ਦੂਜਾ ਵਿਆਹ ਕਰਵਾਉਣ ਲਈ ਪਤੀ ਨੇ ਦਿੱਤੀ ਪਤਨੀ ਦੀ ਬਲੀ, ਵੀਡੀਓ ''ਚ ਦੱਸੀ ਦਰਦ ਭਰੀ ਦਾਸਤਾਨ

Thursday, Aug 23, 2018 - 06:43 PM (IST)

ਕਪੂਰਥਲਾ (ਰਣਜੀਤ ਥਿੰਦ)—  ਕਪੂਰਥਲਾ ਦੀ ਇਕ ਲੜਕੀ ਸਹੁਰੇ ਪਰਿਵਾਰ ਦੀ ਤਸ਼ੱਦਦ ਦਾ ਸ਼ਿਕਾਰ ਹੋ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਮਨਪ੍ਰੀਤ ਨਾਂ ਦੀ ਲੜਕੀ ਦੇ ਪੇਕੇ ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਲੜਕੀ ਦੇ ਪਤੀ ਅਮਰਜੀਤ ਸਿੰਘ ਨੇ ਦੂਜਾ ਵਿਆਹ ਕਰਵਾਉਣ ਲਈ ਉਨ੍ਹਾਂ ਦੀ ਬੇਟੀ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਅਤੇ ਫਿਰ ਇਕ ਐਂਬੂਲੈਂਸ 'ਚ ਪਾ ਕੇ ਫਰਾਰ ਹੋ ਗਏ। ਦੱਸਣਯੋਗ ਹੈ ਕਿ ਮਨਪ੍ਰੀਤ ਕਈ ਵਾਰ ਸਹੁਰਿਆ ਦੀ ਕੁੱਟਮਾਰ ਦਾ ਸ਼ਿਕਾਰ ਹੋਈ ਅਤੇ ਉਸ ਨੇ ਮੋਬਾਇਲ 'ਤੇ ਵੀਡੀਓ ਬਣਾ ਕੇ ਕਈ ਵਾਰ ਮਦਦ ਦੀ ਗੁਹਾਰ ਵੀ ਲਗਾਈ ਸੀ ਅਤੇ ਸਹੁਰੇ ਪਰਿਵਾਰ 'ਤੇ ਕਈ ਤਰ੍ਹਾਂ ਦੇ ਦੋਸ਼ ਲਗਾਏ ਸਨ। ਸਾਹਮਣੇ ਆਈ ਵੀਡੀਓ 'ਚ ਲੜਕੀ ਰੋ-ਰੋ ਕੇ ਆਪਣੀ ਜਾਨ ਬਚਾਉਣ ਦੀ ਗੁਹਾਰ ਲਗਾ ਰਹੀ ਸੀ ਅਤੇ ਇਹ ਕਹਿ ਰਹੀ ਸੀ ਕਿ ਉਸ ਦੇ ਸਹੁਰੇ ਪਰਿਵਾਰ ਨੇ ਉਸ ਨੂੰ ਮਾਰ ਦੇਣਾ ਹੈ।

PunjabKesari

ਇਸ ਦੇ ਨਾਲ ਹੀ ਉਸ ਨੇ ਵੀਡੀਓ 'ਚ ਇਹ ਵੀ ਕਿਹਾ ਕਿ ਜੇਕਰ ਉਸ ਨੂੰ ਕੁਝ ਹੋ ਜਾਂਦਾ ਹੈ ਤਾਂ ਸਹੁਰਾ ਪਰਿਵਾਰ ਹੀ ਉਸ ਦੀ ਮੌਤ ਲਈ ਜ਼ਿੰਮੇਵਾਰ ਹੋਵੇਗਾ। ਮਨਪ੍ਰੀਤ ਦੇ ਵਿਆਹ ਨੂੰ 13 ਸਾਲ ਹੋ ਚੁੱਕੇ ਸਨ ਅਤੇ ਸਹੁਰੇ ਪਰਿਵਾਰ ਵਾਲੇ ਉਦੋਂ ਤੋਂ ਹੀ ਉਸ ਦੀ ਕੁੱਟਮਾਰ ਕਰਦੇ ਆ ਰਹੇ ਸਨ।  ਉਧਰ ਲੜਕੀ ਦੇ ਪਰਿਵਾਰ ਨੇ ਬੇਟੀ ਦੇ ਸਹੁਰਾ ਪਰਿਵਾਰ 'ਤੇ ਦੋਸ਼ ਲਗਾਉਂਦੇ ਹੋਏ ਇਨਸਾਫ ਦੀ ਮੰਗ ਕੀਤੀ ਹੈ 

ਐੱਸ. ਐੱਚ. ਓ. ਜਸਪਾਲ ਸਿੰਘ ਨੇ ਦੱਸਿਆ ਕਿ ਲੜਕੀ ਦੇ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ 9 ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਆਰੋਪੀ ਫਰਾਰ ਦੱਸੇ ਜਾ ਰਹੇ ਹਨ, ਜਿੰਨ੍ਹਾਂ ਦੀ ਪੁਲਸ ਵੱਲੋਂ ਭਾਲ ਕੀਤੀ ਜਾ ਰਹੀ ਹੈ।


Related News