ਪਤਨੀ ਦੀ ਹੱਤਿਆ ਦੇ ਦੋਸ਼ ''ਚ ਘਿਰਿਆ ਪਤੀ ਸਬੂਤਾਂ ਦੀ ਘਾਟ ਕਾਰਨ ਬਰੀ

Monday, Jan 08, 2018 - 07:06 PM (IST)

ਮੋਗਾ (ਸੰਦੀਪ) : ਜ਼ਿਲਾ ਅਤੇ ਐਡੀਸ਼ਨਲ ਸੈਸ਼ਨ ਜੱਜ ਤਰਸੇਮ ਮੰਗਲਾ ਦੀ ਅਦਾਲਤ ਨੇ ਢਾਈ ਸਾਲ ਪਹਿਲਾਂ ਪਤਨੀ ਦੀ ਹੱਤਿਆ ਦੇ ਦੋਸ਼ਾਂ 'ਚ ਘਿਰੇ ਪਤੀ ਨੂੰ ਸਬੂਤਾਂ ਅਤੇ ਗਵਾਹਾਂ ਦੀ ਘਾਟ ਦੇ ਚੱਲਦੇ ਬਰੀ ਕਰ ਦਿੱਤਾ। ਜਾਣਕਾਰੀ ਅਨੁਸਾਰ ਮ੍ਰਿਤਕਾ ਵਿਆਹੁਤਾ ਜੋਤੀ ਦੇ ਪਿਤਾ ਸ਼ਾਮ ਕੁਮਾਰ ਨਿਵਾਸੀ ਹੈਬੋਵਾਲ ਲੁਧਿਆਣਾ ਨੇ ਥਾਣਾ ਸਿਟੀ 2 ਪੁਲਸ ਨੂੰ 14 ਜੂਨ 2015 ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੀ ਬੇਟੀ ਦਾ ਵਿਆਹ 14 ਸਾਲ ਪਹਿਲਾਂ ਰਾਮਦੇਵ ਨਗਰ ਮੋਗਾ ਨਿਵਾਸੀ ਰਾਜ ਕੁਮਾਰ ਪੁੱਤਰ ਚੁੰਨੀ ਲਾਲ ਦੇ ਨਾਲ ਹੋਇਆ ਸੀ।
ਵਿਆਹ ਦੇ ਬਾਅਦ ਹੀ ਉਸਦਾ ਪਤੀ ਉਸਦੇ ਚਰਿੱਤਰ ਤੇ ਸ਼ੱਕ ਕਰਦਾ ਸੀ। ਜਿਸਦੇ ਚੱਲਦੇ ਲੜਾਈ ਝਗੜਾ ਅਤੇ ਮਾਰਕੁੱਟ ਵੀ ਕਰਦਾ ਸੀ। ਘਟਨਾ ਵਾਲੇ ਦਿਨ ਉਨ੍ਹਾਂ ਦੇ ਜਵਾਈ ਨੇ ਹੀ ਉਨ੍ਹਾਂ ਦੀ ਲੜਕੀ ਜੋਤੀ ਦੇ ਗਲ ਵਿਚ ਫਾਹਾ ਲਾ ਕੇ ਆਤਮਹੱਤਿਆ ਕਰਨ ਸਬੰਧੀ ਉਨ੍ਹਾਂ ਨੂੰ ਸੂਚਿਤ ਕੀਤਾ। ਸ਼ਿਕਾਇਤ ਕਰਤਾ ਨੇ ਜਵਾਈ 'ਤੇ ਆਪਣੀ ਧੀ ਦੀ ਹੱਤਿਆ ਕਰਨ ਦੇ ਦੋਸ਼ ਲਗਾਏ ਸਨ।


Related News