ਹਸਪਤਾਲ ''ਚ ਰਿਸੈਪਸ਼ਨ ''ਤੇ ਬੈਠੀ ਔਰਤ ਨੇ 14 ਸਾਲਾਂ ''ਚ 35 ਲੱਖ ਦੀ ਮਾਰੀ ਠੱਗੀ
Thursday, Nov 03, 2022 - 11:53 AM (IST)

ਲੁਧਿਆਣਾ (ਰਿਸ਼ੀ) : ਆਤਮ ਨਗਰ ਇਲਾਕੇ ਦੇ ਇਕ ਹਸਪਤਾਲ 'ਚ ਰਿਸੈਪਸ਼ਨ ’ਤੇ ਕੰਮ ਕਰਨ ਵਾਲੀ ਔਰਤ ਵੱਲੋਂ 14 ਸਾਲਾਂ ’ਚ 35 ਲੱਖ ਰੁਪਏ ਦੀ ਠੱਗੀ ਮਾਰੀ ਗਈ ਹੈ। ਇਸ ਮਾਮਲੇ 'ਚ ਥਾਣਾ ਮਾਡਲ ਟਾਊਨ ਦੀ ਪੁਲਸ ਨੇ ਉਸ ਖ਼ਿਲਾਫ਼ ਅਮਾਨਤ ’ਚ ਖਿਆਨਤ ਦੇ ਦੋਸ਼ 'ਚ ਕੇਸ ਦਰਜ ਕੀਤਾ ਹੈ। ਮੁਲਜ਼ਮ ਔਰਤ ਦੀ ਪਛਾਣ ਅਬਦੁੱਲਾਪੁਰ ਬਸਤੀ ਦੀ ਰਹਿਣ ਵਾਲੀ ਅਨੂ ਬਾਲਾ ਦੇ ਰੂਪ 'ਚ ਹੋਈ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਡਾ. ਅਵਤਾਰ ਸਿੰਘ ਖਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਔਰਤ ਰਿਸੈਪਸ਼ਨ ’ਤੇ ਕੰਮ ਕਰਦੀ ਸੀ। ਉਸ ਦਾ ਕੰਮ ਮਰੀਜ਼ਾਂ ਤੋਂ ਪੈਸੇ ਲੈ ਕੇ ਉਨ੍ਹਾਂ ਨੂੰ ਰਸੀਦ ਕੱਟ ਕੇ ਦੇਣਾ ਹੁੰਦਾ ਸੀ।
ਉਨ੍ਹਾਂ ਨੂੰ ਪਤਾ ਲੱਗਾ ਕਿ ਮੁਲਜ਼ਮ ਔਰਤ ਮਰੀਜ਼ ਤੋਂ ਰਸੀਦ ਦੇ ਪੂਰੇ ਪੈਸੇ ਲੈ ਰਹੀ ਹੈ ਅਤੇ ਰਸੀਦ ’ਤੇ 600 ਰੁਪਏ ਲਿਖ ਕੇ ਦਿੰਦੀ ਹੈ ਪਰ ਥੱਲੇ ਕਾਰਬਨ ਕਾਪੀ ਲਗਾਉਣ ਦੀ ਬਜਾਏ 300 ਰੁਪਏ ਲਿਖ ਕੇ ਕਾਪੀ ਜਮ੍ਹਾਂ ਕਰਵਾ ਰਹੀ ਹੈ, ਜਿਸ ਤੋਂ ਬਾਅਦ ਸਾਲ 2008 ਤੋਂ ਲੈ ਕੇ ਹੁਣ ਤੱਕ 35 ਲੱਖ ਰੁਪਏ ਦੀ ਪੇਮੈਂਟ ਦੀ ਹੇਰਾ-ਫੇਰੀ ਕੀਤੀ ਗਈ ਹੈ। ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਔਰਤ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।