ਜਲੰਧਰ ਦੀ PPR ਮਾਰਕੀਟ ''ਚ ਹਾਦਸਾ: ਆਡੀ ਨੇ ਥਾਰ ਨੂੰ ਮਾਰੀ ਟੱਕਰ, ਸੀਸੀਟੀਵੀ ''ਚ ਘਟਨਾ ਕੈਦ

Monday, Mar 16, 2026 - 07:54 PM (IST)

ਜਲੰਧਰ ਦੀ PPR ਮਾਰਕੀਟ ''ਚ ਹਾਦਸਾ: ਆਡੀ ਨੇ ਥਾਰ ਨੂੰ ਮਾਰੀ ਟੱਕਰ, ਸੀਸੀਟੀਵੀ ''ਚ ਘਟਨਾ ਕੈਦ

ਜਲੰਧਰ (ਸੁਨੀਲ ਮਹਾਜਨ) : ਸ਼ਹਿਰ ਦੀ ਪ੍ਰਸਿੱਧ ਪੀ.ਪੀ.ਆਰ. ਮਾਰਕੀਟ ਵਿੱਚ ਵਿਨੈ ਮੰਦਿਰ ਦੇ ਨੇੜੇ ਇੱਕ ਤੇਜ਼ ਰਫ਼ਤਾਰ ਆਡੀ ਕਾਰ ਅਤੇ ਥਾਰ ਵਿਚਕਾਰ ਜ਼ਬਰਦਸਤ ਟੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਾਦਸੇ ਦੀ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਆਡੀ ਦੀ ਟੱਕਰ ਤੋਂ ਬਾਅਦ ਥਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਪਲਟ ਗਈ। 

4 ਖਿਡਾਰੀ ਹੋਏ ਹਾਦਸੇ ਦਾ ਸ਼ਿਕਾਰ
ਜਾਣਕਾਰੀ ਅਨੁਸਾਰ, ਥਾਰ ਵਿੱਚ ਚਾਰ ਸਪੋਰਟਸ ਖਿਡਾਰੀ ਸਵਾਰ ਸਨ, ਜਿਨ੍ਹਾਂ ਦੀ ਪਛਾਣ ਤਨਵੀਰ ਸਿੰਘ, ਅਮਰਾਨ, ਰੌਕੀ ਅਤੇ ਮੀਤ ਦੀਪ ਸਿੰਘ ਵਜੋਂ ਹੋਈ ਹੈ। ਇਸ ਹਾਦਸੇ ਵਿੱਚ ਮੁਕੇਰੀਆਂ ਦੇ ਰਹਿਣ ਵਾਲੇ ਤਨਵੀਰ ਸਿੰਘ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਪੀੜਤ ਥਾਰ ਚਾਲਕ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਮਾਰਕੀਟ ਤੋਂ ਆਪਣਾ ਕੰਮ ਨਿਪਟਾ ਕੇ ਘਰ ਜਾ ਰਿਹਾ ਸੀ, ਜਦੋਂ ਪਿੱਛੇ ਤੋਂ ਆ ਰਹੀ ਲਾਪਰਵਾਹ ਆਡੀ ਕਾਰ ਨੇ ਉਸ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਥਾਰ ਦਾ ਪਿਛਲਾ ਹਿੱਸਾ ਅਤੇ ਟੇਲ-ਲਾਈਟਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ।

ਮਦਦ ਕਰਨ ਦੀ ਬਜਾਏ ਫ਼ਰਾਰ ਹੋਇਆ ਆਡੀ ਚਾਲਕ
ਪੀੜਤ ਪਰਿਵਾਰ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਆਡੀ ਚਾਲਕ ਜ਼ਖ਼ਮੀਆਂ ਦੀ ਮਦਦ ਕਰਨ ਦੀ ਬਜਾਏ ਗੱਡੀ ਦੀ ਰਫ਼ਤਾਰ ਵਧਾ ਕੇ ਚੀਮਾ ਚੌਕ ਵੱਲ ਫ਼ਰਾਰ ਹੋ ਗਿਆ। ਮੌਕੇ 'ਤੇ ਮੌਜੂਦ ਚਸ਼ਮਦੀਦਾਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ, ਪਰ ਉਹ ਕਾਬੂ ਨਹੀਂ ਆਇਆ।

ਪੁਲਸ ਦੀ ਕਾਰਵਾਈ 'ਤੇ ਪਰਿਵਾਰ ਨੇ ਚੁੱਕੇ ਸਵਾਲ
ਇਸ ਮਾਮਲੇ ਸਬੰਧੀ ਥਾਣਾ 6 ਦੀ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ ਹੈ, ਪਰ ਪੀੜਤ ਪਰਿਵਾਰ ਨੇ ਪੁਲਿਸ 'ਤੇ ਪੱਖਪਾਤ ਕਰਨ ਅਤੇ ਨਿਰਪੱਖ ਜਾਂਚ ਨਾ ਕਰਨ ਦੇ ਦੋਸ਼ ਲਾਏ ਹਨ। ਪਰਿਵਾਰ ਦਾ ਇਲਜ਼ਾਮ ਹੈ ਕਿ ਜਦੋਂ ਉਨ੍ਹਾਂ ਨੇ ਪੁਲਸ ਨੂੰ ਸਰਕਾਰੀ ਸੀਸੀਟੀਵੀ ਕੈਮਰਿਆਂ ਰਾਹੀਂ ਮੁਲਜ਼ਮ ਦੀ ਭਾਲ ਕਰਨ ਲਈ ਕਿਹਾ ਤਾਂ ਅੱਗੋਂ ਪੁਲਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਕਿਹਾ ਕਿ ਉਹ 'ਖ਼ੁਦ ਹੀ ਗੱਡੀ ਲੱਭ ਲੈਣ'। ਪਰਿਵਾਰ ਨੇ ਹੁਣ ਪ੍ਰਸ਼ਾਸਨ ਤੋਂ ਇਨਸਾਫ਼ ਦੀ ਗੁਹਾਰ ਲਗਾਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News