ਪਾਕਿਸਤਾਨੀ ਲੋਕਾਂ ਨੇ ਵਾਹਗਾ ਸਰਹੱਦ ''ਤੇ ਲਾਏ ਭਾਰਤ ਖਿਲਾਫ ਨਾਅਰੇ

Tuesday, Aug 02, 2016 - 11:39 AM (IST)

ਅਟਾਰੀ (ਭੀਲ) : ਵਾਹਗਾ ਸਰਹੱਦ ''ਤੇ ਸੋਮਵਾਰ ਨੂੰ ਰਿਟਰੀਟ ਸੈਰਾਮਨੀ ਤੋਂ ਬਾਅਦ ਪਾਕਿਸਤਾਨ ਵਾਲੇ ਪਾਸੇ ਪਾਕਿਸਤਾਨ ਅਵਾਮ ਨੇ ਭਾਰਤ ਖਿਲਾਫ ਭਾਰੀ ਨਾਅਰੇਬਾਜ਼ੀ ਕੀਤੀ। ਇਨ੍ਹਾਂ ਪਾਕਿਸਤਾਨੀ ਲੋਕਾਂ ਦੀ ਗਿਣਤੀ ਕਈ ਸੈਂਕੜਿਆਂ ਵਿਚ ਸੀ ਅਤੇ ਮੁਜ਼ਾਹਰਾ ਕਰਨ ਵਾਲਿਆਂ ਨੇ ਹੱਥ ਵਿਚ ਤਖਤੀਆਂ ਤੇ ਬੈਨਰ ਫੜ੍ਹੇ ਹੋਏ ਸਨ ਤੇ ''ਭਾਰਤ ਸਰਕਾਰ ਮੁਰਦਾਬਾਦ'', ''ਭਾਰਤ ਮੁਰਦਾਬਾਦ'' ਦੇ ਨਾਅਰੇ ਵਾਹਗਾ ਸਰਹੱਦ ''ਤੇ ਲਗਾ ਰਹੇ ਸਨ। ਮੁਜ਼ਾਹਰਾਕਾਰੀਆਂ ਦਾ ਕਹਿਣਾ ਸੀ ਕਿ ਕਸ਼ਮੀਰ ਵਿਚ ਭਾਰਤੀ ਹਕੂਮਤ ਕਸ਼ਮੀਰੀ ਲੋਕਾਂ ਨਾਲ ਧੱਕਾ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਨਾਜਾਇਜ਼ ਤੰਗ-ਪਰੇਸ਼ਾਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਸ਼ਮੀਰੀ ਲੋਕ ਆਜ਼ਾਦ ਹੋਣਾ ਚਾਹੁੰਦੇ ਹਨ। ਅਸੀਂ ਪਾਕਿਸਤਾਨੀ ਲੋਕ ਆਪਣੇ ਕਸ਼ਮੀਰੀ ਭਰਾਵਾਂ ਨਾਲ ਧੱਕਾ ਬਰਦਾਸ਼ਤ ਨਹੀਂ ਕਰਾਂਗੇ।

Babita Marhas

News Editor

Related News