ਨਸ਼ੇ 'ਚ ਟੁੰਨ ਪਤੀ ਨਾਲ ਲੜਦੀ ਪਤਨੀ ਨੇ ਸੀਵਰੇਜ 'ਚ ਮਾਰੀ ਛਾਲ, ਮੌਕੇ 'ਤੇ ਪੈ ਗਿਆ ਰੌਲਾ

Tuesday, Oct 03, 2023 - 04:26 PM (IST)

ਨਸ਼ੇ 'ਚ ਟੁੰਨ ਪਤੀ ਨਾਲ ਲੜਦੀ ਪਤਨੀ ਨੇ ਸੀਵਰੇਜ 'ਚ ਮਾਰੀ ਛਾਲ, ਮੌਕੇ 'ਤੇ ਪੈ ਗਿਆ ਰੌਲਾ

ਲੁਧਿਆਣਾ (ਵੈੱਬ ਡੈਸਕ, ਅਨਿਲ) : ਇੱਥੇ ਥਾਣਾ ਮਿਹਰਬਾਨ ਅਧੀਨ ਪੈਂਦੇ ਪਿੰਡ ਕਾਸਾਬਾਦ 'ਚ ਇਕ ਪਰਵਾਸੀ ਪਰਿਵਾਰ 'ਚ ਪਤੀ-ਪਤਨੀ ਦੀ ਲੜਾਈ ਹੋ ਗਈ, ਜਿਸ ਮਗਰੋਂ ਪਤਨੀ ਨੇ ਸੀਵਰੇਜ 'ਚ ਛਾਲ ਮਾਰ ਦਿੱਤੀ। ਹਾਲਾਂਕਿ ਲੋਕਾਂ ਨੇ ਉਸ ਨੂੰ ਸੀਵਰੇਜ 'ਚੋਂ ਬਾਹਰ ਕੱਢ ਲਿਆ ਅਤੇ ਹੁਣ ਦੋਹਾਂ ਪਤੀ-ਪਤਨੀ ਦਾ ਰਾਜ਼ੀਨਾਮਾ ਹੋ ਗਿਆ ਹੈ।

ਇਹ ਵੀ ਪੜ੍ਹੋ : ਪਰਾਲੀ ਸਾੜਨ ਤੋਂ ਰੋਕਣ ਲਈ ਪੰਜਾਬ ਸਰਕਾਰ ਦਾ Action ਪਲਾਨ, ਖਿੱਚੀ ਪੂਰੀ ਤਿਆਰੀ

ਜਾਣਕਾਰੀ ਮੁਤਾਬਕ ਪਰਵਾਸੀ ਪਰਿਵਾਰ ਦੇ ਇਕ ਪਤੀ-ਪਤਨੀ ਆਪਸ 'ਚ ਲੜ ਰਹੇ ਸਨ। ਪਤੀ ਸ਼ਰਾਬ ਦੇ ਨਸ਼ੇ 'ਚ ਸੀ। ਦੋਹਾਂ ਦੀ ਲੜਾਈ ਇੰਨੀ ਵੱਧ ਗਈ ਕਿ ਪਤਨੀ ਨੇ ਗੁੱਸੇ 'ਚ ਆ ਕੇ ਸੀਵਰੇਜ 'ਚ ਛਾਲ ਮਾਰ ਦਿੱਤੀ।

ਇਹ ਵੀ ਪੜ੍ਹੋ : ਪਲਟੀਆਂ ਖਾਂਦੀ ਚਕਨਾਚੂਰ ਹੋਈ Alto ਗੱਡੀ, ਵਿੱਚ ਸਵਾਰ ਸੀ 3 ਨੌਜਵਾਨ, ਰੂਹ ਕੰਬਾ ਦੇਣਗੀਆਂ ਇਹ ਤਸਵੀਰਾਂ

ਇਸ ਦੌਰਾਨ ਆਸ-ਪਾਸ ਦੇ ਲੋਕਾਂ ਨੇ ਉਸ ਨੂੰ ਸੀਵਰੇਜ 'ਚੋਂ ਬਾਹਰ ਕੱਢਿਆ ਅਤੇ ਪੁਲਸ ਨੂੰ ਸੂਚਨਾ ਦਿੱਤੀ। ਫਿਲਹਾਲ ਜਦੋਂ ਨਸ਼ਾ ਉਤਰਿਆ ਤਾਂ ਪਤੀ ਨੇ ਆਪਣੀ ਪਤਨੀ ਕੋਲੋਂ ਮੁਆਫ਼ੀ ਮੰਗੀ ਅਤੇ ਦੋਹਾਂ ਦਾ ਰਾਜ਼ੀਨਾਮਾ ਹੋ ਗਿਆ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


author

Babita

Content Editor

Related News