ਗਾਇਕ ਗੁਰੂ ਰੰਧਾਵਾ ਦਾ ਭੱਖਿਆ ਮਾਮਲਾ, ਗੁੱਸੇ ''ਚ ਲੋਕਾਂ ਨੇ ਕਰ ''ਤਾ ਇਹ ਕਾਂਡ

Thursday, Oct 03, 2024 - 12:27 PM (IST)

ਐਂਟਰਟੇਨਮੈਂਟ ਡੈਸਕ : ਮਸ਼ਹੂਰ ਗਾਇਕ ਗੁਰੂ ਰੰਧਾਵਾ ਦੀ ਪਹਿਲੀ ਫ਼ਿਲਮ ਦੇ ਐਲਾਨ ਨਾਲ ਹੀ ਫ਼ਿਲਮ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ। ਗੁਰੂ ਰੰਧਾਵਾ ਦੀ ਪਹਿਲੀ ਫ਼ਿਲਮ 'ਸ਼ਾਹਕੋਟ' ਹੈ। ਫ਼ਿਲਮ ਦਾ ਟ੍ਰੇਲਰ 30 ਸਤੰਬਰ ਨੂੰ ਰਿਲੀਜ਼ ਹੋਇਆ ਸੀ, ਜਿਸ ਤੋਂ ਬਾਅਦ ਫ਼ਿਲਮ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ ਸੀ। ਟ੍ਰੇਲਰ 'ਚ ਕੁਝ ਅਜਿਹੇ ਸੀਨ ਦਿਖਾਏ ਗਏ ਹਨ, ਜਿਨ੍ਹਾਂ ਨੂੰ ਦੇਖ ਕੇ ਲੋਕ ਗੁੱਸੇ 'ਚ ਆ ਗਏ ਹਨ। ਇਹ ਫ਼ਿਲਮ 4 ਅਕਤੂਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ ਕੰਗਨਾ ਦੇ ਬਿਆਨ 'ਤੇ ਮੁੜ ਗਰਮਾਈ ਪੰਜਾਬ ਦੀ ਸਿਆਸਤ, ਕਰ ਰਹੇ ਅਜਿਹੀ ਮੰਗ

ਲੱਗਾ ਇਹ ਦੋਸ਼
ਦੋਸ਼ ਹੈ ਕਿ 'ਸ਼ਾਹਕੋਟ' ਫ਼ਿਲਮ ਪਾਕਿਸਤਾਨ ਦਾ ਸਮਰਥਨ ਕਰਦੀ ਹੈ। ਫ਼ਿਲਮ ਦਾ ਤਿੱਖਾ ਵਿਰੋਧ ਹੋ ਰਿਹਾ ਹੈ। ਦੱਸਿਆ ਗਿਆ ਹੈ ਕਿ ਸ਼ਿਵ ਸੈਨਾ ਪੰਜਾਬ ਵੱਲੋਂ ਸ਼ਾਹਕੋਟ 'ਚ ਰਿਹਾਈ ਦੇ ਵਿਰੋਧ 'ਚ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਫ਼ਿਲਮ ਦੇ ਪੋਸਟਰ ਪਾੜ ਦਿੱਤੇ ਗਏ ਅਤੇ ਪਾਕਿਸਤਾਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ ਬਾਰੇ ਦਿੱਤੇ ਵਿਵਾਦਤ ਬਿਆਨ ਕਰਕੇ ਮੁੜ ਸੁਰਖੀਆਂ 'ਚ ਕੰਗਨਾ, ਫਿਰ ਮੰਗੇਗੀ ਮੁਆਫ਼ੀ!

ਗੁਰੂ ਰੰਧਾਵਾ ਨੇ ਇਹ ਗੱਲ ਕਹੀ
ਇਸ ਦੇ ਨਾਲ ਹੀ ਗੁਰੂ ਰੰਧਾਵਾ ਨੇ ਇਸ ਮਾਮਲੇ ਸਬੰਧੀ ਆਈ. ਏ. ਐੱਨ. ਐੱਸ. ਨਾਲ ਵਿਸ਼ੇਸ਼ ਗੱਲਬਾਤ ਕੀਤੀ। ਗੁਰੂ ਰੰਧਾਵਾ ਨੇ ਕਿਹਾ ਕਿ ਜੇਕਰ ਅਸੀਂ ਸਿਨੇਮਾ ਨੂੰ ਸਪੋਰਟ ਕਰਾਂਗੇ ਤਾਂ ਸਿਨੇਮਾ ਵੱਡਾ ਬਣੇਗਾ। ਮੈਂ ਇਹ ਪੰਜਾਬੀ ਫ਼ਿਲਮ ਵੱਡੇ ਦਿਲ ਨਾਲ ਕੀਤੀ ਹੈ ਅਤੇ ‘ਸ਼ਾਹਕੋਟ’ ਮੇਰੀ ਪਹਿਲੀ ਪੰਜਾਬੀ ਫ਼ਿਲਮ ਹੈ। ਮੈਂ ਸਾਰੇ ਲੋਕਾਂ ਨੂੰ ਅਪੀਲ ਕਰ ਰਿਹਾ ਹਾਂ ਕਿ ਉਹ ਫ਼ਿਲਮ ਦੇਖ ਕੇ ਸਾਡਾ ਸਾਥ ਦੇਣ। ਜਦੋਂ ਤੱਕ ਤੁਸੀਂ ਮੈਨੂੰ ਨਹੀਂ ਮਿਲੇ, ਤੁਸੀਂ ਇੱਕ ਕਲਾਕਾਰ ਵਜੋਂ ਮੇਰੇ ਬਾਰੇ ਕੋਈ ਧਾਰਨਾ ਬਣਾ ਰਹੇ ਹੋ, ਜਿਹੜੇ ਲੋਕ ਇਸ ਦਾ ਵਿਰੋਧ ਕਰ ਰਹੇ ਹਨ, ਉਨ੍ਹਾਂ ਨੂੰ ਲੱਗਦਾ ਹੈ ਕਿ ਫਿਲਮ ਕਿਸੇ ਹੋਰ ਦਿਸ਼ਾ ਵੱਲ ਜਾ ਰਹੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


sunita

Content Editor

Related News