ਦੁਬਈ ਤੋਂ ਪਰਤੇ ਨੌਜਵਾਨ ਨੇ ਅਰਾਧਿਆ ਐਂਟਰਪ੍ਰਾਈਜ਼ਿਜ਼ ਨੂੰ ਲੈ ਕੇ ਕੀਤੇ ਵੱਡੇ ਖ਼ੁਲਾਸੇ, ਮੁੰਡੇ-ਕੁੜੀਆਂ ਨਾਲ ਹੁੰਦੈ ਗਾ
Monday, Sep 21, 2026 - 05:32 PM (IST)
ਜਲੰਧਰ (ਸ. ਹ.)-ਅਰਾਧਿਆ ਐਂਟਰਪ੍ਰਾਈਜ਼ਿਜ਼ ਵੱਲੋਂ ਦੁਬਈ ਭੇਜੇ ਇਕ ਹੋਰ ਨੌਜਵਾਨ ਨੇ ਅਰਾਧਿਆ ਐਂਟਰਪ੍ਰਾਈਜ਼ਿਜ਼ ਦੇ ਏਜੰਟਾਂ ਨੂੰ ਲੈ ਕੇ ਵੱਡੇ ਖ਼ੁਲਾਸੇ ਕੀਤੇ ਹਨ। ਨੌਜਵਾਨ ਦਾ ਦਾਅਵਾ ਹੈ ਕਿ ਅਰਾਧਿਆ ਐਂਟਰਪ੍ਰਾਈਜ਼ਿਜ਼ ਦੇ ਏਜੰਟਾਂ ਦੇ ਉਨ੍ਹਾਂ ਪਾਕਿਸਤਾਨੀਆਂ ਨਾਲ ਲਿੰਕ ਹਨ, ਜੋ ਦੁਬਈ ਵਿਚ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੇ ਹਨ ਅਤੇ 2 ਨੰਬਰ ਦਾ ਕੰਮ ਕਰ ਰਹੇ ਹਨ। ਨੌਜਵਾਨ ਨੇ ਦੱਸਿਆ ਕਿ ਉੱਥੇ ਪਾਕਿਸਤਾਨੀ ਪੰਜਾਬ ਦੇ ਨੌਜਵਾਨਾਂ ਅਤੇ ਮੁਟਿਆਰਾਂ ਨਾਲ ਸ਼ਰਾਬ ਦੇ ਨਸ਼ੇ ਵਿਚ ਗਾਲੀ-ਗਲੋਚ ਅਤੇ ਬੇਇੱਜ਼ਤੀ ਕਰਦੇ ਹਨ। ਇਥੋਂ ਤੱਕ ਕਿ ਅਰਾਧਿਆ ਐਂਟਰਪ੍ਰਾਈਜ਼ਿਜ਼ ਦਾ ਲਾਇਸੈਂਸ ਜਿਸ ਪਤੇ ’ਤੇ ਹੈ, ਉਸ ਤੋਂ ਇਲਾਵਾ ਵੀ ਉਨ੍ਹਾਂ ਨੇ ਦੂਜੇ ਪਤੇ ’ਤੇ ਦਫ਼ਤਰ ਖੋਲ੍ਹਿਆ ਹੋਇਆ ਹੈ।
ਜਾਣਕਾਰੀ ਦਿੰਦੇ ਨਕੋਦਰ ਦੇ ਰਹਿਣ ਵਾਲੇ ਮਾਨਵ ਨੇ ਦੱਸਿਆ ਕਿ ਸੋਸ਼ਲ ਮੀਡੀਆ ਰਾਹੀਂ ਉਹ ਅਰਾਧਿਆ ਐਂਟਰਪ੍ਰਾਈਜ਼ਿਜ਼ ਦੇ ਸਟਾਫ਼ ਦੇ ਲਿੰਕ ਵਿਚ ਆਇਆ ਸੀ। ਉਸ ਨੇ ਆਪਣੇ ਸਾਥੀ ਸਮੇਤ ਦੁਬਈ ਜਾਣ ਲਈ ਵੀਜ਼ਾ ਅਪਲਾਈ ਕੀਤਾ ਸੀ। ਅਰਾਧਿਆ ਐਂਟਰਪ੍ਰਾਈਜ਼ਿਜ਼ ਦੇ ਏਜੰਟ ਜੀਜਾ-ਸਾਲਾ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਦੋਵਾਂ ਨੂੰ ਇਕ-ਇਕ ਲੱਖ ਰੁਪਏ ਵਿਚ ਦੁਬਈ ਵਰਕ ਪਰਮਿਟ ’ਤੇ ਭੇਜ ਦਿੱਤਾ ਜਾਵੇਗਾ। ਪੈਸੇ ਲੈਣ ਤੋਂ ਬਾਅਦ ਏਜੰਟਾਂ ਨੇ ਉਸ ਨੂੰ ਟੂਰਿਸਟ ਵੀਜ਼ਾ ਫੜਾ ਦਿੱਤਾ ਅਤੇ ਕਿਹਾ ਕਿ 15 ਦਿਨਾਂ ਅੰਦਰ ਉਨ੍ਹਾਂ ਦਾ ਵਰਕ ਪਰਮਿਟ ਆ ਜਾਵੇਗਾ।
ਇਹ ਵੀ ਪੜ੍ਹੋ- ਜਲੰਧਰ ਦੂਰਦਰਸ਼ਨ 'ਤੇ ਖ਼ਬਰਾਂ ਪੜ੍ਹਨ ਵਾਲੇ ਰਮਨ ਕੁਮਾਰ ਨਾਲ ਦਿਲਚਸਪ ਇੰਟਰਵਿਊ, ਸੁਣੋ ਅਣਸੁਣੇ ਕਿੱਸੇ
ਦੁਬਈ ਪਹੁੰਚਦਿਆਂ ਹੀ ਉਨ੍ਹਾਂ ਨੂੰ ਇਕ ਵਿਅਕਤੀ ਏਅਰਪੋਰਟ ’ਤੇ ਲੈਣ ਆਇਆ, ਜਿਸ ਨੇ ਉਨ੍ਹਾਂ ਦੋਵਾਂ ਦੇ ਪਾਸਪੋਰਟ ਖੋਹ ਲਏ ਅਤੇ ਦੋ ਦਿਨਾਂ ਤੱਕ ਇਕ ਹੋਟਲ ਵਿਚ ਠਹਿਰਾਇਆ। ਹੋਟਲ ਦਾ ਕਿਰਾਇਆ ਤੱਕ ਉਨ੍ਹਾਂ ਕੋਲੋਂ ਦਿਵਾਇਆ ਅਤੇ ਤੀਜੇ ਦਿਨ ਉਹ ਉਨ੍ਹਾਂ ਨੂੰ ਇਕ ਵਿਅਕਤੀ ਕੋਲ ਲੈ ਗਿਆ, ਜੋ ਪਾਕਿਸਤਾਨੀ ਸੀ। ਬਾਅਦ ਵਿਚ ਪਤਾ ਲੱਗਾ ਕਿ ਉਨ੍ਹਾਂ ਨੂੰ ਏਅਰਪੋਰਟ ਤੋਂ ਪਿਕ ਕਰਨ ਵਾਲਾ ਵਿਅਕਤੀ ਵੀ ਪਾਕਿਸਤਾਨੀ ਹੈ ਅਤੇ ਗ਼ੈਰ-ਕਾਨੂੰਨੀ ਤਰੀਕੇ ਨਾਲ ਦੁਬਈ ਵਿਚ ਰਹਿ ਰਿਹਾ ਹੈ।
ਮਾਨਵ ਨੇ ਦੱਸਿਆ ਕਿ ਉੱਥੇ ਹੋਰ ਵੀ ਪੰਜਾਬੀ ਨੌਜਵਾਨ ਤੇ ਮੁਟਿਆਰਾਂ ਸਨ, ਜਿਨ੍ਹਾਂ ਵਿਚ ਜਲੰਧਰ ਦੇ ਹਰਗੋਬਿੰਦ ਨਗਰ ਦਾ ਰਹਿਣ ਵਾਲਾ ਨੀਰਜ ਵੀ ਸੀ, ਜੋ ਅਰਾਧਿਆ ਐਂਟਰਪ੍ਰਾਈਜ਼ਿਜ਼ ਵੱਲੋਂ ਭੇਜੇ ਗਏ ਸਨ। ਉਹ ਹੁਣ ਉੱਥੇ ਬੰਦੀਆਂ ਵਾਲੀ ਜ਼ਿੰਦਗੀ ਜਿਊ ਰਹੇ ਸਨ ਅਤੇ ਉਨ੍ਹਾਂ ਕੋਲੋਂ ਡਬਲ ਸ਼ਿਫ਼ਟ ਵਿਚ ਕੰਮ ਕਰਵਾਇਆ ਜਾ ਰਿਹਾ ਸੀ।
ਇਹ ਵੀ ਪੜ੍ਹੋ- ਪੰਜਾਬ: 5 ਵਜੇ ਪਾਈ ਲਾਟਰੀ ਨੇ 6 ਵਜੇ ਮਜ਼ਦੂਰ ਨੂੰ ਬਣਾਇਆ ਕਰੋੜਪਤੀ! ਨਿਕਲਿਆ 3 ਕਰੋੜ ਦਾ ਇਨਾਮ
ਮਾਨਵ ਨੇ ਕਿਹਾ ਕਿ ਉਸ ਨੇ ਇਸ ਬਾਰੇ ਏਜੰਟ ਨਾਲ ਗੱਲ ਕੀਤੀ ਤਾਂ ਕੁਝ ਦਿਨਾਂ ਬਾਅਦ ਉਸ ਨੂੰ ਇਕ ਕਾਲ ਸੈਂਟਰ ਵਿਚ ਭੇਜ ਦਿੱਤਾ ਗਿਆ। ਬਾਅਦ ਵਿਚ ਪਤਾ ਲੱਗਾ ਕਿ ਕਾਲ ਸੈਂਟਰ ਵੀ ਪਾਕਿਸਤਾਨੀ ਦਾ ਸੀ, ਜੋ ਕਿ ਗ਼ੈਰ-ਕਾਨੂੰਨੀ ਤਰੀਕੇ ਨਾਲ ਰਹਿ ਰਿਹਾ ਸੀ। ਕੁਝ ਦਿਨ ਕੰਮ ਕਰਨ ’ਤੇ ਪਤਾ ਲੱਗਾ ਕਿ ਉਕਤ ਕਾਲ ਸੈਂਟਰ ਤੋਂ ਲੋਕਾਂ ਨਾਲ ਠੱਗੀ ਮਾਰਨ ਲਈ ਕਾਲਾਂ ਕਰਵਾਈਆਂ ਜਾਂਦੀਆਂ ਹਨ। ਉਸ ਨੇ ਦੁਬਾਰਾ ਜੀਜਾ-ਸਾਲਾ ਏਜੰਟ ਨਾਲ ਗੱਲ ਕੀਤੀ ਪਰ ਉਨ੍ਹਾਂ ਫ਼ੋਨ ਚੁੱਕਣੇ ਬੰਦ ਕਰ ਦਿੱਤੇ।
ਪੀੜਤ ਮਾਨਵ ਨੇ ਕਿਹਾ ਕਿ ਜੋ ਵਿਅਕਤੀ ਉਨ੍ਹਾਂ ਨੂੰ ਏਅਰਪੋਰਟ ਤੋਂ ਲੈਣ ਆਇਆ ਸੀ, ਉਸ ਨੇ ਉਸ ਨਾਲ ਗੱਲ ਕੀਤੀ ਅਤੇ ਪੈਸਿਆਂ ਦਾ ਲਾਲਚ ਦੇ ਕੇ ਉਸ ਕੋਲੋਂ ਦੋਵੇਂ ਪਾਸਪੋਰਟ ਕਢਵਾ ਲਏ ਅਤੇ ਫਿਰ ਵਾਪਸ ਭਾਰਤ ਆ ਗਏ। ਭਾਰਤ ਆ ਕੇ ਉਸ ਨੇ ਜੀਜਾ-ਸਾਲਾ ਏਜੰਟ ਨਾਲ ਗੱਲ ਕੀਤੀ ਤਾਂ ਉਹ ਟਾਲ-ਮਟੋਲ ਕਰਨ ਲੱਗੇ। ਮਾਨਵ ਨੇ ਕਿਹਾ ਕਿ ਉਕਤ ਲੋਕਾਂ ਨੇ ਇਕ ਹੀ ਲਾਇਸੈਂਸ ’ਤੇ ਦੋ ਦਫ਼ਤਰ ਖੋਲ੍ਹੇ ਹੋਏ ਹਨ। ਇਕ ਦਫ਼ਤਰ ਵਾਸਲ ਮਾਲ ’ਚ ਹੈ ਅਤੇ ਦੂਜਾ ਗ੍ਰੈਂਡ ਮਾਲ ਵਿਚ। ਹਾਲਾਂਕਿ ਗ੍ਰੈਂਡ ਮਾਲ ਵਾਲੇ ਦਫ਼ਤਰ ਦਾ ਪਤਾ ਲਾਇਸੈਂਸ ’ਤੇ ਹੈ ਪਰ ਵਾਸਲ ਮਾਲ ਵਾਲਾ ਫ਼ਰਜ਼ੀ ਤਰੀਕੇ ਨਾਲ ਖੋਲ੍ਹਿਆ ਹੋਇਆ ਹੈ।
ਮਾਨਵ ਨੇ ਕਿਹਾ ਕਿ ਸੋਸ਼ਲ ਮੀਡੀਆ ’ਤੇ ਅਰਾਧਿਆ ਐਂਟਰਪ੍ਰਾਈਜ਼ਿਜ਼ ਦਾ ਪ੍ਰਚਾਰ ਚੱਲ ਰਿਹਾ ਹੈ, ਉੱਥੇ ਵੀ ਵਾਸਲ ਮਾਲ ਦਾ ਹੀ ਪਤਾ ਪਾਇਆ ਹੋਇਆ ਹੈ। ਪੈਸੇ ਵਾਪਸ ਲੈਣ ਲਈ ਮਾਨਵ ਆਪਣੇ ਜਾਣਕਾਰ ਕੁਝ ਨਿਹੰਗ ਸਿੰਘਾਂ ਨੂੰ ਏਜੰਟ ਦੇ ਦਫ਼ਤਰ ਲੈ ਕੇ ਪਹੁੰਚ ਗਿਆ ਅਤੇ ਫਿਰ ਜਾ ਕੇ ਉਨ੍ਹਾਂ ਦੋਵਾਂ ਨੂੰ 45-45 ਹਜ਼ਾਰ ਰੁਪਏ ਮੋੜੇ ਗਏ, ਜਦਕਿ ਉਨ੍ਹਾਂ ਦੋਵਾਂ ਦਾ ਕੁੱਲ ਖ਼ਰਚਾ ਕਰੀਬ ਪੌਣੇ ਤਿੰਨ ਲੱਖ ਰੁਪਏ ਹੋ ਚੁੱਕਾ ਸੀ। ਪੀੜਤ ਨੇ ਕਿਹਾ ਕਿ ਇਸ ਤਰ੍ਹਾਂ ਦੇ ਏਜੰਟਾਂ ਨਾਲ ਕੋਈ ਵੀ ਡੀਲ ਨਾ ਕਰੇ।
ਇਹ ਵੀ ਪੜ੍ਹੋ-ਪੰਜਾਬ 'ਚ ਲਗਾਤਾਰ 4 ਛੁੱਟੀਆਂ! ਲੱਗਣਗੀਆਂ ਸਰਕਾਰੀ ਮੁਲਾਜ਼ਮਾਂ ਦੀਆਂ ਮੌਜਾਂ
ਦੋਵਾਂ ਦਫ਼ਤਰਾਂ ਦੀ ਕਰਾਂਗੇ ਚੈਕਿੰਗ : ਏ. ਸੀ. ਪੀ.
ਇਸ ਮਾਮਲੇ ਵਿਚ ਏ. ਸੀ. ਪੀ. ਸੈਂਟਰਲ ਰਾਜੇਸ਼ ਠਾਕੁਰ ਨੇ ਕਿਹਾ ਕਿ ਉਹ ਜਲਦ ਏਜੰਟ ਦੇ ਦੋਵਾਂ ਦਫ਼ਤਰਾਂ ਵਿਚ ਚੈਕਿੰਗ ਕਰਨਗੇ। ਜੇਕਰ ਕੋਈ ਪੈਂਡਿੰਗ ਸ਼ਿਕਾਇਤ ਹੈ ਤਾਂ ਉਹ ਵੀ ਚੈੱਕ ਕਰਵਾਈ ਜਾਵੇਗੀ ਅਤੇ ਜੇਕਰ ਚੈਕਿੰਗ ਵਿਚ ਕੋਈ ਕਮੀ ਮਿਲੀ ਤਾਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ- 'ਨਸ਼ਾ ਮੁਕਤ ਪੰਜਾਬ ਯਾਤਰਾ' ਮੌਕੇ ਬੋਲੇ ਕੇਵਲ ਢਿੱਲੋਂ, ਸਿਰਫ਼ ਭਾਜਪਾ ਹੀ ਪੰਜਾਬ ਨੂੰ ਕਰ ਸਕਦੀ ਹੈ ਨਸ਼ਾ ਮੁਕਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
