ਵਿਆਹੁਤਾ ਦੇ ਪਿਆਰ 'ਚ ਸ਼ੁਦਾਈ ਹੋਇਆ ਨੌਜਵਾਨ, ਆਪਾ ਖੋਹ ਪਤੀ ਸਾਹਮਣੇ ਹੀ ਕਰ ਦਿੱਤਾ ਵੱਡਾ ਕਾਂਡ

04/15/2023 1:00:12 PM

ਲੁਧਿਆਣਾ (ਰਾਜ) : ਇੱਥੇ ਵੀਰ ਪੈਲੇਸ ਨੇੜੇ ਬਣੀ ਇਕ ਪਾਰਕ ’ਚ ਪਤੀ-ਪਤਨੀ ਨੇ ਇੱਕ ਵਿਅਕਤੀ ਨੂੰ ਸਮਝਾਉਣ ਲਈ ਬੁਲਾਇਆ ਸੀ ਪਰ ਵਿਅਕਤੀ ਨੇ ਪਤੀ ਦੇ ਸਾਹਮਣੇ ਹੀ ਚਾਕੂ ਖੋਭ ਕੇ ਔਰਤ ਦਾ ਬੇਦਰਦੀ ਨਾਲ ਕਤਲ ਕਰ ਦਿੱਤਾ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ। ਥਾਣਾ ਫੋਕਲ ਪੁਆਇੰਟ ਦੀ ਪੁਲਸ ਨੇ ਸੂਚਨਾ ਮਿਲਣ ’ਤੇ ਮੌਕੇ ’ਤੇ ਪੁੱਜ ਕੇ ਮ੍ਰਿਤਕ ਔਰਤ ਦੀ ਪਛਾਣ ਸਰਬਜੀਤ ਕੌਰ ਵਜੋਂ ਕੀਤੀ ਹੈ। ਇਸ ਮਾਮਲੇ ’ਚ ਪੁਲਸ ਨੇ ਮ੍ਰਿਤਕਾ ਦੇ ਪਤੀ ਅਵਤਾਰ ਸਿੰਘ ਦੀ ਸ਼ਿਕਾਇਤ ’ਤੇ ਮੁਲਜ਼ਮ ਜਤਿੰਦਰ ਸਿੰਘ ਖ਼ਿਲਾਫ਼ ਕਤਲ ਦਾ ਮੁਕੱਦਮਾ ਦਰਜ ਕੀਤਾ ਹੈ। ਜਾਣਕਾਰੀ ਮੁਤਾਬਕ ਅਵਤਾਰ ਸਿੰਘ ਪਿੰਡ ਉੱਚੀ ਮੰਗਲੀ ਦਾ ਰਹਿਣ ਵਾਲਾ ਹੈ। ਉਸ ਦੇ ਖ਼ਿਲਾਫ਼ ਫਰਵਰੀ ਮਹੀਨੇ ’ਚ ਖੰਨਾ ਦੇ ਥਾਣਾ ਸਦਰ ’ਚ ਇਕ ਅਪਰਾਧਿਕ ਕੇਸ ਦਰਜ ਹੋਇਆ ਸੀ। ਜ਼ਮਾਨਤ ਕਰਵਾਉਣ ਲਈ ਉਸ ਦੀ ਪਤਨੀ ਸਰਬਜੀਤ ਕੌਰ ਕੋਲ ਪੈਸੇ ਨਹੀਂ ਸਨ। ਮੁਲਜ਼ਮ ਜਤਿੰਦਰ ਸਿੰਘ ਨਾਲ ਉਸ ਦੀ ਜਾਣ-ਪਛਾਣ ਸੀ। ਇਸ ਲਈ ਸਰਬਜੀਤ ਕੌਰ ਨੇ ਜਤਿੰਦਰ ਸਿੰਘ ਨੂੰ ਮਦਦ ਕਰਨ ਲਈ ਕਿਹਾ ਅਤੇ ਉਸ ਤੋਂ ਪੈਸੇ ਉਧਾਰ ਲੈ ਲਏ ਸਨ।

ਇਹ ਵੀ ਪੜ੍ਹੋ : ਖਰੜ ਦੀ ਮਿੱਲ 'ਚ ਮਚੇ ਅੱਗ ਦੇ ਭਾਂਬੜ, ਫਾਇਰ ਬ੍ਰਿਗੇਡ ਨੂੰ ਪਈਆਂ ਭਾਜੜਾਂ

ਇਸ ਤੋਂ ਬਾਅਦ ਮਾਰਚ ਮਹੀਨੇ ’ਚ ਅਵਤਾਰ ਦੀ ਜ਼ਮਾਨਤ ਹੋ ਗਈ ਅਤੇ ਉਹ ਜੇਲ੍ਹ ਤੋਂ ਬਾਹਰ ਆ ਗਿਆ ਪਰ ਮੁਲਜ਼ਮ ਜਤਿੰਦਰ ਸਿੰਘ, ਸਰਬਜੀਤ ਕੌਰ ’ਤੇ ਗੰਦੀ ਨਜ਼ਰ ਰੱਖਣ ਲੱਗਾ ਸੀ ਅਤੇ ਦਬਾਅ ਪਾਉਣ ਲੱਗਾ ਕਿ ਉਹ ਉਸ ਨਾਲ ਵਿਆਹ ਕਰ ਲਵੇ। ਜਦੋਂ ਸਰਬਜੀਤ ਕੌਰ ਨੇ ਖ਼ੁਦ ਨੂੰ ਵਿਆਹੀ ਹੋਈ ਦੱਸਿਆ ਅਤੇ ਕਿਹਾ ਕਿ ਉਸ ਦਾ ਪਤੀ ਨਾਲ ਰਹਿੰਦਾ ਹੈ, ਉਹ ਵਿਆਹ ਨਹੀਂ ਕਰ ਸਕਦੀ ਤਾਂ ਮੁਲਜ਼ਮ ਉਸ ਨੂੰ ਪਰੇਸ਼ਾਨ ਕਰਨ ਲੱਗਾ। ਮੁਲਜ਼ਮ ਲਗਾਤਾਰ ਉਸ ਨੂੰ ਵਿਆਹ ਲਈ ਦਬਾਅ ਪਾਉਂਦਾ ਰਿਹਾ। ਇਸੇ ਗੱਲ ਕਰ ਕੇ ਮੁਲਜ਼ਮ ਨਾਲ ਜੋੜੇ ਦਾ ਝਗੜਾ ਸੀ। ਵੀਰਵਾਰ ਨੂੰ ਅਵਤਾਰ ਸਿੰਘ ਅਤੇ ਉਸ ਦੀ ਪਤਨੀ ਸਰਬਜੀਤ ਕੌਰ ਨੇ ਮੁਲਜ਼ਮ ਜਤਿੰਦਰ ਨਾਲ ਗੱਲਬਾਤ ਕਰ ਕੇ ਉਸ ਨੂੰ ਸਮਝਾਉਣ ਲਈ ਪਾਰਕ ’ਚ ਬੁਲਾਇਆ ਸੀ। ਇਸ ਦੌਰਾਨ ਮੁਲਜ਼ਮ, ਔਰਤ ਨੂੰ ਸਾਈਡ ’ਤੇ ਲਿਜਾ ਕੇ ਗੱਲ ਕਰਨ ਲੱਗ ਗਿਆ।

ਇਹ ਵੀ ਪੜ੍ਹੋ : ਲੁਧਿਆਣਾ 'ਚ ਦਿਲ ਦਹਿਲਾ ਦੇਣ ਵਾਲੀ ਘਟਨਾ, ACP ਦੀ ਗੱਡੀ ਨੇ ਦਰੜਿਆ ਮਾਸੂਮ ਬੱਚਾ

ਉਹ ਵਾਰ-ਵਾਰ ਉਸ ਨੂੰ ਆਪਣੇ ਪਤੀ ਨੂੰ ਛੱਡ ਕੇ ਉਸ ਨਾਲ ਵਿਆਹ ਕਰਨ ਲਈ ਕਹਿ ਰਿਹਾ ਸੀ ਤਾਂ ਸਰਬਜੀਤ ਕੌਰ ਉਸ ਨੂੰ ਵਾਰ-ਵਾਰ ਇਨਕਾਰ ਕਰ ਰਹੀ ਸੀ। ਇਸੇ ਦੌਰਾਨ ਗੁੱਸੇ ’ਚ ਆਏ ਮੁਲਜ਼ਮ ਜਤਿੰਦਰ ਸਿੰਘ ਨੇ ਚਾਕੂ ਕੱਢ ਕੇ ਸਰਬਜੀਤ ਕੌਰ ਦੀ ਛਾਤੀ ਅਤੇ ਢਿੱਡ ’ਚ ਕਈ ਵਾਰ ਕਰ ਦਿੱਤੇ। ਇਸ ਤੋਂ ਬਾਅਦ ਜਦੋਂ ਤੱਕ ਅਵਤਾਰ ਸਿੰਘ ਮੁਲਜ਼ਮ ਨੂੰ ਫੜ੍ਹਦਾ, ਉਹ ਮੌਕੇ ਤੋਂ ਫ਼ਰਾਰ ਹੋ ਗਿਆ। ਅਵਤਾਰ ਸਿੰਘ ਆਪਣੀ ਜ਼ਖਮੀ ਪਤਨੀ ਨੂੰ ਤੁਰੰਤ ਸਿਵਲ ਹਸਪਤਾਲ ਲੈ ਕੇ ਪੁੱਜਾ ਪਰ ਉੱਥੇ ਡਾਕਟਰਾਂ ਨੇ ਉਸ ਦੀ ਪਤਨੀ ਨੂੰ ਮਰੀ ਹੋਈ ਐਲਾਨ ਦਿੱਤਾ। ਉੱਧਰ, ਥਾਣਾ ਫੋਕਲ ਪੁਆਇੰਟ ਦੇ ਐੱਸ. ਐੱਚ. ਓ. ਇੰਸ. ਅਮਨਦੀਪ ਸਿੰਘ ਬਰਾੜ ਨੇ ਕਿਹਾ ਕਿ ਵਾਰਦਾਤ ਤੋਂ ਬਾਅਦ ਮੁਲਜ਼ਮ ਫ਼ਰਾਰ ਹੋ ਗਿਆ, ਜੋ ਬਾਹਰ ਭੱਜਣ ਦੀ ਤਾਕ ਵਿਚ ਸੀ। ਮੁਲਜ਼ਮ ਜਤਿੰਦਰ ਸਿੰਘ ਨੂੰ ਕਾਬੂ ਕਰ ਲਿਆ ਗਿਆ ਹੈ। ਉਸ ਨੂੰ ਅਦਾਲਤ ’ਚ ਪੇਸ਼ ਕਰ ਕੇ ਰਿਮਾਂਡ ’ਤੇ ਲੈ ਲਿਆ ਗਿਆ ਹੈ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਗਰਭਵਤੀ ਨੂੰਹ 'ਤੇ ਜ਼ੁਲਮ ਕਰਦਿਆਂ ਨਾ ਪਿਘਲਿਆ ਸੱਸ ਦਾ ਦਿਲ, ਪਹਿਲਾਂ ਢਿੱਡ 'ਚ ਲੱਤਾਂ ਮਾਰਦੀ ਰਹੀ ਤੇ ਫਿਰ...
ਵਿਆਹੀ ਹੋਣ ਦੀ ਗੱਲ ਲੁਕੋਈ ਸੀ, ਇਸ ਲਈ ਔਰਤ ਤੋਂ ਖ਼ਫ਼ਾ ਸੀ ਮੁਲਜ਼ਮ
ਮੁਲਜ਼ਮ ਜਤਿੰਦਰ ਸਿੰਘ ਔਰਤ ਸਰਬਜੀਤ ਕੌਰ ਨਾਲ ਇਸ ਗੱਲੋਂ ਖਫ਼ਾ ਸੀ ਕਿ ਉਸ ਨੇ ਆਪਣੀ ਵਿਆਹੀ ਹੋਣ ਦੀ ਗੱਲ ਉਸ ਨੂੰ ਨਹੀਂ ਦੱਸੀ ਸੀ। ਸਰਬਜੀਤ ਕੌਰ ਨੇ ਪੈਸੇ ਲੈਂਦੇ ਸਮੇਂ ਮੁਲਜ਼ਮ ਨੂੰ ਇਹ ਨਹੀਂ ਦੱਸਿਆ ਕਿ ਉਸ ਦਾ ਪਤੀ ਜੇਲ੍ਹ ’ਚ ਬੰਦ ਹੈ, ਸਗੋਂ ਇਹ ਦੱਸਿਆ ਸੀ ਕਿ ਉਸ ਦਾ ਭਰਾ ਜੇਲ੍ਹ ’ਚ ਬੰਦ ਹੈ ਅਤੇ ਉਸ ਦੀ ਜ਼ਮਾਨਤ ਕਰਵਾਉਣ ਲਈ ਪੈਸੇ ਨਹੀਂ ਹਨ। ਸਰਬਜੀਤ ਕੌਰ ਨੂੰ ਮੁਲਜ਼ਮ ਜਤਿੰਦਰ ਪਸੰਦ ਕਰਨ ਲੱਗਾ ਸੀ ਤਾਂ ਉਹ ਉਸ ਨਾਲ ਵਿਆਹ ਕਰਨਾ ਚਾਹੁੰਦਾ ਸੀ, ਜਿਸ ਦੇ ਲਈ ਉਸ ਨੇ ਸਰਬਜੀਤ ਕੌਰ ਦੀ ਮਦਦ ਕੀਤੀ ਅਤੇ ਜ਼ਮਾਨਤ ਕਰਵਾਉਣ ਲਈ ਪੈਸੇ ਦਿੱਤੇ। ਅਵਤਾਰ ਸਿੰਘ ਦੀ ਜ਼ਮਾਨਤ ਹੋਣ ਤੋਂ ਬਾਅਦ ਸਰਬਜੀਤ ਕੌਰ ਨੇ ਜਤਿੰਦਰ ਦਾ ਫੋਨ ਚੁੱਕਣਾ ਬੰਦ ਕਰ ਦਿੱਤਾ, ਜਿਸ ਤੋਂ ਬਾਅਦ ਜਤਿੰਦਰ ਨੇ ਪਤਾ ਕਰਵਾਇਆ ਤਾਂ ਉਸ ਨੂੰ ਪਤਾ ਲੱਗਾ ਕਿ ਸਰਬਜੀਤ ਕੌਰ ਦੀ ਅਵਤਾਰ ਸਿੰਘ ਨਾਲ ਲਵ-ਮੈਰਿਜ ਹੋਈ ਹੈ ਅਤੇ ਉਹ ਦੋਵੇਂ ਪਰਿਵਾਰ ਤੋਂ ਵੱਖ ਰਹਿੰਦੇ ਹਨ। ਇਸ ਕਾਰਨ ਉਹ ਸਰਬਜੀਤ ਕੌਰ ਨਾਲ ਖਫ਼ਾ ਸੀ, ਜਿਸ ਕਾਰਨ ਉਸ ਨੇ ਪਾਰਕ ਵਿਚ ਸਰਬਜੀਤ ਕੌਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News