ਖਨੌੜਾ ਦੇ 23 ਸਾਲਾ ਨੌਜਵਾਨ ਦੀ ਮੌਤ, ਰੰਜਿਸ਼ ''ਚ ਪਿਓ ਦੇ ਖਿਲਾਫ ਹੀ ਦੇ ਦਿੱਤੀ ਦਰਖਾਸਤ
Sunday, Mar 15, 2026 - 06:51 PM (IST)
ਭਾਦਸੋਂ (ਅਵਤਾਰ) : ਬੀਤੇ ਦਿਨੀਂ ਥਾਣਾ ਭਾਦਸੋਂ ਦੇ ਅਧੀਨ ਆਉਂਦੇ ਪਿੰਡ ਖਨੌੜਾ ਦੇ ਇੱਕ ਰਹਿਣ ਵਾਲੇ 23 ਕੁ ਸਾਲਾ ਨੌਜਵਾਨ ਅਰਸ਼ਦੀਪ ਸਿੰਘ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਖਨੌੜਾ ਦੇ ਰਹਿਣ ਵਾਲੇ ਦਰਸ਼ਨ ਸਿੰਘ ਨੇ ਦੱਸਿਆ ਕਿ ਉਸਦੇ ਪੁੱਤਰ ਅਰਸ਼ਦੀਪ ਸਿੰਘ ਮਹਿੰਦਰਾ ਕਾਲਜ ਪਟਿਆਲਾ ਵਿਖੇ ਐੱਮ ਕਾਮ ਕਰਨ ਦੇ ਨਾਲ ਨਾਲ ਥਿਏਟਰ ਦਾ ਵੀ ਸ਼ੌਕੀਨ ਸੀ ਪਰ ਜੋ ਕਿ ਕੁਝ ਸਮੇਂ ਤੋਂ ਕਾਫੀ ਬਿਮਾਰ ਚੱਲ ਰਿਹਾ ਸੀ ਅਤੇ ਉਸ ਦਾ ਇਲਾਜ ਪਿਛਲੇ 5 ਸਾਲਾ ਤੋਂ ਕਰਵਾ ਰਿਹਾ ਹੈ। ਬੀਤੇ ਦਿਨੀਂ ਉਸ ਦੀ ਬਿਮਾਰੀ ਕਾਰਨ ਮੌਤ ਹੋ ਗਈ ਪਰ ਪਿੰਡ ਦੇ ਕੁਝ ਵਿਅਕਤੀਆਂ ਨੇ ਉਸ ਖਿਲਾਫ ਥਾਣਾ ਭਾਦਸੋਂ ਵਿਖੇ ਦਰਖਾਸਤ ਦਿੱਤੀ ਗਈ ਕਿ ਅਰਸ਼ਦੀਪ ਸਿੰਘ ਨੂੰ ਉਸ ਦੇ ਪਿਤਾ ਦਰਸ਼ਨ ਸਿੰਘ ਨੇ ਹੀ ਮਾਰਿਆ ਹੈ ਜੋ ਕਿ ਸਰਾਸਰ ਝੂਠ ਹੈ।
ਉਨ੍ਹਾਂ ਕਿਹਾ ਕਿ ਪਿੰਡ ਦੇ ਇਨ੍ਹਾਂ ਵਿਅਕਤੀਆਂ ਵਲੋਂ ਪੁਰਾਣੀ ਕੋਈ ਰੰਜਿਸ਼ ਕਰਕੇ ਝੂਠੀ ਸ਼ਿਕਾਇਤ ਕਰਕੇ ਉਸ ’ਤੇ ਆਪਣੇ ਹੀ ਪੁੱਤਰ ਮਾਰਨ ਦਾ ਝੂਠਾ ਇਲਜ਼ਾਮ ਲਗਾਇਆ ਹੈ। ਇਸ ਦੌਰਾਨ ਕਾਂਗਰਸ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਮਹੰਤ ਹਰਵਿੰਦਰ ਸਿੰਘ ਖਨੌੜਾ ਨੇ ਕਿਹਾ ਕਿ ਇਹ ਨੌਜਵਾਨ ਅਰਸ਼ਦੀਪ ਸਿੰਘ ਪੜਾਈ ਦੇ ਨਾਲ ਨਾਲ ਥਿਏਟਰ ਦਾ ਕਲਾਕਾਰ ਹੋਣ ਵਾਲਾ ਹੋਣਹਾਰ ਨੌਜਵਾਨ ਸੀ ਪਰ ਕੁਝ ਸਮੇਂ ਤੋਂ ਬਿਮਾਰੀ ਕਾਰਨ ਇਸ ਦਾ ਇਲਾਜ ਰਜਿੰਦਰਾ ਹਸਪਾਤਾਲ ਪਟਿਆਲਾ, ਪੀ. ਜੀ. ਆਈ ਚੰਡੀਗੜ੍ਹ ਤੋਂ ਇਸਦੇ ਪਿਤਾ ਦੁਆਰਾ ਹੀ ਕਰਵਾਇਆ ਜਾ ਰਿਹਾ ਸੀ ਪਰ ਸਿਆਸੀ ਰੰਜਿਸ਼ ਕਾਰਨ ਪਿੰਡ ਦੇ ਕੁਝ ਵਿਅਕਤੀਆਂ ਦੁਆਰਾ ਝੂਠੀ ਦਰਖਾਸਤ ਦੇ ਕੇ ਜਿਥੇ ਉਨ੍ਹਾਂ ਇਨਸਾਨੀਅਤ ਨੂੰ ਸ਼ਰਮਸਾਰ ਕੀਤਾ ਹੈ। ਉਥੇ ਪਰਿਵਾਰ ਨੂੰ ਵੀ ਨਿਰਾਸ਼ ਅਤੇ ਹੋਰ ਦੁੱਖ ਪਹੁੰਚਾਉਣ ਦੀ ਕੋਸ਼ਿਸ ਕੀਤੀ ਹੈ।
ਖਨੌੜਾ ਨੇ ਕਿਹਾ ਕਿ ਦਰਸ਼ਨ ਸਿੰਘ ਨੇ ਪੁੱਤਰ ਦੇ ਇਲਾਜ ਵਿਚ ਕੋਈ ਕਸਰ ਨਹੀਂ ਛੱਡੀ। ਉਨ੍ਹਾਂ ਕਿਹਾ ਕਿ ਸ਼ਰਾਰਤੀ ਅਨਸਰਾਂ ਵਲੋਂ ਕੀਤੀ ਗਈ ਇਹ ਝੂਠੀ ਸ਼ਿਕਾਇਤ ਬਹੁਤ ਹੀ ਘਟੀਆ ਹਰਕਤ ਹੈ। ਇਸ ਦੌਰਾਨ ਥਾਣਾ ਮੁਖੀ ਸਬ ਇੰਸਪੈਕਟਰ ਗੁਰਨਾਮ ਸਿੰਘ ਘੁੰਮਣ ਨੇ ਦੱਸਿਆ ਕਿ ਉਨ੍ਹਾਂ ਨੂੰ ਦਰਖਾਸਤ ਪ੍ਰਾਪਤ ਹੋਈ ਕਿ ਨੌਜਵਾਨ ਦੀ ਮੌਤ ਹੋਈ ਹੈ ਅਤੇ ਪੁਲਸ ਵਲੋਂ ਮ੍ਰਿਤਕ ਨੌਜਵਾਨ ਅਰਸ਼ਦੀਪ ਸਿੰਘ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੋਸਟਮਾਰਟਮ ਦੇ ਬਾਦ ਮੌਤ ਦੇ ਕਾਰਨ ਤੋਂ ਬਾਦ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
