PAU ਨੂੰ ਅਜੇ ਤੱਕ ਕਿਉਂ ਨਹੀਂ ਮਿਲਿਆ VC, ਬਾਰੇ ਮੰਤਰੀ ਧਾਲੀਵਾਲ ਨੇ ਦਿੱਤਾ ਇਹ ਜਵਾਬ (ਵੀਡੀਓ)

Wednesday, Aug 10, 2022 - 01:07 AM (IST)

PAU ਨੂੰ ਅਜੇ ਤੱਕ ਕਿਉਂ ਨਹੀਂ ਮਿਲਿਆ VC, ਬਾਰੇ ਮੰਤਰੀ ਧਾਲੀਵਾਲ ਨੇ ਦਿੱਤਾ ਇਹ ਜਵਾਬ (ਵੀਡੀਓ)

ਜਲੰਧਰ (ਬਿਊਰੋ) : ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨਾਲ 'ਜਗ ਬਾਣੀ' ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਨੇ ਖਾਸ ਮੁਲਾਕਾਤ ਕੀਤੀ। ਇਸ ਦੌਰਾਨ ਮੰਤਰੀ ਧਾਲੀਵਾਲ ਨੇ ਕਈ ਅਹਿਮ ਮੁੱਦਿਆਂ 'ਤੇ ਚਾਨਣਾ ਪਾਇਆ। ਅਕਾਲੀ ਦਲ ਤੇ ਕਾਂਗਰਸ ਦੀਆਂ ਪਿਛਲੀਆਂ ਸਰਕਾਰਾਂ 'ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਨੇ ਲੋਕਾਂ ਨੂੰ ਪਤਾ ਹੀ ਨਹੀਂ ਲੱਗਣ ਦਿੱਤਾ ਕਿ ਅੰਦਰਖਾਤੇ ਇਹ ਕੀ ਕਰੀ ਜਾ ਰਹੇ ਹਨ ਤੇ ਇਨ੍ਹਾਂ ਪੰਜਾਬ ਨੂੰ ਅੰਦਰੋਂ ਖੋਖਲਾ ਕਰ ਦਿੱਤਾ। ਧਾਲੀਵਾਲ ਨੇ ਕਿਹਾ ਕਿ ਜੇਕਰ ਬੰਦੇ ਦੀ ਨੀਅਤ ਸਾਫ਼ ਹੋਵੇ ਤਾਂ ਸਭ ਕੁਝ ਕੀਤਾ ਜਾ ਸਕਦਾ ਹੈ। ਅਸੀਂ ਪੰਜਾਬ ਨੂੰ ਲੀਹਾਂ 'ਤੇ ਲੈ ਜ਼ਰੂਰ ਆਵਾਂਗੇ ਪਰ ਸਮਾਂ ਲੱਗੇਗਾ।

ਖ਼ਬਰ ਇਹ ਵੀ : 'ਆਪ' MLA ਨੂੰ ਜਾਨੋਂ ਮਾਰਨ ਦੀ ਧਮਕੀ ਤਾਂ ਉਥੇ ਵਿਵਾਦਾਂ 'ਚ ਫਸੇ ਟਰਾਂਸਪੋਰਟ ਮੰਤਰੀ, ਪੜ੍ਹੋ TOP 10

ਇਹ ਪੁੱਛਣ 'ਤੇ ਕਿ ਜੇਕਰ ਨੀਅਤ ਸਾਫ਼ ਦੀ ਗੱਲ ਹੈ ਤਾਂ ਫਿਰ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਨੂੰ ਅਜੇ ਤੱਕ ਤੁਸੀਂ ਵੀ.ਸੀ. ਕਿਉਂ ਨਹੀਂ ਦੇ ਪਾ ਰਹੇ। ਇਸ 'ਤੇ ਧਾਲੀਵਾਲ ਨੇ ਸਾਬਕਾ ਕੈਪਟਨ ਸਰਕਾਰ 'ਤੇ ਵਰ੍ਹਦਿਆਂ ਕਿਹਾ ਕਿ ਇਹ ਅਹੁਦਾ ਉਦੋਂ ਤੋਂ ਹੀ ਖਾਲੀ ਹੈ। ਅਸੀਂ ਤਾਂ ਆਉਂਦੇ ਹੀ ਅਪ੍ਰੈਲ ਮਹੀਨੇ 'ਚ ਹੀ ਅਰਜ਼ੀਆਂ ਲੈ ਲਈਆਂ। 50-52 ਬੰਦਿਆਂ ਨੇ ਐਪਲੀਕੇਸ਼ਨਜ਼ ਦਿੱਤੀਆਂ, ਜਿਨ੍ਹਾਂ 'ਚੋਂ 5 ਨੂੰ ਚੁਣਿਆ ਗਿਆ। ਮੇਰੇ ਮੰਤਰੀ ਬਣਨ 'ਤੇ ਮੈਂ ਸੀ.ਐੱਮ. ਮਾਨ ਨੂੰ ਇਹੀ ਕਿਹਾ ਸੀ ਕਿ ਯੂਨੀਵਰਸਿਟੀ ਨੂੰ ਵੀ.ਸੀ. ਦਿੱਤਾ ਜਾਵੇ, ਜਿਸ 'ਤੇ ਮਾਨ ਸਾਹਿਬ 8-10 ਦਿਨਾਂ 'ਚ ਮਸਲਾ ਹੱਲ ਕਰਨ ਦਾ ਭਰੋਸਾ ਦਿੱਤਾ ਤੇ ਅੱਜ ਅਫ਼ਸਰਾਂ ਨੂੰ ਸੱਦਿਆ ਗਿਆ ਸੀ। ਉਨ੍ਹਾਂ ਕਿਹਾ ਕਿ 15 ਅਗਸਤ ਤੱਕ ਅਸੀਂ ਯੂਨੀਵਰਸਿਟੀ 'ਚ ਵੀ.ਸੀ. ਲਗਾ ਦਿਆਂਗੇ। ਵਿਦਿਆਰਥੀਆਂ ਦੇ ਧਰਨੇ ਬਾਰੇ ਉਨ੍ਹਾਂ ਕਿਹਾ ਕਿ ਕੱਲ੍ਹ ਲੁਧਿਆਣਾ ਜਾ ਕੇ ਉਹ ਇਸ ਬਾਰੇ ਵਿਦਿਆਰਥੀਆਂ ਨਾਲ ਗੱਲ ਕਰਨਗੇ। ਆਉਂਦੇ ਸਮੇਂ 'ਚ ਉਨ੍ਹਾਂ ਦੀਆਂ ਪੋਸਟਾਂ ਵੀ ਕੱਢੀਆਂ ਜਾਣਗੀਆਂ।

ਇਹ ਵੀ ਪੜ੍ਹੋ : ਗੰਨੇ ਦੇ ਬਕਾਏ ਨੂੰ ਲੈ ਕੇ ਕਿਸਾਨਾਂ ਵੱਲੋਂ ਲਾਏ ਧਰਨੇ ਬਾਰੇ ਖੁੱਲ੍ਹ ਕੇ ਬੋਲੇ ਮੰਤਰੀ ਕੁਲਦੀਪ ਧਾਲੀਵਾਲ, ਜਾਣੋ ਕੀ ਕਿਹਾ

ਇਹ ਪੁੱਛੇ ਜਾਣ 'ਤੇ ਕਿ ਬਿਜਲੀ ਕਿਸਾਨਾਂ ਦੀ ਬਹੁਤ ਵੱਡੀ ਲੋੜ ਹੈ, ਜੋ ਕੇਂਦਰ ਸਰਕਾਰ ਦਾ ਬਿਜਲੀ ਸੋਧ ਬਿੱਲ ਹੈ, ਜੋ ਲੋਕ ਸਭਾ 'ਚ ਪੇਸ਼ ਕੀਤਾ ਗਿਆ, ਦੇ ਵਿਰੋਧ 'ਚ ਤੁਹਾਡੀ ਕੀ ਤਿਆਰੀ ਹੈ। ਮੰਤਰੀ ਧਾਲੀਵਾਲ ਨੇ ਕਿਹਾ ਕਿ ਪਹਿਲਾਂ ਵੀ ਮੁੱਖ ਮੰਤਰੀ ਸਾਹਿਬ ਨੇ ਪੀ.ਐੱਮ. ਮੋਦੀ ਨੂੰ ਚਿੱਠੀ ਲਿਖੀ ਸੀ ਤੇ ਹੁਣ ਵੀ ਮੁੱਦਾ ਉਠਾਇਆ ਹੈ। ਇਹ ਬਿੱਲ ਸੰਘੀ ਢਾਂਚੇ ਦੇ ਵਿਰੁੱਧ ਹੈ। ਬਹੁਤ ਸਾਰੇ ਸੂਬੇ ਖੁਦ ਆਪਣੇ ਤੌਰ 'ਤੇ ਬਿਜਲੀ ਪੈਦਾ ਕਰ ਰਹੇ ਹਨ ਪਰ ਪੀ.ਐੱਮ. ਮੋਦੀ ਬਿਨਾਂ ਕਿਸੇ ਨੂੰ ਪੁੱਛੇ ਆਪਣੀ ਮਰਜ਼ੀ ਨਾਲ ਸਭ ਕੁਝ ਕਰ ਦਿੱਤਾ। ਇਹ ਬਿੱਲ ਦੇਸ਼ ਵਿਰੋਧੀ, ਲੋਕ ਵਿਰੋਧੀ ਤੇ ਕਿਸਾਨ ਵਿਰੋਧੀ ਹੈ। ਆਮ ਲੋਕਾਂ ਦੇ ਖ਼ਿਲਾਫ਼ ਹੈ ਇਹ ਬਿੱਲ। ਮੋਦੀ ਸਰਕਾਰ ਪ੍ਰਾਈਵੇਟ ਸੈਕਟਰ ਨੂੰ ਬਿਜਲੀ ਵੇਚਣ ਜਾ ਰਹੀ ਹੈ, ਜੋ ਦੇਸ਼ ਲਈ ਬਹੁਤ ਘਾਤਕ ਸਿੱਧ ਹੋਵੇਗਾ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News