‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਤਸਕਰਾਂ ਤਸਕਰਾਂ ਦੇ ਘਰ ਢਾਹੇ

Tuesday, Dec 23, 2025 - 02:41 PM (IST)

‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਤਸਕਰਾਂ ਤਸਕਰਾਂ ਦੇ ਘਰ ਢਾਹੇ

ਮਾਲੇਰਕੋਟਲਾ (ਜ਼ਹੂਰ)- ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਜ਼ਿਲ੍ਹਾ ਮਾਲੇਰਕੋਟਲਾ ਪੁਲਸ ਵੱਲੋਂ ਨਸ਼ਾ ਸਮੱਗਲਰਾਂ ਖਿਲਾਫ ਇਕ ਹੋਰ ਵੱਡੀ ਅਤੇ ਠੋਸ ਕਾਰਵਾਈ ਅਮਲ ’ਚ ਲਿਆਂਦੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਪਤਾਨ ਪੁਲਸ ਮਾਲੇਰਕੋਟਲਾ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਇਸ ਕਾਰਵਾਈ ਦੌਰਾਨ ਪਿਛਲੇ ਸਮੇਂ ਦੌਰਾਨ ਨਸ਼ਾ ਸਮੱਗਲਰਾਂ ਵੱਲੋਂ ਨਸ਼ਾ ਵੇਚ ਕੇ ਬਣਾਈ ਗਈ ਨਾਜਾਇਜ਼ ਪ੍ਰਾਪਰਟੀ ਢਾਹੀ ਗਈ। ਇਹ ਕਾਰਵਾਈ ਸਿਵਲ ਪ੍ਰਸ਼ਾਸਨ ਅਤੇ ਨਗਰ ਕੌਂਸਲ ਦੇ ਸਹਿਯੋਗ ਨਾਲ ਸ਼ਹਿਰ ਮਾਲੇਰਕੋਟਲਾ ’ਚ ਅਮਲ ’ਚ ਲਿਆਂਦੀ ਗਈ।

PunjabKesari

ਨਸ਼ਾ ਸਮੱਗਲਰ ਮੁਹੰਮਦ ਤਾਹਿਰ ਉਰਫ਼ ਢਿੱਡਗੁਲੀ ਪੁੱਤਰ ਅਬਦੁਲ ਰਸ਼ੀਦ ਵਾਸੀ ਇਸਮਾਇਲ ਬਸਤੀ, ਈਦਗਾਹ ਰੋਡ ਮਾਲੇਰਕੋਟਲਾ ਅਤੇ ਮਹਿਬੂਬ ਅਖ਼ਤਰ ਪੁੱਤਰ ਮੁਹੰਮਦ ਬਸੀਰ ਵਾਸੀ ਗੋਬਿੰਦ ਨਗਰ, ਨੇੜੇ ਕਾਲੂ ਹਾਜੀ ਦੀ ਮਸਜਿਦ ਮਾਲੇਰਕੋਟਲਾ ਵੱਲੋਂ ਸਰਕਾਰੀ ਜਗ੍ਹਾ ’ਤੇ ਕਬਜ਼ਾ ਕਰ ਕੇ ਬਣਾਈ ਨਾਜਾਇਜ਼ ਪ੍ਰਾਪਰਟੀ ਨੂੰ ਢਾਹ ਦਿੱਤਾ ਗਿਆ। ਕਪਤਾਨ ਪੁਲਸ ਨੇ ਦੱਸਿਆ ਕਿ ਸਰਕਾਰੀ ਰਿਕਾਰਡ ਮੁਤਾਬਕ ਮੁਹੰਮਦ ਤਾਹਿਰ ਉਰਫ਼ ਢਿੱਡਗੁਲੀ ਖਿਲਾਫ ਕੁੱਲ 7 ਮੁਕੱਦਮੇ ਦਰਜ ਹਨ, ਜਦਕਿ ਮਹਿਬੂਬ ਅਖ਼ਤਰ ਖਿਲਾਫ 6 ਮੁਕੱਦਮੇ ਦਰਜ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਨਸ਼ਾ ਤਸਕਰੀ ਨਾਲ ਸੰਬੰਧਤ ਅਪਰਾਧਾਂ ’ਚ ਸ਼ਾਮਲ ਵਿਅਕਤੀਆਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ।


author

Anmol Tagra

Content Editor

Related News