ਸ਼ੱਕੀ ਹਾਲਾਤ ''ਚ ਨਵ-ਵਿਆਹੁਤਾ ਦੀ ਮੌਤ, ਡੇਢ ਮਹੀਨਾ ਪਹਿਲਾਂ ਹੋਇਆ ਸੀ ਵਿਆਹ

Sunday, Sep 22, 2024 - 06:29 PM (IST)

ਸ਼ੱਕੀ ਹਾਲਾਤ ''ਚ ਨਵ-ਵਿਆਹੁਤਾ ਦੀ ਮੌਤ, ਡੇਢ ਮਹੀਨਾ ਪਹਿਲਾਂ ਹੋਇਆ ਸੀ ਵਿਆਹ

ਬਟਾਲਾ(ਸਾਹਿਲ)-ਭੇਤਭਰੇ ਹਾਲਾਤ ਵਿਚ ਨਵ-ਵਿਆਹੁਤਾ ਦੀ ਮੌਤ ਹੋਣ ਦਾ ਦੁਖਦਾਈ ਸਮਾਚਾਰ ਮਿਲਿਆ ਹੈ। ਇਸ ਸਬੰਧੀ ਥਾਣਾ ਕਿਲਾ ਲਾਲ ਸਿੰਘ ਦੇ ਏ. ਐੱਸ. ਆਈ. ਧਰਮਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਰਜ ਕਰਵਾਏ ਬਿਆਨ ਵਿਚ ਤਿਲਕ ਰਾਜ ਪੁੱਤਰ ਧਰਮ ਚੰਦ ਵਾਸੀ ਬੂਥਗੜ੍ਹ, ਜ਼ਿਲਾ ਨਵਾਂ ਸ਼ਹਿਰ ਨੇ ਲਿਖਵਾਇਆ ਹੈ ਕਿ ਮੇਰੀ 24 ਸਾਲਾ ਕੁੜੀ ਪ੍ਰੀਤ ਸਰਕਾਰੀ ਸਕੂਲ ਪੋਜੇਵਾਲ ਵਿਖੇ ਪੜ੍ਹਦੀ ਸੀ ਅਤੇ ਬੀਤੀ 7 ਅਗਸਤ ਨੂੰ ਕਿਤਾਬਾਂ ਵਾਪਸ ਕਰਨ ਗਈ ਸੀ ਪਰ ਘਰ ਵਾਪਸੀ ਨਹੀਂ ਪਰਤੀ।

ਇਹ ਵੀ ਪੜ੍ਹੋ-  ਪੰਜਾਬ ਸਰਕਾਰ ਵਲੋਂ ਭਲਕੇ ਛੁੱਟੀ ਦਾ ਐਲਾਨ, ਸਕੂਲ, ਦਫ਼ਤਰ ਰਹਿਣਗੇ ਬੰਦ

ਇਸ ਦੌਰਾਨ ਸਾਨੂੰ ਬਾਅਦ ਵਿਚ ਪਤਾ ਚੱਲਿਆ ਕਿ ਮੇਰੀ ਉਕਤ ਕੁੜੀ ਨਾਲ ਜਗਜੀਵਨ ਸਿੰਘ ਪੁੱਤਰ ਗੁਰਬਖਸ਼ ਸਿੰਘ ਵਾਸੀ ਉਮਰਵਾਲ, ਥਾਣਾ ਕਿਲਾ ਲਾਲ ਸਿੰਘ ਨੇ 8 ਅਗਸਤ ਨੂੰ ਸੈਸ਼ਨ ਕੋਰਟ ਗੁਰਦਾਸਪੁਰ ਵਿਖੇ ਕੋਰਟ ਮੈਰਿਜ ਕਰਵਾ ਲਈ ਹੈ ਅਤੇ ਅਦਾਲਤ ਦੇ ਸੰਮਨ ਮਿਲਣ ’ਤੇ ਅਸੀਂ 16 ਅਗਸਤ ਨੂੰ ਥਾਣਾ ਕਿਲਾ ਲਾਲ ਸਿੰਘ ਵਿਖੇ ਪਹੁੰਚੇ ਸੀ।

ਇਹ ਵੀ ਪੜ੍ਹੋ- ਪੰਜਾਬ ਦੇ ਇਸ ਇਲਾਕੇ 'ਚ ਆਇਆ ਬਾਘ, ਲੋਕਾਂ 'ਚ ਦਹਿਸ਼ਤ

ਉਕਤ ਬਿਆਨਕਰਤਾ ਮੁਤਾਬਕ 20 ਸਤੰਬਰ ਨੂੰ ਸਾਨੂੰ ਫੋਨ ’ਤੇ ਸੂਚਨਾ ਮਿਲੀ ਕਿ ਸਾਡੀ ਕੁੜੀ ਪ੍ਰੀਤ ਦੀ ਅਚਾਨਕ ਬੀਤੀ ਰਾਤ ਭੇਤਭਰੇ ਹਾਲਾਤ ਵਿਚ ਮੌਤ ਹੋ ਗਈ ਹੈ। ਮ੍ਰਿਤਕਾ ਦੇ ਪਿਤਾ ਤਿਲਕ ਰਾਜ, ਜੈ ਰਾਮ ਸਾਬਕਾ ਮੈਂਬਰ, ਰਾਮ ਸਰੂਪ, ਕਮਲਜੀਤ ਤੇ ਰਵੀ ਕੁਮਾਰ ਨੇ ਕਥਿਤ ਦੋਸ਼ ਲਗਾਉਂਦਿਆ ਕਿਹਾ ਕਿ ਕਿ ਜਗਜੀਵਨ ਸਿੰਘ ਨੇ ਸਾਡੀ ਕੁੜੀ ਨੂੰ ਗਿਣੀ ਮਿੱਥੀ ਸਾਜ਼ਿਸ਼ ਤਹਿਤ ਮਾਰ ਦਿੱਤਾ ਹੈ ਤੇ ਉਕਤ ਵਿਅਕਤੀ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਤਹਿਤ ਕੇਸ ਦਰਜ ਕੀਤਾ ਜਾਵੇ।

ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ, ਸੂਬੇ ਦੇ 7 ਜ਼ਿਲ੍ਹਿਆਂ 'ਚ ਅੱਜ ਮੀਂਹ ਪੈਣ ਦੀ ਸੰਭਾਵਨਾ

ਇਸ ਸਬੰਧੀ ਏ. ਐੱਸ. ਆਈ. ਧਰਮਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੁਲਸ ਨੇ ਥਾਣਾ ਕਿਲਾ ਲਾਲ ਸਿੰਘ ਵਿਖੇ 194 ਬੀ. ਐੱਨ. ਐੱਸ. ਐੱਸ. ਤਹਿਤ ਬਣਦੀ ਕਾਨੂੰਨੀ ਕਾਰਵਾਈ ਕਰਦਿਆਂ ਲਾਸ਼ ਪੋਸਟਮਾਰਟਮ ਉਪਰੰਤ ਵਾਰਿਸਾਂ ਹਵਾਲੇ ਕਰ ਦਿੱਤੀ ਹੈ ਅਤੇ ਬਾਕੀ ਦੀ ਬਣਦੀ ਕਾਰਵਾਈ ਪੋਸਟਮਾਰਟਮ ਰਿਪੋਰਟ ਆਉਣ ਉਪਰੰਤ ਕੀਤੀ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News