ਨੋਇਡਾ ''ਚ ਝੁੱਗੀ-ਬਸਤੀ ''ਚ ਲੱਗੀ ਭਿਆਨਕ ਅੱਗ, 25 ਝੁੱਗੀਆਂ ਹੋਈਆਂ ਸੜ ਕੇ ਸੁਆਹ

05/05/2024 4:01:35 PM

ਨੋਇਡਾ- ਨੋਇਡਾ 'ਚ ਈਕੋਟੇਕ-3 ਥਾਣਾ ਖੇਤਰ ਦੇ ਕੁਲੇਸਰਾ ਪਿੰਡ ਕੋਲ ਬਣੀ ਝੁੱਗੀ-ਬਸਤੀ 'ਚ ਐਤਵਾਰ ਦੁਪਹਿਰ ਨੂੰ ਅਣਪਛਾਤੇ ਕਾਰਨਾਂ ਤੋਂ ਭਿਆਨਕ ਅੱਗ ਲੱਗ ਗਈ। ਜਿਸ ਕਾਰਨ 25 ਝੁੱਗੀਆਂ ਸੜ ਕੇ ਸੁਆਹ ਹੋ ਗਈਆਂ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਫਾਇਰ ਬ੍ਰਿਗੇਡ ਦੀਆਂ 10 ਗੱਡੀਆਂ ਨੇ ਦੋ ਘੰਟੇ ਦੀ ਸਖ਼ਤ ਮੁਸ਼ੱਕਤ ਮਗਰੋਂ ਅੱਗ 'ਤੇ ਕਾਬੂ ਪਾਇਆ ਗਿਆ। 

ਮੁੱਖ ਫਾਇਰ ਬ੍ਰਿਗੇਡ ਅਧਿਕਾਰੀ ਪ੍ਰਦੀਪ ਕੁਮਾਰ ਚੌਬੇ ਨੇ ਦੱਸਿਆ ਕਿ ਐਤਵਾਰ ਦੁਪਹਿਰ ਨੂੰ ਫਾਇਰ ਵਿਭਾਗ ਪੁਲਸ ਨੂੰ ਸੂਚਨਾ ਮਿਲੀ ਕਿ ਕੁਲੇਸਰਾ ਪਿੰਡ 'ਚ ਬਣੀਆਂ ਝੁੱਗੀਆਂ ਵਿਚ ਅੱਗ ਲੱਗ ਗਈ। ਉਨ੍ਹਾਂ ਨੇ ਦੱਸਿਆ ਕਿ 25 ਝੁੱਗੀਆਂ 'ਚ ਲੱਗੀ ਸੀ। ਉੱਥੇ ਖੜ੍ਹੀ ਇਕ ਬੱਸ ਅਤੇ ਇਕ ਹੋਰ ਵਾਹਨ ਨੂੰ ਵੀ ਅੱਗ ਨੇ ਆਪਣੀ ਲਪੇਟ 'ਚ ਲੈ ਲਿਆ। ਉਨ੍ਹਾਂ ਨੇ ਦੱਸਿਆ ਕਿ ਇਸ ਘਟਨਾ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।


Tanu

Content Editor

Related News