ਸਹੁਰਿਆਂ ਤੋਂ ਦੁਖੀ ਹੋ ਕੇ ਜਵਾਈ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ, ਭਰਾ ਨੂੰ ਭੇਜੀ ਭਾਵੁਕ ਵੀਡੀਓ

Friday, Sep 25, 2026 - 08:52 PM (IST)

ਸਹੁਰਿਆਂ ਤੋਂ ਦੁਖੀ ਹੋ ਕੇ ਜਵਾਈ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ, ਭਰਾ ਨੂੰ ਭੇਜੀ ਭਾਵੁਕ ਵੀਡੀਓ

ਲੁਧਿਆਣਾ (ਰਾਜ): ਲੁਧਿਆਣਾ ਵਿਖੇ 40 ਸਾਲਾ ਵਿਜੇ ਕੁਮਾਰ ਨੇ ਆਪਣੇ ਸਹੁਰਿਆਂ ਪੱਖ ਦੀ ਕਥਿਤ ਮਾਨਸਿਕ ਪ੍ਰਤਾੜਨਾ ਅਤੇ ਘਰੇਲੂ ਕਲੇਸ਼ ਤੋਂ ਦੁਖੀ ਹੋ ਕੇ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰ ਲਈ। ਖ਼ੁਦਕੁਸ਼ੀ ਕਰਨ ਤੋਂ ਠੀਕ ਪਹਿਲਾਂ, 23 ਸਤੰਬਰ ਨੂੰ ਵਿਜੇ ਨੇ ਆਪਣੇ ਭਰਾ ਅਜੇ ਨੂੰ WhatsApp 'ਤੇ ਇਕ ਭਾਵੁਕ ਵੀਡੀਓ ਸੁਸਾਈਡ ਨੋਟ ਅਤੇ ਸਸੁਰਾਲੀਆਂ ਦੇ ਮੋਬਾਈਲ ਨੰਬਰ ਭੇਜ ਕੇ ਆਪਣੀ ਮੌਤ ਲਈ ਉਨ੍ਹਾਂ ਨੂੰ ਜ਼ਿੰਮੇਵਾਰ ਠਹਿਰਾਇਆ।

ਸੁਸਾਈਡ ਨੋਟ ਦੇਖ ਕੇ ਜਦੋਂ ਪਰਿਵਾਰਕ ਮੈਂਬਰ ਤੁਰੰਤ ਉਸ ਦੇ ਘਰ ਪਹੁੰਚੇ, ਤਾਂ ਵਿਜੇ ਕਮਰੇ ਦੇ ਫ਼ਰਸ਼ 'ਤੇ ਬੇਸੁੱਧ ਪਿਆ ਸੀ ਅਤੇ ਜ਼ਹਿਰ ਨਿਗਲਣ ਕਾਰਨ ਮੌਕੇ 'ਤੇ ਹੀ ਉਸ ਦੀ ਮੌਤ ਹੋ ਚੁੱਕੀ ਸੀ। ਪਰਿਵਾਰ ਮੁਤਾਬਕ ਵਿਜੇ ਦਾ ਵਿਆਹ ਕਰੀਬ 9 ਸਾਲ ਪਹਿਲਾਂ ਜੋਤੀ ਰਾਣੀ ਨਾਲ ਹੋਇਆ ਸੀ ਅਤੇ ਸਹੁਰਿਆਂ ਦੀ ਦਖ਼ਲਅੰਦਾਜ਼ੀ ਕਾਰਨ ਦੋਹਾਂ ਵਿਚਾਲੇ ਅਕਸਰ ਤਣਾਅ ਰਹਿੰਦਾ ਸੀ।

ਮ੍ਰਿਤਕ ਦੇ ਭਰਾ ਦੇ ਬਿਆਨਾਂ ਅਤੇ ਵੀਡੀਓ ਸਬੂਤਾਂ ਦੇ ਆਧਾਰ 'ਤੇ ਪੁਲਸ ਨੇ ਮ੍ਰਿਤਕ ਦੇ ਸਾਲੇ ਲੱਕੀ ਰਾਜਪੂਤ, ਸਾਲੀ ਤਜਿੰਦਰ ਕੌਰ ਅਤੇ ਹਰਜੀਤ ਸਿੰਘ ਖ਼ਿਲਾਫ਼ ਖ਼ੁਦਕੁਸ਼ੀ ਲਈ ਮਜਬੂਰ ਕਰਨਦਾ ਮੁਕੱਦਮਾ ਦਰਜ ਕਰ ਲਿਆ ਹੈ। ਪੁਲਸ ਨੇ ਦੇਹ ਦਾ ਪੋਸਟਮਾਰਟਮ ਕਰਵਾਇਆ ਹੈ, ਵੀਡੀਓ ਸੁਸਾਈਡ ਨੋਟ ਨੂੰ ਫੋਰੈਂਸਿਕ ਜਾਂਚ ਲਈ ਭੇਜਿਆ ਹੈ ਅਤੇ ਨਾਮਜ਼ਦ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।


author

Anmol Tagra

Content Editor

Related News