ਚੋਰਾਂ ਨੇ ਬੰਦ ਪਏ ਘਰ ਨੂੰ ਬਣਾਇਆ ਨਿਸ਼ਾਨਾ, ਟੂਟੀਆਂ ਤਕ ਲਾਹ ਕੇ ਲੈ ਗਏ ਨਾਲ

Monday, Sep 28, 2026 - 08:47 PM (IST)

ਚੋਰਾਂ ਨੇ ਬੰਦ ਪਏ ਘਰ ਨੂੰ ਬਣਾਇਆ ਨਿਸ਼ਾਨਾ, ਟੂਟੀਆਂ ਤਕ ਲਾਹ ਕੇ ਲੈ ਗਏ ਨਾਲ

ਸੁਨਾਮ ਊਧਮ ਸਿੰਘ ਵਾਲਾ (ਬਾਂਸਲ)- ਅੱਜ ਇੰਦਰਾ ਬਸਤੀ ਦੇ ਜੈਨ ਭਵਨ ਨੇੜੇ ਗੌਰਵ ਗੋਇਲ ਦੇ ਘਰ ’ਚੋਂ ਟੂਟੀਆਂ ਅਤੇ ਸੀ.ਸੀ.ਟੀ.ਵੀ. ਕੈਮਰੇ ਦੇ ਡੀ.ਵੀ.ਆਰ. ਚੋਰੀ ਹੋਣ ਦੀ ਖ਼ਬਰ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੌਰਵ ਗੋਇਲ ਨੇ ਦੱਸਿਆ ਕਿ ਉਹ ਸਾਹਮਣੇ ਵਾਲੇ ਘਰ ’ਚ ਰਹਿੰਦੇ ਹਨ ਅਤੇ ਇਧਰਲੇ ਘਰ ਵਿਚ ਕੋਈ ਨਹੀਂ ਰਹਿੰਦਾ ਸੀ । ਜਦੋਂ ਅਸੀਂ ਅੱਜ ਇਧਰਲਾ ਘਰ ਖੋਲ੍ਹਿਆ ਤਾਂ ਸਾਹਮਣੇ ਪਾਣੀ ਆ ਰਿਹਾ ਸੀ, ਤਾਂ ਅਸੀਂ ਦੇਖਿਆ ਕਿ ਟੂਟੀਆਂ ਅਤੇ ਕਮਰੇ ਵਿਚ ਲੱਗਿਆ ਸੀ.ਸੀ.ਟੀ.ਵੀ. ਕੈਮਰੇ ਦਾ ਡੀ.ਵੀ.ਆਰ. ਗਾਇਬ ਹੈ। ਬਾਹਰ ਕੈਮਰੇ ਦੀਆਂ ਤਾਰਾਂ ਵੀ ਤੋੜੀਆਂ ਹੋਈਆਂ ਹਨ। 

ਉਨ੍ਹਾਂ ਦੱਸਿਆ ਕਿ ਬਾਹਰਲੀ ਕੰਧ ’ਤੇ ਪੈਰਾਂ ਦੇ ਚੜ੍ਹਨ ਦੇ ਨਿਸ਼ਾਨ ਹਨ, ਜਿਥੋਂ ਲੱਗਦਾ ਹੈ ਕਿ ਚੋਰ ਇਥੋਂ ਚੜ੍ਹੇ ਸੀ ਅਤੇ ਬਾਹਰ ਦੋ ਇੰਜੈਕਸ਼ਨ ਵੀ ਮਿਲੇ ਹਨ। ਇਸ ਮੌਕੇ ਮੁਹੱਲਾ ਨਿਵਾਸੀਆਂ ਨੇ ਕਿਹਾ ਕਿ ਪ੍ਰਸ਼ਾਸਨ ਇਸ ਵੱਲ ਧਿਆਨ ਦੇਵੇ, ਕੋਈ ਵੱਡੀ ਵਾਰਦਾਤ ਵੀ ਹੋ ਸਕਦੀ ਹੈ।


author

Anmol Tagra

Content Editor

Related News