਨਾ ਹੋਇਆ ਤਾਂ ਉਨ੍ਹਾਂ ਵਿੱਚੋਂ ਇਕ ਨੌਜਵਾਨ ਆਪਣੇ ਹੱਥ 'ਚ ਤੇਜ਼ਧਾਰ ਕਿਰਪਾਨ ਲੈ ਕੇ ਵਾਪਸ ਮੁੜਿਆ ਅਤੇ ਪੀੜਤ 'ਤੇ ਲਗਾਤਾਰ ਵਾਰ ਕਰਨੇ ਸ਼ੁਰੂ ਕਰ ਦਿੱਤੇ। ਇਸ ਖ਼ੂਨੀ ਵਾਰਦਾਤ ਦੌਰਾਨ ਇਕ ਬੇਹੱਦ ਭਾਵੁਕ ਅਤੇ ਹੈਰਾਨੀਜਨਕ ਦ੍ਰਿਸ਼ ਸਾਹਮਣੇ ਆਇਆ। ਜਦੋਂ ਹਮਲਾਵਰ ਨੌਜਵਾਨ 'ਤੇ ਕਿਰਪਾਨ ਨਾਲ ਜਾਨਲੇਵਾ ਹਮਲੇ ਕਰ ਰਿਹਾ ਸੀ ਤਾਂ ਬਿਲਕੁਲ ਉਸੇ ਸਮੇਂ ਉੱਥੇ ਮੌਜੂਦ ਇਕ ਵਫ਼ਾਦਾਰ ਕੁੱਤੇ ਨੇ ਜ਼ਖ਼ਮੀ ਨੌਜਵਾਨ ਨੂੰ ਬਚਾਉਣ ਲਈ ਹਮਲਾਵਰ 'ਤੇ ਛਾਲ ਮਾਰ ਦਿੱਤੀ। ਕੁੱਤੇ ਨੇ ਪੂਰੇ ਹੌਂਸਲੇ ਨਾਲ ਹਮਲਾਵਰ ਨੂੰ ਉਲਝਾਈ ਰੱਖਿਆ ਅਤੇ ਉਸ 'ਤੇ ਲਗਾਤਾਰ ਝਪਟ ਕੇ ਉਸ ਨੂੰ ਪਿੱਛੇ ਹਟਣ ਲਈ ਮਜਬੂਰ ਕਰ ਦਿੱਤਾ।

ਇਹ ਵੀ ਪੜ੍ਹੋ-  ਪੰਜਾਬ: ਸਖ਼ਤ ਕਾਰਵਾਈ ਦੀ ਤਿਆਰੀ 'ਚ ਪਾਵਰਕਾਮ! ਇਨ੍ਹਾਂ ਖ਼ਪਤਕਾਰਾਂ 'ਤੇ ਲਿਆ ਵੱਡਾ ਐਕਸ਼ਨ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170


 


author

shivani attri

Content Editor

Related News