ਪਰਾਲੀ ਦੇ ਟਰਾਲੇ ਨੂੰ ਅੱਗ ਲੱਗਣ ਕਾਰਨ ਸੜ ਕੇ ਹੋਇਆ ਸੁਆਹ, ਵੱਡਾ ਹਾਦਸਾ ਹੋਣੋਂ ਟਲਿਆ

05/01/2024 2:29:04 PM

ਹਾਜੀਪੁਰ (ਹਰਵਿੰਦਰ ਜੋਸ਼ੀ)- ਹਾਜੀਪੁਰ ਤੋਂ ਦਸੂਹਾ ਸੜਕ 'ਤੇ ਪੈਂਦੇ ਪਿੰਡ ਖਿਜਰਪੁਰ ਵਿਖੇ ਉਸ ਵੇਲੇ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਜਦੋਂ ਪਿੰਡ ਬਸ ਸਟੈਂਡ ਨੇੜੇ ਇਕ ਪਰਾਲੀ ਨੂੰ ਲੈ ਕੇ ਜਾ ਰਹੇ ਟਰਾਲੇ ਨੂੰ ਅੱਗ ਲੱਗਣ ਕਾਰਨ ਪਰਾਲੀ ਅਤੇ ਟਰਾਲਾ ਸੜ ਕੇ ਸੁਆਹ ਹੋ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਇਕ ਟਰਾਲੇ ਨੂੰ ਮਨਜਿੰਦਰ ਸਿੰਘ ਪੁੱਤਰ ਜਮੀਤ ਸਿੰਘ ਵਾਸੀ ਕੋਹਾੜੇਵਾਲ ਫਾਜ਼ਲਿਕਾ ਪਰਾਲੀ ਲੈ ਕੇ ਦਸੂਹਾ ਸਾਈਡ ਤੋਂ ਤਲਵਾੜਾ ਨੇੜੇ ਸੰਸਾਰਪੁਰ ਟੈਰਸ ਜਾ ਰਿਹਾ ਸੀ, ਜਦੋਂ ਉਹ ਪਿੰਡ ਖਿਜਰਪੁਰ ਨੇੜੇ ਪੁੱਜਾ ਤਾਂ ਪਿੱਛੇ ਟਰਾਲੇ ਨੂੰ ਅਚਾਨਕ ਅੱਗ ਲੱਗ ਗਈ। ਵੇਖਦੇ ਹੀ ਵੇਖਦੇ ਅੱਗ ਨੇ ਆਪਣਾ ਭਿਆਨਕ ਰੂਪ ਧਾਰਨ ਕਰ ਲਿਆ। ਪਿੰਡ ਵਾਸੀਆਂ ਨੇ ਦੱਸਿਆ ਕਿ ਟਰਾਲੇ ਨੂੰ ਲੱਗੀ ਅੱਗ ਨਾਲ ਇਸ ਗੱਲ ਦਾ ਬਚਾਅ ਰਿਹਾ ਕਿ ਜੇਕਰ ਹਵਾ ਚਲਦੀ ਹੁੰਦੀ ਤਾਂ ਸਾਰਾ ਪਿੰਡ ਹੀ ਅੱਗ ਦੀ ਲਪੇਟ 'ਚ ਆ ਜਾਣਾ ਸੀ।

ਜਦੋਂ ਤੱਕ ਫਾਇਰ ਬ੍ਰਿਗੇਡ ਆਈ ਉਦੋਂ ਤੱਕ ਟਰਾਲਾ ਅਤੇ ਪਰਾਲੀ ਸੜ ਕੇ ਸੁਆਹ ਹੋ ਚੁੱਕਿਆ ਸੀ। ਸਮਾਚਾਰ ਲਿਖੇ ਜਾਣ ਤੱਕ ਅੱਗ ਲੱਗਣ ਦੇ ਕਾਰਣਾਂ ਦਾ ਪਤਾ ਨਹੀਂ ਲੱਗ ਸਕਿਆ ਸੀ। ਮੌਕੇ 'ਤੇ ਪੁਲਸ ਨੇ ਲੋਕਾਂ ਦੇ ਸਹਿਯੋਗ ਨਾਲ ਹਾਜੀਪੁਰ ਦਸੂਹਾ ਸੜਕ 'ਤੇ ਲੱਗੇ ਜਾਮ ਨੂੰ ਖੁੱਲ੍ਹਵਾਇਆ ਅਤੇ ਅੱਗ ਲੱਗਣ ਦੇ ਕਾਰਣਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ। 

ਇਹ ਵੀ ਪੜ੍ਹੋ- ਹਾਜੀਪੁਰ 'ਚ ਭਿਆਨਕ ਹਾਦਸਾ, ਨੌਜਵਾਨ ਦੀ ਦਰਦਨਾਕ ਮੌਤ, ਧੜ ਨਾਲੋਂ ਵੱਖ ਹੋਈ ਗਰਦਨ
 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


shivani attri

Content Editor

Related News