ਜਿਸ ਨਾਲ ਖਾਧੀਆਂ ਜਿਊਣ ਮਰਨ ਦੀਆਂ ਕਸਮਾਂ, ਉਸੇ ਨੇ ਹੀ ਦਿੱਤੀ ਰੂਹ ਕੰਬਾਊ ਮੌਤ (ਤਸਵੀਰਾਂ)

Friday, Sep 04, 2020 - 10:46 PM (IST)

ਜਿਸ ਨਾਲ ਖਾਧੀਆਂ ਜਿਊਣ ਮਰਨ ਦੀਆਂ ਕਸਮਾਂ, ਉਸੇ ਨੇ ਹੀ ਦਿੱਤੀ ਰੂਹ ਕੰਬਾਊ ਮੌਤ (ਤਸਵੀਰਾਂ)

ਫਗਵਾੜਾ (ਹਰਜੋਤ)— ਬਲਾਕ ਦੇ ਪਿੰਡ ਸਾਹਨੀ ਵਿਖੇ ਇਕ ਪਤੀ ਵੱਲੋਂ ਆਪਣੀ ਹੀ ਪਤਨੀ ਦਾ ਗਲਾ ਘੁੱਟ ਕੇ ਉਸ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਔਰਤ ਦੀ ਪਛਾਣ ਪਿੰਦਰ ਕੌਰ (37) ਪਤਨੀ ਪਵਨ ਕੁਮਾਰ ਵਾਸੀ ਪਿੰਡ ਸਾਹਨੀ ਵਜੋਂ ਹੋਈ ਹੈ।

 

PunjabKesari

ਐੱਸ. ਐੱਚ. ਓ. ਰਾਵਲਪਿੰਡੀ ਕਰਨੈਲ ਸਿੰਘ ਨੇ ਦੱਸਿਆ ਕਿ ਪਵਨ ਕੁਮਾਰ ਪੁੱਤਰ ਕਿਰਪਾਲ ਚੰਦ ਹਾਲ ਵਾਸੀ ਪਿੰਡ ਸਾਹਨੀ, ਜਿਸ ਦਾ ਵਿਆਹ 2007 'ਚ ਪਿੰਦਰ ਕੌਰ ਨਾਲ ਹੋਈ ਸੀ ਅਤੇ ਆਪਣੀਆਂ ਦੋ ਬੇਟੀਆਂ ਨਾਲ ਰਹਿ ਰਹੇ ਸੀ ਪਰ ਇਨਾਂ ਦਾ ਆਪਸ 'ਚ ਕਿਸੇ ਗੱਲ ਨੂੰ ਲੈ ਕੇ ਲੜਾਈ-ਝਗੜਾ ਹੁੰਦਾ ਰਹਿੰਦਾ ਸੀ। ਜਿਸ ਕਾਰਨ ਉਸ ਦੀ ਪਤਨੀ ਕੁਝ ਦਿਨਾਂ ਤੋਂ ਆਪਣੇ ਪੇਕੇ ਪਿੰਡ ਰਾਮਪੁਰ ਸੁੰਨੜਾ ਵਿਖੇ ਰਹਿ ਰਹੀ ਸੀ ਅਤੇ ਕੁਝ ਦਿਨ ਪਹਿਲਾਂ ਹੀ ਆਪਸ 'ਚ ਕੁਝ ਮੋਹਤਬਾਰ ਵਿਅਕਤੀਆਂ ਨੇ ਸਮਝੌਤਾ ਕਰਵਾਇਆ ਸੀ।

PunjabKesari

ਬੁੱਧਵਾਰ ਨੂੰ ਪਵਨ ਕੁਮਾਰ ਆਪਣੀਆਂ ਦੋਵੇਂ ਲੜਕੀਆਂ ਨੂੰ ਆਪਣੇ ਸਹੁਰੇ ਪਿੰਡ ਛੱਡ ਆਇਆ ਸੀ ਅਤੇ ਉਸ ਦੀ ਪਤਨੀ ਲੋਕਾਂ ਦੇ ਘਰਾ 'ਚ ਕੰਮ ਕਰਕੇ ਆਪਣਾ ਗੁਜ਼ਾਰਾ ਕਰ ਰਹੀ ਸੀ। ਵੀਰਵਾਰ ਨੂੰ ਜਦੋਂ ਉਹ ਲੋਕਾਂ ਦੇ ਘਰ 'ਚ ਕੰਮ ਕਰਨ ਲਈ ਨਹੀਂ ਪੁੱਜੀ ਤਾਂ ਲੋਕਾਂ ਨੇ ਪਿੰਦਰ ਕੌਰ ਦੇ ਮਾਪਿਆਂ ਨਾਲ ਸੰਪਰਕ ਕਰਦਿਆਂ ਕਿਹਾ ਕਿ ਉਹ ਅੱਜ ਸਾਡੇ ਘਰ ਕੰਮ 'ਤੇ ਨਹੀਂ ਆਈ ਤਾਂ ਮ੍ਰਿਤਕਾ ਦਾ ਭਰਾ ਮਨਜੀਤ ਸਿੰਘ ਇਥੇ ਪੁੱਜਿਆਂ ਤਾਂ ਉਸ ਦੀ ਭੈਣ ਬੇਹੋਸ਼ੀ ਦੀ ਹਾਲਤ 'ਚ ਪਈ ਸੀ ਅਤੇ ਉਸ ਦੇ ਗਲੇ 'ਤੇ ਨਿਸ਼ਾਨ ਸੀ। ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ।

PunjabKesari

ਘਟਨਾ ਦੀ ਸੂਚਨਾ ਮਿਲਦੇ ਸਾਰ ਮੌਕੇ 'ਤੇ ਐੱਸ. ਐੱਚ. ਓ. ਰਾਵਲਪਿੰਡੀ ਕਰਨੈਲ ਸਿੰਘ ਪੁਲਸ ਪਾਰਟੀ ਸਮੇਤ ਪੁੱਜੇ ਅਤੇ ਲਾਸ਼ ਨੂੰ ਕਬਜੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ ਹੈ।

PunjabKesari

ਪੁਲਸ ਨੇ ਮ੍ਰਿਤਕ ਪਿੰਦਰ ਕੌਰ ਦੇ ਭਰਾ ਮਨਜੀਤ ਸਿੰਘ ਪੁੱਤਰ ਹਰਦਿਆਲ ਸਿੰਘ ਦੇ ਬਿਆਨਾਂ 'ਤੇ ਪਤੀ ਪਵਨ ਕੁਮਾਰ ਧਾਰਾ 302 ਆਈ. ਪੀ. ਸੀ. ਤਹਿਤ ਕੇਸ ਦਰਜ ਕਰ ਲਿਆ ਹੈ। ਐੱਸ. ਐੱਚ. ਓ. ਨੇ ਦੱਸਿਆ ਫ਼ਿਲਹਾਲ ਪਵਨ ਕੁਮਾਰ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਹੈ ਤੇ ਇਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ।

PunjabKesari

 


author

shivani attri

Content Editor

Related News