ਕਣਕ ਦੀਆਂ ਬੋਰੀਆਂ ਨੂੰ ਲੱਗੀ ਅੱਗ, 5000 ਦੇ ਕਰੀਬ ਬਾਰਦਾਨਾ ਸੜ ਕੇ ਸੁਆਹ

04/25/2018 4:41:21 PM

ਸੁਨਾਮ (ਬਾਂਸਲ) : ਸਥਾਨਕ ਲਹਿਰਾਗਾਗਾ ਜਾਖਲ ਰੋਡ 'ਤੇ ਮਾਰਕਫੈੱਡ ਦੇ ਗੁਦਾਮ 'ਚ ਅਚਾਨਕ ਕਣਕ ਦੀਆਂ ਬੋਰੀਆਂ ਨੂੰ ਅੱਗ ਲੱਗ ਗਈ। ਇਸ ਦੌਰਾਨ ਪ੍ਰਸ਼ਾਸਨ ਦੀ ਸਮਜਦਾਰੀ ਅਤੇ ਫੁਰਤੀ ਕਾਰਨ ਅੱਗ 'ਤੇ ਕਾਬੂ ਪਾ ਲਿਆ ਗਿਆ। ਇਸ ਮੌਕੇ ਬਰਾਂਚ ਮੈਨੇਜਰ ਮਨਜੀਤ ਸਿੰਘ ਨੇ ਦੱਸਿਆ ਕਿ ਉਹ 11.30 ਵਜੇ ਆਪਣੇ ਦਫਤਰ 'ਚ ਬੈਠਾ ਸੀ ਤਾਂ ਉਨ੍ਹਾਂ ਨੂੰ ਫੋਨ ਆਇਆ ਕਿ ਕਣਕ ਦੇ ਸਟਾਕ 'ਚ ਅੱਗ ਲੱਗ ਗਈ ਹੈ। ਇਹ ਅੱਗ ਵੱਧਦੀ-ਵੱਧਦੀ ਚਾਰ ਚੱਕਿਆਂ 'ਚ ਫੈਲ ਗਈ ਅਤੇ ਮੌਕੇ 'ਤੇ ਸੁਨਾਮ ਅਤੇ ਸੰਗਰੂਰ ਦੀ ਫਾਇਰ ਬ੍ਰਿਗੇਡ ਨੇ ਅੱਗ 'ਤੇ ਕਾਬੂ ਪਾਇਆ। 
ਉਨ੍ਹਾਂ ਦੱਸਿਆ ਕਿ ਇਸ 'ਚ 4000-5000 ਦੇ ਕਰੀਬ ਬਾਰਦਾਨਾ ਖਰਾਬ ਹੋ ਗਿਆ ਅਤੇ ਅੱਗ 'ਤੇ ਕਾਬੂ ਕੀਤਾ ਗਿਆ ਹੈ। ਇਸ ਮੌਕੇ ਪੁੱਜੇ ਕਾਂਗਰਸੀ ਆਗੂ ਹਰਮਨ ਬਾਜਵਾ ਨੇ ਕਿਹਾ ਕਿ ਜਿਹੜਾ ਇਹ ਹਾਦਸਾ ਹੋਇਆ ਬਹੁਤ ਮੰਦਭਾਗਾ ਹੈ ਪਰ ਫਾਇਰ ਬ੍ਰਿਗੇਡ ਅਤੇ ਪ੍ਰਸ਼ਾਸਨ ਵਲੋਂ ਬੜੀ ਮਿਹਨਤ ਨਾਲ ਇਸ 'ਤੇ ਕਾਬੂ ਪਾਇਆ ਗਿਆ। ਸ਼ਹਿਰ 'ਚ ਫਾਇਰ ਬ੍ਰਿਗੇਡ ਦੇ ਆਉਣ ਨਾਲ ਵੱਡੇ ਹਾਦਸਿਆਂ ਨੂੰ ਠੱਲ ਪਵੇਗੀ। 


Related News