21 ਲੱਖ ਖ਼ਰਚ ਕੇ ਵਿਦੇਸ਼ ਭੇਜੀ ਪਤਨੀ ਨੇ ਬਦਲੇ ਰੰਗ, ਆਸਟ੍ਰੇਲੀਆ ਪਹੁੰਚ ਕੀਤਾ ਉਹ ਜੋ ਸੋਚਿਆ ਵੀ ਨਾ ਸੀ
Saturday, Jul 17, 2021 - 04:40 PM (IST)
ਸੁਲਤਾਨਪੁਰ ਲੋਧੀ (ਓਬਰਾਏ)- ਪੰਜਾਬ ਵਿੱਚ ਵੱਧ ਰਹੀ ਬੇਰੋਜ਼ਗਾਰੀ ਦਰਮਿਆਨ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਦੇ ਨੌਜਵਾਨਾਂ ਵਿੱਚ ਵਿਦੇਸ਼ਾਂ ਵਿੱਚ ਜਾ ਕੇ ਵੱਸਣ ਦਾ ਚਾਅ ਵਧ ਰਿਹਾ ਹੈ। ਇਸੇ ਦੇ ਚੱਲਦਿਆਂ ਬਹੁਤ ਸਾਰੇ ਮਾਮਲੇ ਅਜਿਹੇ ਸਾਹਮਣੇ ਆ ਰਹੇ ਹਨ, ਜਿੱਥੇ ਨੌਜਵਾਨਾਂ ਦੇ ਪਰਿਵਾਰ ਵਾਲੇ ਲੱਖਾਂ ਰੁਪਏ ਖ਼ਰਚ ਕਰਕੇ ਪੁੱਤਾਂ ਦਾ ਭਵਿੱਖ ਸਵਾਰਣ ਦੀ ਆਸ ਨਾਲ ਨੂੰਹਾਂ ਨੂੰ ਆਈਲੈੱਟਸ ਕਰਵਾ ਕੇ ਵਿਦੇਸ਼ਾਂ ਵਿਚ ਭੇਜ ਰਹੇ ਹਨ। ਪੁੱਤਾਂ ਦੇ ਭਵਿੱਖ ਨੂੰ ਸਵਾਰਣ ਦੀ ਆਸ ਉਸ ਵੇਲੇ ਟੁੱਟਦੀ ਨਜ਼ਰ ਆਉਂਦੀ ਹੈ ਜਦੋਂ ਵਿਦੇਸ਼ਾਂ ਵਿਚ ਜਾ ਕੇ ਕੁੜੀਆਂ ਵੱਲੋਂ ਧੋਖਾਧੜੀ ਕਰ ਦਿੱਤੀ ਜਾਂਦੀ ਹੈ। ਅਜਿਹਾ ਹੀ ਮਾਮਲਾ ਸੁਲਤਾਨਪੁਰ ਲੋਧੀ ਵਿਚ ਵੀ ਵੇਖਣ ਨੂੰ ਮਿਲਿਆ, ਜਿੱਥੇ ਇਕ ਨੌਜਵਾਨ ਨੇ ਆਪਣੀ ਪਤਨੀ ਨੂੰ 21 ਲੱਖ ਰੁਪਏ ਖ਼ਰਚ ਕਰਕੇ ਆਸਟ੍ਰੇਲੀਆ ਭੇਜਿਆ ਅਤੇ ਧੋਖਾਧੜੀ ਦਾ ਸ਼ਿਕਾਰ ਹੋ ਗਿਆ।
ਮੁੱਖ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ ਬੋਲੇ ਹਰੀਸ਼ ਰਾਵਤ, ਕਿਹਾ-ਹਾਈਕਮਾਨ ਦਾ ਹਰ ਫ਼ੈਸਲਾ ਕੈਪਟਨ ਨੂੰ ਹੋਵੇਗਾ ਮਨਜ਼ੂਰ
ਮਿਲੀ ਜਾਣਕਾਰੀ ਮੁਤਾਬਕ ਸੁਲਤਾਨਪੁਰ ਲੋਧੀ ਦੇ ਪਿੰਡ ਸਰਾਏ ਜੱਟਾਂ ਨੇ ਲਵਜੀਤ ਸਿੰਘ ਨੇ ਆਪਣੀ ਪਤਨੀ ਜੈਸਮੀਨ ਕੌਰ ਨੂੰ 21 ਲੱਖ ਤੋਂ ਵੱਧ ਪੈਸੇ ਖ਼ਰਚ ਕੇ ਆਈਲੈੱਟਸ ਆਧਾਰ 'ਤੇ ਆਸਟ੍ਰੇਲੀਆ ਭੇਜਿਆ, ਜਿਸ ਵਿੱਚ ਲਵਜੀਤ ਦੇ ਪਿਤਾ ਜੀ ਨੇ ਆਪਣੀ ਜ਼ਮੀਨ ਵੇਚ ਕੇ ਆਪਣੇ ਬੇਟੇ ਦੇ ਭਵਿੱਖ ਲਈ ਆਪਣੀ ਨੂੰਹ ਨੂੰ ਪੇਸੈ ਲਾ ਕੇ ਸਾਰੀਆਂ ਫੀਸਾਂ ਆਪਣੇ ਅਕਾਊਂਟ ਵਿਚੋਂ ਭਰੀਆਂ ਪਰ ਕੁੜੀ ਨੇ ਆਸਟ੍ਰੇਲੀਆ ਜਾ ਕੇ ਧੋਖਾ ਕੀਤਾ।
ਜੈਸਮੀਨ ਕੌਰ ਹੁਣ ਨਾ ਹੀ ਆਪਣੇ ਪਤੀ ਨੂੰ ਅਸਟ੍ਰੇਲੀਆ ਸੱਦ ਰਹੀ ਹੈ ਨਾ ਹੀ ਆਪਣੇ ਪਤੀ ਨੂੰ ਫੋਨ ਕਰ ਰਹੀ ਇਥੋਂ ਤੱਕ ਕਿ ਉਸ ਦੇ ਪਤੀ ਨੂੰ ਇਹ ਵੀ ਨਹੀਂ ਪਤਾ ਕਿ ਉਸ ਦੀ ਪਤਨੀ ਆਸਟ੍ਰੇਲੀਆ ਵਿਚ ਕਿੱਥੇ ਰਹਿੰਦੀ। ਪਤੀ ਨੇ ਆਪਣੀ ਪਤਨੀ ਦੇ ਪਰਿਵਾਰ 'ਤੇ ਧੋਖਾਧੜੀ ਦਾ ਕੇਸ ਵੀ ਦਰਜ ਕਰਵਾਇਆ ਪਰ ਪੁਲਸ ਵੱਲੋਂ ਵੀ ਕੋਈ ਵੀ 3 ਸਾਲ ਤੋਂ ਇਨਸਾਫ਼ ਨਹੀਂ ਮਿਲਿਆ। ਪਤੀ ਕੋਲ ਪਤਨੀ 'ਤੇ ਖ਼ਰਚ ਕੀਤੇ ਪੈਸਿਆਂ ਦੇ ਸਾਰੇ ਸਬੂਤ ਮੌਜੂਦ ਹਨ। ਮਾਪਿਆ ਨੂੰ ਡਰ ਹੈ ਕਿ ਸਾਡਾ ਇਕਲੌਤਾ ਬੇਟਾ ਲਵਜੀਤ ਕਿਤੇ ਲਵਪ੍ਰੀਤ ਵਾਂਗ ਕੋਈ ਗ਼ਲਤ ਕਦਮ ਨਾ ਉਠਾ ਲਵੇ।
ਇਹ ਵੀ ਪੜ੍ਹੋ: ਸ਼੍ਰੋਮਣੀ ਅਕਾਲੀ ਦਲ ਨੂੰ ਸਮਰਥਨ ਦੇਵੇਗੀ ਡੈਮੋਕ੍ਰੇਟਿਕ ਪਾਰਟੀ ਆਫ਼ ਇੰਡੀਆ
ਸਾਲ 2017 ਵਿਚ ਹੋਇਆ ਸੀ ਲਵਜੀਤ ਦਾ ਵਿਆਹ
ਸਾਲ 2017 ਵਿਚ ਲਵਜੀਤ ਦਾ ਵਿਆਹ ਸੁਲਤਾਨਪੁਰ ਲੋਧੀ ਦੀ ਵਸਨੀਕ ਜੈਸਮੀਨ ਕੌਰ ਦੇ ਨਾਲ ਹੋਇਆ ਸੀ ਅਤੇ ਕੁਝ ਮਹੀਨੇ ਬੀਤ ਜਾਣ ਬਾਅਦ ਉਹ ਪੜ੍ਹਾਈ ਲਈ ਆਸਟ੍ਰੇਲੀਆ ਚਲੀ ਗਈ ਅਤੇ ਦੋ ਮਹੀਨੇ ਬਾਅਦ ਲਵਜੀਤ ਦੇ ਪੂਰੇ ਪਰਿਵਾਰ ਨਾਲ ਉਸ ਨੇ ਆਪਣਾ ਸੰਪਰਕ ਖ਼ਤਮ ਕਰ ਲਿਆ। ਲਵਜੀਤ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਆਪਣੇ ਪੁੱਤਰ ਦਾ ਵਿਆਹ ਕਰਨ ਤੋਂ ਬਾਅਦ ਆਪਣੀ ਨੂੰਹ ਅਤੇ ਪੁੱਤਰ ਦੇ ਚੰਗੇ ਭਵਿੱਖ ਲਈ ਆਪਣੀ ਨੂੰਹ ਜੈਸਮੀਨ ਕੌਰ ਨੂੰ ਵਿਦੇਸ਼ ਵਿਚ ਪੜ੍ਹਾਈ ਕਰਨ ਲਈ ਭੇਜਿਆ ਸੀ ਪਰ ਉਨ੍ਹਾਂ ਨੂੰ ਆਪਣੇ ਨਾਲ ਹੋਈ ਧੋਖਾਧੜੀ ਦਾ ਅਹਿਸਾਸ ਦੋ ਮਹੀਨਿਆਂ ਬਾਅਦ ਉਦੋਂ ਹੋਇਆ ਜਦੋਂ ਉਸ ਨੇ ਬਿਨਾਂ ਦੱਸਿਆ ਉਨ੍ਹਾਂ ਦੇ ਨਾਲ ਫੋਨ 'ਤੇ ਗੱਲਬਾਤ ਕਰਨੀ ਵੀ ਬੰਦ ਕਰ ਦਿੱਤੀ।
ਇਹ ਵੀ ਪੜ੍ਹੋ: ਹੁਸ਼ਿਆਰਪੁਰ 'ਚ ਵੱਡੀ ਵਾਰਦਾਤ: ਛੁੱਟੀ 'ਤੇ ਆਏ ਫ਼ੌਜੀ ਨੇ ਨੌਜਵਾਨ ਦਾ ਬੇਰਹਿਮੀ ਨਾਲ ਕੀਤਾ ਕਤਲ
ਇਸ ਦੇ ਬਾਅਦ ਲਵਜੀਤ ਦੇ ਪਿਤਾ ਨੇ ਇਸ ਸਬੰਧ ਵਿਚ ਥਾਣਾ ਸੁਲਤਾਨਪੁਰ ਲੋਧੀ ਵਿਚ ਇਕ ਸ਼ਿਕਾਇਤ ਦਿੱਤੀ, ਜਿਸ ਸ਼ਿਕਾਇਤ ਉੱਤੇ ਕਾਰਵਾਈ ਕਰਦੇ ਹੋਏ ਸੁਲਤਾਨਪੁਰ ਲੋਧੀ ਦੀ ਪੁਲਸ ਵੱਲੋਂ ਜੈਸਮੀਨ ਕੌਰ ਅਤੇ ਉਸ ਦੇ ਮਾਤਾ-ਪਿਤਾ ਉੱਤੇ ਐੱਫ. ਆਈ. ਆਰ. ਦਰਜ ਕੀਤੀ ਪਰ ਪਰਿਵਾਰ ਦੇ ਦੋਸ਼ ਹਨ ਕਿ ਕੁਝ ਸਮਾਂ ਪੈਣ ਬਾਅਦ ਹੀ ਇਹ ਐੱਫ. ਆਈ. ਆਰ. ਵੀ ਰੱਦ ਕਰ ਦਿੱਤੀ ਗਈ। ਮਿਲੀ ਜਾਣਕਾਰੀ ਮੁਤਾਬਕ ਇਸ ਮਾਮਲੇ ਵਿਚ ਕਈ ਦੋਸ਼ੀਆਂ ਨੂੰ ਪੀ.ਓ. ਵੀ ਕਰਾਰ ਕਰ ਦਿੱਤਾ ਜਾ ਚੁੱਕਿਆ ਹੈ ਜਦ ਅੱਜ ਮੀਡੀਆ ਦੀ ਟੀਮ ਵੱਲੋਂ ਡੀ. ਐੱਸ. ਪੀ ਸਰਵਣ ਸਿੰਘ ਦੇ ਨਾਲ ਇਸ ਮਾਮਲੇ 'ਤੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕੇਸ ਨੂੰ ਰੀ-ਓਪਨ ਕਰਨ ਦੀ ਗੱਲ ਕਹੀ।
ਇਹ ਵੀ ਪੜ੍ਹੋ: ਜਲੰਧਰ: ਚੜ੍ਹਦੀ ਜਵਾਨੀ 'ਚ ਜਹਾਨੋਂ ਤੁਰ ਗਿਆ ਪੁੱਤ, ਯੂਕ੍ਰੇਨ ’ਚ ਡੁੱਬਣ ਨਾਲ ਹੋਈ ਮੌਤ
ਉਧਰ ਲੜਕੀ ਦੇ ਪਿਤਾ ਨੱਛਤਰ ਸਿੰਘ ਨੇ ਕਿਹਾ ਕਿ ਲੜਕੀ ਨੂੰ ਉਸ ਦਾ ਸਹੁਰਾ ਖ਼ੁਦ ਆਸਟ੍ਰੇਲੀਆ ਛੱਡ ਕੇ ਆਇਆ ਹੈ। ਉਹ ਹੁਣ ਵੀ ਆਸਟ੍ਰੇਲੀਆ ਰਹਿ ਰਹੀ ਹੈ। ਸਾਰਾ ਮਾਮਲਾ ਕੋਰਟ ਵਿਚ ਚੱਲ ਰਿਹਾ ਹੈ। ਲੜਕੇ ਪਰਿਵਾਰ ਵੱਲੋਂ ਸਾਡੇ 'ਤੇ ਪਰਚਾ ਵੀ ਕਰਵਾਇਆ ਗਿਆ, ਜਿਸ ਦੀਆਂ ਅਸੀਂ ਜ਼ਮਾਨਤਾਂ ਕਰਵਾ ਲਈਆਂ ਹਨ। ਉਨ੍ਹਾਂ ਨੇ ਕਿਹਾ ਕਿ ਸਾਡੀ ਲੜਕੀ ਜੈਸਮੀਨ ਦੀ ਨਨਾਣ ਉਸ ਨੂੰ ਘਰੇ ਨਹੀਂ ਵੱਸਣ ਦੇਣਾ ਚਾਹੁੰਦੀ ਸੀ। ਜਿਸ ਨੂੰ ਲੈ ਕੇ ਪਹਿਲਾਂ ਦੋਵੇਂ ਪੱਖ ਰਾਜੀਨਾਮੇ ਲਈ ਵੀ ਇਕੱਠੇ ਹੋਏ ਸਨ ਪਰ ਅਜੇ ਤੱਕ ਰਾਜ਼ੀਨਾਮਾ ਨਹੀਂ ਹੋਇਆ ਸੀ। ਉਥੇ ਹੀ ਕੁੜੀ ਦੇ ਪਿਤਾ ਨੇ ਕਿਹਾ ਜੈਸਮੀਨ ਮੁੰਡੇ ਨਾਲ ਕਈ ਵਾਰ ਗੱਲ ਕਰਨੀ ਚਾਹੁੰਦੀ ਹੈ ਪਾਰ ਜਾਣ-ਬੁੱਝ ਕੇ ਲੜਕਾ ਲਵਜੀਤ ਫੋਨ ਨਹੀਂ ਚੁੱਕਦਾ। ਉਨ੍ਹਾਂ ਕਿਹਾ ਕਿ ਜਿਵੇਂ ਹੁਣ ਲੜਕੇ ਦੇ ਪਰਿਵਾਰ ਵੱਲੋਂ ਲੜਕੀ ਦੀਆਂ ਤਸਵੀਰਾਂ ਫੇਸਬੁੱਕ ਪਾ ਕੇ ਵਾਇਰਲ ਕੀਤੀਆਂ ਜਾ ਰਹੀਆਂ ਹਨ, ਜੇਕਰ ਉਸ ਤੋਂ ਬਾਅਦ ਉਨ੍ਹਾਂ ਦੀ ਕੁੜੀ ਕੋਈ ਗ਼ਲਤ ਕਦਮ ਉਠਾਉਂਦੀ ਹੈ ਤਾਂ ਇਸ ਦੇ ਲਈ ਉਸ ਦਾ ਸਹੁਰਾ ਪਰਿਵਾਰ ਜ਼ਿੰਮੇਵਾਰ ਹੋਵੇਗਾ ।
ਇਹ ਵੀ ਪੜ੍ਹੋ: ਕਾਂਗਰਸ ਦੇ ਕਾਟੋ ਕਲੇਸ਼ ਦਰਮਿਆਨ ਕੁਝ ਮੰਤਰੀਆਂ ਨੇ ਬਣਾਈ ‘ਦੇਖੋ ਤੇ ਉਡੀਕ ਕਰੋ’ ਦੀ ਨੀਤੀ
ਇਹ ਵੀ ਪੜ੍ਹੋ: ਫਗਵਾੜਾ: ਪਿਆਰ 'ਚ ਮਿਲਿਆ ਧੋਖਾ, ਪਰੇਸ਼ਾਨ ਨੌਜਵਾਨ ਨੇ ਖ਼ੁਦ ਨੂੰ ਗੋਲ਼ੀ ਮਾਰ ਕੇ ਕੀਤੀ ਖ਼ੁਦਕੁਸ਼ੀ
ਨੋਟ: ਵਿਦੇਸ਼ਾਂ ਵਿਚ ਜਾ ਕੇ ਕੁੜੀਆਂ ਵੱਲੋਂ ਪੰਜਾਬੀ ਮੁੰਡਿਆਂ ਨਾਲ ਕੀਤੇ ਜਾ ਰਹੇ ਧੋਖਿਆਂ ਸਬੰਧੀ ਤੁਸੀਂ ਕੀ ਕਹਿਣਾ ਚਾਹੋਗੇ, ਕੁਮੈਂਟ ਕਰਕੇ ਦਿਓ ਆਪਣੀ ਰਾਏ