9 ਦਿਨ ਪਹਿਲਾਂ ਹੋਇਆ ਸੀ ਵਿਆਹ, ਚਿੱਟੇ ਨੇ ਲਈ ਨੌਜਵਾਨ ਦੀ ਜਾਨ

Sunday, Jun 11, 2023 - 06:35 PM (IST)

9 ਦਿਨ ਪਹਿਲਾਂ ਹੋਇਆ ਸੀ ਵਿਆਹ, ਚਿੱਟੇ ਨੇ ਲਈ ਨੌਜਵਾਨ ਦੀ ਜਾਨ

ਬਠਿੰਡਾ (ਸੁਖਵਿੰਦਰ)-ਸਥਾਨਕ ਗ੍ਰੀਨ ਸਿਟੀ ਰੋਡ ’ਤੇ ਸਥਿਤ ਗ੍ਰੀਨ ਪੈਲੇਸ ਦੇ ਨਾਲ ਪਾਰਕ ’ਚ ਚਿੱਟੇ ਦੀ ਓਵਰਡੋਜ਼ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ। ਉਕਤ ਨੌਜਵਾਨ ਦੇ ਵਿਆਹ ਨੂੰ ਅਜੇ 9 ਦਿਨ ਹੀ ਹੋਏ ਸਨ ਅਤੇ ਉਸ ਦੀ ਪਤਨੀ ਦੇ ਹੱਥੋਂ ਮਹਿੰਦੀ ਵੀ ਨਹੀਂ ਉੱਤਰੀ ਸੀ। ਜਾਣਕਾਰੀ ਅਨੁਸਾਰ ਉਕਤ ਨੌਜਵਾਨ ਗ੍ਰੀਨ ਪੈਲੇਸ ਨੇੜੇ ਲੇਟਿਆ ਹੋਇਆ ਸੀ ਅਤੇ ਉਸ ਦਾ ਸਕੂਟਰ ਵੀ ਨੇੜੇ ਹੀ ਖੜ੍ਹਾ ਸੀ।

ਇਹ ਖ਼ਬਰ ਵੀ ਪੜ੍ਹੋ : ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਜਾਣ ਵਾਲੇ ਮੁੱਖ ਦਰਵਾਜ਼ਿਆਂ ’ਤੇ ਸਕੈਨਰ ਮਸ਼ੀਨਾਂ ਲਗਾਉਣ ਦਾ ਕੰਮ ਸ਼ੁਰੂ

ਸੂਚਨਾ ਮਿਲਣ ’ਤੇ ਸਹਾਰਾ ਜਨਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਹੈਲਪਲਾਈਨ ਟੀਮ ਵਿੱਕੀ ਕੁਮਾਰ, ਪੰਕਜ ਸਿੰਗਲਾ ਗ੍ਰੀਨ ਪੈਲੇਸ ਨੇੜੇ ਮੌਕੇ ’ਤੇ ਪੁੱਜੇ। ਨੌਜਵਾਨ ਬੇਹੋਸ਼ ਪਿਆ ਸੀ ਅਤੇ ਨੇੜੇ ਹੀ ਇਕ ਸਰਿੰਜ ਵੀ ਪਈ ਸੀ। ਸਹਾਰਾ ਵਰਕਰਾਂ ਨੇ ਗੰਭੀਰ ਹਾਲਤ ’ਚ ਪਏ ਨੌਜਵਾਨ ਨੂੰ ਹਸਪਤਾਲ ਦੇ ਐਮਰਜੈਂਸੀ ਵਾਰਡ ’ਚ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਤੁਰੰਤ ਨੌਜਵਾਨ ਦਾ ਇਲਾਜ ਸ਼ੁਰੂ ਕਰ ਦਿੱਤਾ ਪਰ ਕੁਝ ਦੇਰ ਬਾਅਦ ਹੀ ਨੌਜਵਾਨ ਦੀ ਮੌਤ ਹੋ ਗਈ। ਉਸ ਦੇ ਮੋਬਾਈਲ ਦੇ ਆਧਾਰ ’ਤੇ ਮ੍ਰਿਤਕ ਦੇ ਵਾਰਿਸਾਂ ਨੂੰ ਸੂਚਨਾ ਦਿੱਤੀ ਗਈ। ਰਿਸ਼ਤੇਦਾਰਾਂ ਨੇ ਦੱਸਿਆ ਕਿ ਮ੍ਰਿਤਕਾ ਦਾ ਵਿਆਹ 2 ਜੂਨ ਨੂੰ ਹੀ ਹੋਇਆ ਸੀ। ਥਾਣਾ ਥਰਮਲ ਦੀ ਪੁਲਸ ਨੇ ਕਾਰਵਾਈ ਕਰਨ ਮਗਰੋਂ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ। ਮ੍ਰਿਤਕ ਨੌਜਵਾਨ ਦੀ ਪਛਾਣ ਰਾਜਪਾਲ ਸਿੰਘ (33) ਵਾਸੀ ਬੱਲਾਰਾਮ ਨਗਰ ਵਜੋਂ ਹੋਈ ਹੈ।

ਇਹ ਖ਼ਬਰ ਵੀ ਪੜ੍ਹੋ : ਅਹਿਮ ਖ਼ਬਰ : PSPCL ਨੇ ਬਿਜਲੀ ਖ਼ਪਤਕਾਰਾਂ ਲਈ ਹੈਲਪਲਾਈਨ ਨੰਬਰ ਕੀਤੇ ਜਾਰੀ
 


author

Manoj

Content Editor

Related News