‘ਨੀਟ’ 2021 ਪ੍ਰੀਖਿਆ ਦੀ ਤਰੀਕ ਸਬੰਧੀ ਵਾਇਰਲ ਫੇਕ ਨੋਟਿਸ ਨੇ ਵਧਾਈ ਐੱਨ. ਟੀ. ਏ. ਦੀ ਚਿੰਤਾ

Friday, Jul 09, 2021 - 01:48 PM (IST)

‘ਨੀਟ’ 2021 ਪ੍ਰੀਖਿਆ ਦੀ ਤਰੀਕ ਸਬੰਧੀ ਵਾਇਰਲ ਫੇਕ ਨੋਟਿਸ ਨੇ ਵਧਾਈ ਐੱਨ. ਟੀ. ਏ. ਦੀ ਚਿੰਤਾ

ਲੁਧਿਆਣਾ (ਵਿੱਕੀ) : ਨੈਸ਼ਨਲ ਟੈਸਟਿੰਗ ਏਜੰਸੀ (ਐੱਨ. ਟੀ. ਏ.) ਨੇ ਇਕ ਬਿਆਨ ਜਾਰੀ ਕਰ ਕੇ ਉਮੀਦਵਾਰਾਂ ਨੂੰ ਕਿਹਾ ਹੈ ਕਿ ਉਹ ‘ਨੀਟ’ 2021 ਪ੍ਰੀਖਿਆ ਦੀ ਤਰੀਕ ਬਾਰੇ ਫਰਜ਼ੀ ਨੋਟਿਸ ਦਾ ਸ਼ਿਕਾਰ ਨਾ ਹੋਣ। ਦੱਸ ਦੇਈਏ ਕਿ ਸੋਸ਼ਲ ਮੀਡੀਆ ’ਤੇ ‘ਨੀਟ’ ਦਾ ਫਰਜ਼ੀ ਨੋਟਿਸ ਸਰਕੁਲੇਟ ਹੋ ਰਿਹਾ ਹੈ। ਨੈਸ਼ਨਲ ਟੈਸਟਿੰਗ ਏਜੰਸੀ ਨੇ ਕਿਹਾ ਹੈ ਕਿ 5 ਸਤੰਬਰ ਨੂੰ ‘ਨੀਟ’ ਅੰਡਰ ਗ੍ਰੈਜੂਏਟ-2021 ਲੈਣ ਦਾ ਐਲਾਨ ਕਰਨ ਵਾਲਾ ਅਜਿਹਾ ਕੋਈ ਜਨਤਕ ਨੋਟਿਸ ਅਧਿਕਾਰਤ ਤੌਰ ’ਤੇ ਜਾਰੀ ਨਹੀਂ ਕੀਤਾ ਗਿਆ ਹੈ। ਐੱਨ. ਟੀ. ਏ. ਨੀਟ-2021 ਪ੍ਰੀਖਿਆ ਸਬੰਧੀ ਸੋਸ਼ਲ ਮੀਡੀਆ ’ਤੇ ਵਾਇਰਲ ਕੀਤੇ ਜਾ ਰਹੇ ਇਕ ਫੇਕ ਨੋਟਿਸ ’ਤੇ ਸਾਰੇ ਉਮੀਦਵਾਰਾਂ ਨੂੰ ਯਕੀਨ ਨਾ ਕਰਨ ਦੀ ਸਲਾਹ ਦਿੱਤੀ ਹੈ।

ਇਹ ਵੀ ਪੜ੍ਹੋ : ਸਹੀ ਜਾਂਚ ਲਈ ਸੁਮੇਧ ਸੈਣੀ ਤੇ ਚਰਨਜੀਤ ਸ਼ਰਮਾ ਸਮੇਤ ਬਾਦਲਾਂ ਦਾ ਨਾਰਕੋ ਟੈਸਟ ਵੀ ਜਰੂਰੀ : ‘ਆਪ’

 

ਐੱਨ. ਟੀ. ਏ. ਨੇ ਆਪਣੇ ਨੋਟਿਸ ਵਿਚ ਕਿਹਾ ਕਿ ਸੋਸ਼ਲ ਮੀਡੀਆ ’ਤੇ ‘ਨੀਟ’ ਪ੍ਰੀਖਿਆ 5 ਸਤੰਬਰ ਨੂੰ ਹੋਣ ਦੀ ਫੈਲਾਈ ਜਾ ਰਹੀ ਭਰਮਾਊ ਜਾਣਕਾਰੀ ’ਤੇ ਉਮੀਦਵਾਰ ਯਕੀਨ ਨਾ ਕਰਨ। ਇਸ ਤਰ੍ਹਾਂ ਦੇ ਕੰਮ ਸ਼ਰਾਰਤੀ ਤੱਤਾਂ ਵੱਲੋਂ ਉਮੀਦਵਾਰਾਂ ’ਚ ਭੁਲੇਖਾ ਪੈਦਾ ਕਰਨ ਲਈ ਕੀਤੇ ਜਾ ਰਹੇ ਹਨ। ਅਜਿਹੇ ’ਚ ਐੱਨ. ਟੀ. ਏ. ਨੇ ਸਾਰੇ ਉਮੀਦਵਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ‘ਨੀਟ-2021’ ਐਗਜ਼ਾਮ ਡੇਟ ਨੂੰ ਲੈ ਕੇ ਅਧਿਕਾਰਤ ਜਾਣਕਾਰੀ ਲਈ ਸਿਰਫ ‘ਨੀਟ’ ਪ੍ਰੀਖਿਆ ਪੋਰਟਲ ntaneet.nic.in ’ਤੇ ਜਾਂ ਐੱਨ. ਟੀ. ਏ. ਦੀ ਵੈੱਬਸਾਈਟ nta.ac.in ’ਤੇ ਪ੍ਰਕਾਸ਼ਿਤ ਸੂਚਨਾਵਾਂ ’ਤੇ ਹੀ ਭਰੋਸਾ ਕਰਨ।

ਇਹ ਵੀ ਪੜ੍ਹੋ : ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਲੈ ਕੇ ਸਿੱਖਿਆ ਮੰਤਰੀ ਦਾ ਵੱਡਾ ਬਿਆਨ

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 


author

Anuradha

Content Editor

Related News