ਆਰ. ਡੀ. ਐੱਫ. ’ਤੇ ਪੰਜਾਬ ਸਰਕਾਰ ਨੇ ਯੂ. ਸੀ. ਕਿਉਂ ਨਹੀਂ ਜਾਰੀ ਕੀਤਾ : ਤਰੁਣ ਚੁਘ
Wednesday, May 17, 2023 - 01:37 PM (IST)
ਜਲੰਧਰ (ਵਿਸ਼ੇਸ਼) : ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁਘ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਆਰ. ਡੀ. ਐੱਫ. ਨੂੰ ਲੈ ਕੇ ਕੇਂਦਰ ਸਰਕਾਰ ’ਤੇ ਗਲਤ ਦੂਸ਼ਣਬਾਜ਼ੀ ਕਰ ਰਹੀ ਹੈ ਜਦੋਂਕਿ ਸੱਚਾਈ ਇਹ ਹੈ ਕਿ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਕਿਹਾ ਸੀ ਕਿ ਉਹ ਆਰ. ਡੀ. ਐੱਫ. ਨੂੰ ਲੈ ਕੇ ਯੂਜ਼ਰ ਸਰਟੀਫਿਕੇਟ (ਯੂ. ਸੀ.) ਜਾਰੀ ਕਰੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਰ. ਡੀ. ਐੱਫ. ਦਾ ਯੂਜ਼ਰ ਸਰਟੀਫਿਕੇਟ ਜਾਰੀ ਨਹੀਂ ਕੀਤਾ ਗਿਆ ਕਿਉਂਕਿ ਕੇਂਦਰ ਸਰਕਾਰ ਚਾਹੁੰਦੀ ਸੀ ਕਿ ਆਰ. ਡੀ. ਐੱਫ. ਦਾ ਪੈਸਾ ਪੇਂਡੂ ਖੇਤਰਾਂ ਦੇ ਵਿਕਾਸ ’ਤੇ ਖਰਚ ਕੀਤਾ ਜਾਵੇ ਜਦੋਂਕਿ ਪੰਜਾਬ ਸਰਕਾਰ ਇਸ ਪੈਸੇ ਨੂੰ ਹੋਰ ਥਾਵਾਂ ’ਤੇ ਖਰਚ ਕਰਨ ’ਚ ਲੱਗੀ ਹੋਈ ਸੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਜੇ ਯੂ. ਸੀ. ਜਾਰੀ ਕਰ ਦਿੰਦੀ ਹੈ ਤਾਂ ਕੇਂਦਰ ਸਰਕਾਰ ਨੂੰ ਆਰ. ਡੀ. ਐੱਫ. ਦਾ ਪੈਸਾ ਜਾਰੀ ਕਰਨ ਵਿਚ ਕੋਈ ਸਮੱਸਿਆ ਨਹੀਂ ਪਰ ਇਸ ਪੈਸੇ ਦੀ ਸਦਵਰਤੋਂ ਹੋਣੀ ਚਾਹੀਦੀ ਹੈ ਅਤੇ ਇਹ ਪਿੰਡਾਂ ਦੇ ਵਿਕਾਸ ’ਤੇ ਖਰਚ ਕੀਤਾ ਜਾਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਗੁਰੂਗ੍ਰਾਮ ਦੇ ਕਾਰਪੋਰੇਟ ਦਫਤਰਾਂ ’ਚ ਛਲਕਣਗੇ ਵਾਈਨ ਦੇ ਜਾਮ, ਬੀਅਰ ਦਾ ਵੀ ਹੋਵੇਗਾ ਪੂਰਾ ਇੰਤਜ਼ਾਮ!
ਤਰੁਣ ਚੁਘ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਜਲੰਧਰ ਉਪ-ਚੋਣ ਜਿੱਤਦੇ ਹੀ ਜਨਤਾ ਨੂੰ ਬਿਜਲੀ ਦਰਾਂ ਵਧਾ ਕੇ ਧੋਖਾ ਦਿੱਤਾ ਹੈ। ਸਰਕਾਰ ਨੂੰ ਵਧੀਆਂ ਹੋਈਆਂ ਬਿਜਲੀ ਦਰਾਂ ਤੁਰੰਤ ਵਾਪਸ ਲੈਣੀਆਂ ਚਾਹੀਦੀਆਂ ਹਨ। ਭਾਜਪਾ ਨੇਤਾ ਨੇ ਕਿਹਾ ਕਿ ਪਿਛਲੇ ਸਾਲ ਜਦੋਂ ਸਰਕਾਰ ਬਣੀ ਸੀ ਤਾਂ ਗੈਂਗਸਟਰਵਾਦ ਨੇ ਜਨਮ ਲੈ ਲਿਆ ਸੀ। ਹੁਣ ਜਲੰਧਰ ਉਪ-ਚੋਣ ਜਿੱਤਣ ਤੋਂ ਬਾਅਦ ਬਿਜਲੀ ਦਰਾਂ ਨੂੰ ਵਧਾ ਕੇ ਸੂਬੇ ਦੀ ਜਨਤਾ ’ਤੇ ਬੋਝ ਪਾ ਦਿੱਤਾ ਗਿਆ ਹੈ ਅਤੇ ਸਰਕਾਰ ਕਹਿ ਰਹੀ ਹੈ ਕਿ ਇਸ ਦਾ ਜਨਤਾ ’ਤੇ ਕੋਈ ਅਸਰ ਨਹੀਂ ਪਵੇਗਾ।
ਇਹ ਵੀ ਪੜ੍ਹੋ : ਪੰਜਾਬ 'ਚ ਵਧੀਆਂ ਬਿਜਲੀ ਦਰਾਂ ਨੂੰ ਲੈ ਕੇ ਮੰਤਰੀ ਹਰਭਜਨ ਸਿੰਘ ਈ.ਟੀ.ਓ. ਦਾ ਬਿਆਨ ਆਇਆ ਸਾਹਮਣੇ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ