ਔਰਤ ਨੇ ਬੱਚੀ ਸਮੇਤ ਭਾਖੜਾ ਨਹਿਰ ’ਚ ਮਾਰੀ ਛਾਲ, ਬੱਚੀ ਦੀ ਮੌਤ
Friday, Oct 18, 2024 - 04:21 PM (IST)
ਪਟਿਆਲਾ (ਬਲਜਿੰਦਰ) : ਪਤੀ ਦੀ ਕੁੱਟਮਾਰ ਤੋਂ ਤੰਗ ਆਈ ਔਰਤ ਨੇ ਆਪਣੀ ਬੱਚੀ ਸਮੇਤ ਭਾਖੜਾ ਨਹਿਰ ਵਿਚ ਛਾਲ ਮਾਰ ਦਿੱਤੀ, ਜਿਸਨੂੰ ਗੋਤਾਖੋਰਾਂ ਨੇ ਕੱਢ ਲਿਆ ਪਰ ਬੱਚੀ ਦੀ ਮੌਤ ਹੋ ਗਈ। ਇਸ ਮਾਮਲੇ ’ਚ ਥਾਣਾ ਪਸਿਆਣਾ ਦੀ ਪੁਲਸ ਨੇ ਤਰਸ ਲਾਲ ਪੁੱਤਰ ਭਰਪੂਰ ਸਿੰਘ ਵਾਸੀ ਅਚਰਾਲ ਖੁਰਦ ਥਾਣਾ ਸਦਰ ਸਮਾਣਾ ਦੀ ਸ਼ਿਕਾਇਤ ’ਤੇ ਮਨਜੀਤ ਸਿੰਘ ਪੁੱਤਰ ਬਿੱਲੂ ਸਿੰਘ ਵਾਸੀ ਖੇੜੀ ਗਿੱਲਾਂ (ਸੰਗਰੂਰ) ਅਤੇ ਸੁਨੀਤ ਪੁੱਤਰੀ ਪੰਮੀ ਵਾਸੀ ਭੀਖੀ (ਮਾਨਸਾ) ਦੇ ਖ਼ਿਲਾਫ਼ ਕੇਸ ਦਰਜ ਕਰ ਲਿਅ ਹੈ।
ਤਰਸ ਲਾਲ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੀ ਭੈਣ ਲੱਛਮੀ ਦੇਵੀ (36) ਦਾ ਵਿਆਹ ਸਾਲ 2007 ’ਚ ਮੁਲਜ਼ਮ ਮਨਜੀਤ ਸਿੰਘ ਨਾਲ ਹੋਇਆ ਸੀ, ਜੋ ਕਰੀਬ 3 ਸਾਲਾ ਤੋਂ ਮਨਜੀਤ ਸਿੰਘ ਸੁਨੀਤਾ ਨਾਮ ਦੀ ਕੁੜੀ ਨਾਲ ਨਾਜਾਇਜ਼ ਸਬੰਧਾਂ ’ਚ ਭੀਖੀ ਵਿਖੇ ਰਹਿ ਰਿਹਾ ਸੀ ਅਤੇ ਮੁਦਈ ਦੀ ਭੈਣ ਨੂੰ ਕੋਈ ਖ਼ਰਚਾ ਵਗੈਰਾ ਨਹੀਂ ਸੀ ਦਿੰਦਾ, ਸਗੋਂ ਕਈ ਵਾਰ ਸੁਨੀਤਾ ਨਾਲ ਪਿੰਡ ਆ ਕੇ ਉਸਦੀ ਅਤੇ ਬੱਚਿਆ ਦੀ ਕੁੱਟਾਮਰ ਕਰਦਾ ਸੀ। 15 ਅਕਤੂਬਰ ਸ਼ਾਮ ਨੂੰ ਉਸਦੀ ਦੀ ਭੈਣ ਨੇ ਫੋਨ ਕਰ ਕੇ ਦੱਸਿਆ ਕਿ ਮਨਜੀਤ ਸਿੰਘ ਉਸ ਨੂੰ ਫੋਨ ਰਾਹੀਂ ਜਾਨੋਂ ਮਾਰਨ ਦੀਆ ਧਮਕੀਆ ਦੇ ਰਿਹਾ ਹੈ, ਜਿਸ ਕਾਰਨ ਉਹ ਉਕਤ ਵਿਅਕਤੀਆਂ ਤੋਂ ਤੰਗ ਆ ਕੇ ਆਪਣੀ ਬੱਚੀ ਹਰਪ੍ਰੀਤ ਕੌਰ (14) ਸਮੇਤ ਪਸਿਆਣਾ ਨੇੜੇ ਭਾਖੜਾ ਨਹਿਰ ’ਚ ਛਾਲ ਮਾਰ ਕੇ ਖ਼ੁਦਕੁਸ਼ੀ ਕਰਨ ਜਾ ਰਹੀ ਹੈ। ਲੱਛਮੀ ਦੇਵੀ ਨੇ ਆਪਣੀ ਧੀ ਸਮੇਤ ਨਹਿਰ ’ਚ ਛਾਲ ਮਾਰ ਦਿੱਤੀ ਅਤੇ ਗੋਤਾਖ਼ੋਰਾ ਨੇ ਦੋਹਾਂ ਨੂੰ ਕੱਢ ਕੇ ਹਸਪਤਾਲ ਦਾਖ਼ਲ ਕਰਵਾ ਦਿੱਤਾ, ਜਿੱਥੇ ਇਲਾਜ ਦੌਰਾਨ ਉਸ ਦੀ ਭਾਣਜੀ ਹਰਪ੍ਰੀਤ ਕੌਰ ਦੀ ਮੌਤ ਹੋ ਗਈ ਅਤੇ ਭੈਣ ਲੱਛਮੀ ਦੇਵੀ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਦਾਖ਼ਲ ਹੈ। ਪੁਲਸ ਨੇ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।