ਅੱਗ ਲੱਗਣ ਨਾਲ ਸਾਢੇ 17 ਏਕੜ ਕਣਕ ਸੜਕੇ ਸੁਆਹ, 8 ਲੱਖ ਰੁਪਏ ਦਾ ਹੋਇਆ ਨੁਕਸਾਨ (ਦੇਖੋ ਤਸਵੀਰਾਂ)

04/20/2017 6:56:51 PM

ਮੁੱਲਾਂਪੁਰ ਦਾਖਾ(ਕਾਲੀਆ)— ਪਿੰਡ ਰੁੜਕਾ ਵਿਖੇ ਖੇਤਾਂ ''ਚ ਖੜੇ ਟਰਾਂਸਫਾਰਮਰ ਤੋਂ ਨਿਕਲੀ ਚੰਗਿਆੜੀ ਨਾਲ ਸਾਢੇ 17 ਏਕੜ ਕਣਕ ਸੜਕੇ ਸੁਆਹ ਹੋ ਗਈ, ਜਿਸ ਨਾਲ ਕਰੀਬ 8 ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਪ੍ਰਾਪਤ ਜਾਣਕਾਰੀ ਮੁਤਾਬਕ ਗੁਰਮੇਲ ਸਿੰਘ ਅਤੇ ਸੁਖਵੰਤ ਸਿੰਘ ਪੁਤਰਾਨ ਕਰਤਾਰ ਸਿੰਘ ਵਾਸੀ ਪਿੰਡ ਰੁੜਕਾ ਨੇ ਕਿਸਾਨ ਹਾਕਮ ਸਿੰਘ ਪੁੱਤਰ ਸਰਵਣ ਸਿੰਘ ਤੋਂ ਜ਼ਮੀਨ ਠੇਕੇ ''ਤੇ ਲੈ ਕੇ ਕਣਕ ਬੀਜੀ ਸੀ। ਕਰੀਬ 10:30 ਵਜੇ ਟਰਾਂਸਫਾਰਮਰ ਸ਼ਾਰਟ ਸਰਕਟ ਹੋਣ ਕਾਰਨ ਉਸ ''ਚੋਂ ਨਿਕਲੀ ਚੰਗਿਆੜੀ ਨਾਲ ਕਣਕ ਨੂੰ ਅੱਗ ਲੱਗ ਗਈ, ਜਿਸ ਨਾਲ ਸਾਢੇ 17 ਏਕੜ ਖੜੀ ਕਣਕ ਸੜਕੇ ਸੁਆਹ ਹੋ ਗਈ। ਅੱਗਜਨੀ ਘਟਨਾ ਦੀ ਖਬਰ ਮਿਲਦਿਆਂ ਹੀ ਪਿੰਡ ''ਚ ਸਪੀਕਰ ਰਾਹੀ ਲੋਕਾਂ ਨੂੰ ਸੂਚਿਤ ਕੀਤਾ ਗਿਆ ਜਿਸ ''ਤੇ ਲੋਕ ਟਰੈਕਟਰ ਟਰਾਲੀਆਂ ਲੈ ਕੇ ਅੱਗ ਬੁਝਾਉਣ ਲਈ ਪਹੁੰਚੇ ਅਤੇ ਫਾਇਰ ਬ੍ਰਿਗੇਡ ਵੀ ਲੁਧਿਆਣਾ ਤੋਂ ਬੁਲਾਈ ਗਈ। ਅੱਗ ਐਨੀ ਭਿਆਨਕ ਸੀ ਕਿ 4 ਏਕੜ ਕਣਕ ਸਾਇਡਾਂ ਤੋਂ ਵਾਹ ਕੇ ਅੱਗ ਨੂੰ ਵਧਣ ਤੋਂ ਰੋਕਿਆ ਗਿਆ। ਜੇਕਰ ਅੱਗ ''ਤੇ ਕਾਬੂ ਨਾ ਪੈਂਦਾ ਤਾਂ ਕਰੀਬ 200 ਏਕੜ ਕਣਕ ਵੀ ਅੱਗ ਦੀ ਭੇਂਟ ਚੜ ਜਾਣੀ ਸੀ। ਇਸ ਮੌਕੇ ਐੱਸ. ਡੀ. ਓ ਬਿਜਲੀ ਬੋਰਡ ਐੱਸ. ਕੇ. ਜੈਨ, ਨਾਇਬ ਤਹਿਸੀਲਦਾਰ ਅਤੇ ਥਾਣਾ ਦਾਖਾ ਦੀ ਪੁਲਸ ਮੌਕੇ ''ਤੇ ਪੁੱਜੀ। ਪੀੜਤ ਕਿਸਾਨ ਗੁਰਮੇਲ ਸਿੰਘ ਅਤੇ ਸੁਖਵੰਤ ਸਿੰਘ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਾਨੂੰ ਸਾਡੇ ਹੋਏ ਨੁਕਸਾਨ ਦੀ ਭਰਪਾਈ ਕਰਵਾਉਂਦਿਆਂ ਬਣਦਾ ਮੁਆਵਜ਼ਾ ਦਿੱਤਾ ਜਾਵੇ। ਇਸ ਮੌਕੇ ਸਰਪੰਚ ਬਲਜਿੰਦਰ ਸਿੰਘ, ਪੰਚ ਸੁਖਵਿੰਦਰ ਸਿੰਘ, ਨੰਬਰਦਾਰ ਜਗਦੀਪ ਸਿੰਘ, ਪੰਚ ਕਮਲਜੀਤ ਸਿੰਘ ਅਤੇ ਪਿੰਡ ਵਾਸੀ ਹਾਜ਼ਰ ਸਨ।


Related News