ਮਹਿਲਾ ਨੇ ਫੜਿਆ ਵਾਲ ਕੱਟਣ ਵਾਲਾ ਕੀੜਾ!

Thursday, Aug 24, 2017 - 02:19 AM (IST)

ਮਹਿਲਾ ਨੇ ਫੜਿਆ ਵਾਲ ਕੱਟਣ ਵਾਲਾ ਕੀੜਾ!

ਨਵਾਂਸ਼ਹਿਰ,  (ਮਨੋਰੰਜਨ)-  ਅੱਜ ਘਰ ਨੂੰ ਜਾ ਰਹੇ ਕੁਲਾਮ ਰੋਡ ਦੇ ਨਿਵਾਸੀਆਂ ਨਿਰਮਲਜੀਤ ਕੌਰ, ਲੱਕੀ ਤੇ ਕਿਰਨ ਗਿੱਲ ਨੇ ਮਾਰਕੀਟ ਕਮੇਟੀ ਕੋਲ ਰਸਤੇ 'ਚ ਵਾਲਾਂ ਦੇ ਗੁੱਛੇ ਨੂੰ ਕੱਟ ਰਹੇ ਇਕ ਕੀੜੇ ਨੂੰ ਡੱਬੇ 'ਚ ਬੰਦ ਕਰ ਦਿੱਤਾ।
ਮਹਿਲਾ ਨੇ ਕੀੜੇ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਹੋਏ ਕਲਿੱਪ 'ਚ ਦਿਖਾਏ ਗਏ ਕੀੜੇ ਨਾਲ ਮਿਲਾਇਆ, ਜਿਸ ਤੋਂ ਬਾਅਦ ਇਸ ਕੀੜੇ ਨੂੰ ਦੇਖਣ ਲਈ ਮਹਿਲਾ ਦੇ ਘਰ ਲੋਕਾਂ ਦੀ ਭੀੜ ਲੱਗੀ ਰਹੀ। ਜ਼ਿਕਰਯੋਗ ਹੈ ਕਿ ਵਾਲ ਕੱਟਣ ਦੀਆਂ ਘਟਨਾਵਾਂ ਤੋਂ ਬਾਅਦ ਮਹਿਲਾਵਾਂ ਘਰੋਂ ਬਾਹਰ ਨਿਕਲਣ ਤੋਂ ਘਬਰਾ ਰਹੀਆਂ ਹਨ। ਕਈ ਮੁਟਿਆਰਾਂ ਦਿਨ ਢਲਦਿਆਂ ਹੀ ਦਰਵਾਜ਼ੇ ਬੰਦ ਕਰ ਕੇ ਘਰਾਂ 'ਚ ਕੈਦ ਹੋ ਜਾਂਦੀਆਂ ਹਨ ਤਾਂ ਕਿ ਉਨ੍ਹਾਂ ਦੀ ਗੁੱਤ ਨਾ ਕੱਟੀ ਜਾਵੇ।


Related News