ਚੰਡੀਗੜ੍ਹ ''ਚ ਖਿੜ ਰਹੀ ਧੁੱਪ ਪਰ ਹਵਾ ਨੇ ਵਧਾਈ ਠੰਡ

Friday, Feb 09, 2024 - 11:28 AM (IST)

ਚੰਡੀਗੜ੍ਹ ''ਚ ਖਿੜ ਰਹੀ ਧੁੱਪ ਪਰ ਹਵਾ ਨੇ ਵਧਾਈ ਠੰਡ

ਚੰਡੀਗੜ੍ਹ (ਪਾਲ) : ਸ਼ਹਿਰ 'ਚ ਇਨ੍ਹੀਂ ਦਿਨੀਂ ਧੁੱਪ ਨਿਕਲ ਰਹੀ ਹੈ ਪਰ ਹਵਾ ਕਾਰਨ ਦਿਨ 'ਚ ਠੰਡ ਲਗਾਤਾਰ ਬਣੀ ਹੋਈ ਹੈ। ਸ਼ਹਿਰ 'ਚ 10 ਤੋਂ 13 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾ ਰਿਕਾਰਡ ਕੀਤੀ ਗਈ ਹੈ।

ਤਾਪਮਾਨ ਦੀ ਗੱਲ ਕਰੀਏ ਤਾਂ ਵੱਧ ਤੋਂ ਵੱਧ ਤਾਪਮਾਨ 19.7 ਡਿਗਰੀ ਸੈਲਸੀਅਸ ਰਿਕਾਰਡ ਹੋਇਆ, ਜਦੋਂਕਿ ਰੋਜ਼ਾਨਾ ਨਾਲੋਂ 2 ਡਿਗਰੀ ਘੱਟ ਰਿਹਾ। ਉੱਥੇ ਹੀ ਘੱਟੋ-ਘੱਟ ਤਾਪਮਾਨ 7 ਡਿਗਰੀ ਰਿਕਾਰਡ ਹੋਇਆ। ਮੌਸਮ ਵਿਭਾਗ ਅਨੁਸਾਰ ਅਜੇ ਅਗਲੇ 2 ਦਿਨ ਮੌਸਮ ਖੁਸ਼ਕ ਬਣਿਆ ਰਹੇਗਾ। ਦਿਨ ਦਾ ਤਾਪਮਾਨ 20 ਤੋਂ 21 ਡਿਗਰੀ ਤੱਕ ਹੋਵੇਗਾ।
 


author

Babita

Content Editor

Related News