ਪੰਜਾਬ ''ਚ ਉਗਾਇਆ ਜਾਵੇਗਾ ਘੱਟ ਬੀਜਾਂ ਵਾਲਾ ਕਿੰਨੂ, ਨਿਰਯਾਤ ਵਧਾਉਣਾ ਹੈ ਮੁੱਖ ਉਦੇਸ਼

Monday, Feb 09, 2026 - 04:25 PM (IST)

ਪੰਜਾਬ ''ਚ ਉਗਾਇਆ ਜਾਵੇਗਾ ਘੱਟ ਬੀਜਾਂ ਵਾਲਾ ਕਿੰਨੂ, ਨਿਰਯਾਤ ਵਧਾਉਣਾ ਹੈ ਮੁੱਖ ਉਦੇਸ਼

ਲੁਧਿਆਣਾ: ਪੰਜਾਬ, ਜੋ ਪਹਿਲਾਂ ਹੀ ਭਾਰਤ ਵਿਚ ਕਿੰਨੂ ਦਾ ਮੋਹਰੀ ਉਤਪਾਦਕ ਹੈ, ਹੁਣ ਫਲਾਂ ਦੀ ਪ੍ਰੋਸੈਸਿੰਗ ਅਤੇ ਨਿਰਯਾਤ ਨੂੰ ਉਤਸ਼ਾਹਿਤ ਕਰਨ ਲਈ ਘੱਟ ਬੀਜਾਂ ਅਤੇ ਬਿਨਾਂ ਬੀਜਾਂ ਵਾਲੀਆਂ ਕਿਸਮਾਂ ਵੱਲ ਧਿਆਨ ਦੇ ਰਿਹਾ ਹੈ। ਇਸ ਦੇ ਤਹਿਤ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU) ਨੇ 'PAU ਕਿੰਨੂ-1' ਕਿਸਮ ਪੇਸ਼ ਕੀਤੀ ਹੈ, ਜਿਸ ਵਿੱਚ ਪ੍ਰਤੀ ਫਲ ਔਸਤਨ ਸਿਰਫ 3, 4 ਬੀਜ ਹੁੰਦੇ ਹਨ।

ਮਾਹਿਰਾਂ ਅਨੁਸਾਰ, ਇਹ ਨਵੀਂ ਕਿਸਮ ਜੂਸ ਦੀ ਮਾਤਰਾ, ਖਪਤਕਾਰਾਂ ਦੀ ਪਸੰਦ ਅਤੇ ਵਿਸ਼ਵ ਪੱਧਰੀ ਬਾਜ਼ਾਰ ਵਿਚ ਮੰਗ ਵਧਾ ਕੇ ਪੰਜਾਬ ਦੇ ਬਾਗਬਾਨੀ ਖੇਤਰ ਦਾ ਰੂਪ ਬਦਲ ਸਕਦੀ ਹੈ। ਕਿੰਨੂ ਦੀ ਖੇਤੀ ਪੰਜਾਬ ਦੀ ਫਲ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹੈ, ਜੋ ਸਾਲਾਨਾ ਲਗਭਗ 1.32 ਮਿਲੀਅਨ ਟਨ ਪੈਦਾਵਾਰ ਕਰਦੀ ਹੈ ਅਤੇ ਰਾਜ ਦੇ ਫਲਾਂ ਦੇ ਕੁੱਲ ਰਕਬੇ ਦਾ ਲਗਭਗ 47 ਫੀਸਦੀ ਹਿੱਸਾ ਹੈ।

ਵਾਢੀ ਤੋਂ ਬਾਅਦ ਦੀਆਂ ਨਵੀਆਂ ਤਕਨੀਕਾਂ, ਜਿਵੇਂ ਕਿ ਵੈਕਸਿੰਗ ਅਤੇ ਗਰੇਡਿੰਗ ਨੇ ਕਿੰਨੂ ਦੀ ਸੈਲਫ ਲਾਈਫ (ਖ਼ਰਾਬ ਨਾ ਹੋਣ ਦੀ ਮਿਆਦ) ਵਧਾ ਦਿੱਤੀ ਹੈ, ਜਿਸ ਨਾਲ ਇਹ ਰੂਸ, ਮੱਧ ਪੂਰਬ ਅਤੇ ਨੇਪਾਲ ਵਰਗੇ ਵਿਦੇਸ਼ੀ ਬਾਜ਼ਾਰਾਂ ਤੱਕ ਪਹੁੰਚ ਰਿਹਾ ਹੈ। 'PAU ਕਿੰਨੂ-1' ਵਰਗੀਆਂ ਕਿਸਮਾਂ ਦੇ ਆਉਣ ਨਾਲ ਹੁਣ ਵਿਸ਼ਵ ਵਪਾਰ ਲਈ ਹੋਰ ਵੀ ਨਵੇਂ ਮੌਕੇ ਖੁੱਲ੍ਹਣ ਦੀ ਉਮੀਦ ਹੈ।
 


author

Anmol Tagra

Content Editor

Related News