ਦੇਸ਼ ਦਾ ਜੁਡੀਸ਼ੀਅਲ ਸਿਸਟਮ ਦਿਵਾਏਗਾ ਸਾਂਪਲਾ ਪਰਿਵਾਰ ਤੋਂ ਇਨਸਾਫ : ਮਿੰਟੀ ਕੌਰ

09/24/2017 6:43:06 AM

ਬਚ ਨਹੀਂ ਸਕਦੇ ਸਾਂਪਲਾ ਦਾ ਪੁੱਤਰ ਸਾਹਿਲ ਅਤੇ ਭਤੀਜਾ ਆਸ਼ੂ ਸਾਂਪਲਾ
ਜਲੰਧਰ(ਪਾਹਵਾ)—ਪੰਜਾਬ ਭਾਜਪਾ ਪ੍ਰਧਾਨ ਵਿਜੇ ਸਾਂਪਲਾ ਦੇ ਪਰਿਵਾਰਕ ਮੈਂਬਰ ਆਸ਼ੂ ਸਾਂਪਲਾ, ਸਾਹਿਲ ਸਾਂਪਲਾ ਅਤੇ ਹੋਰਨਾਂ ਖਿਲਾਫ ਸਰੀਰਕ ਸ਼ੋਸ਼ਣ, ਕੁੱਟਮਾਰ, ਲੁੱਟ-ਖੋਹ ਅਤੇ ਮੇਲ ਤੇ ਸੋਸ਼ਲ ਮੀਡੀਆ ਅਕਾਊਂਟ ਹੈਕ ਕਰਨ ਦੇ ਗੰਭੀਰ ਦੋਸ਼ ਲਗਾ ਰਹੀ ਮਿੰਟੀ ਕੌਰ ਦੀ ਸ਼ਿਕਾਇਤ 'ਤੇ ਲੀਗਲ ਸਰਵਿਸ ਅਥਾਰਟੀ ਨੇ ਸਹਿਯੋਗ ਦੀ ਪੇਸ਼ਕਸ਼ ਕੀਤੀ। ਮਿੰਟੀ ਕੌਰ ਨੇ ਦੱਸਿਆ ਕਿ ਅਥਾਰਟੀ ਦੇ ਸਕੱਤਰ ਸਿਵਲ ਜੱਜ ਗੁਰਮੀਤ ਟਿਵਾਣਾ ਨੇ ਪੀੜਤ ਨੂੰ ਲਿਖਤੀ ਪੱਤਰ ਭੇਜ ਕੇ ਉਨ੍ਹਾਂ ਨੂੰ ਮਿਲਣ ਅਤੇ ਉਸਦੇ ਕੇਸ ਵਿਚ ਸਹਿਯੋਗ ਕਰਨ ਦੀ ਗੱਲ ਲਿਖੀ ਹੈ। ਉਸ ਨੇ ਕਿਹਾ ਕਿ ਦੇਸ਼ ਦਾ ਜੁਡੀਸ਼ੀਅਲ ਸਿਸਟਮ ਖੁਦ ਨੂੰ ਬਹੁਤ ਤਾਕਤਵਰ ਸਮਝਣ ਵਾਲੇ ਰਾਮ ਰਹੀਮ ਦੀ ਤਰ੍ਹਾਂ ਸਾਂਪਲਾ ਪਰਿਵਾਰ ਤੋਂ ਵੀ ਇਨਸਾਫ ਦਿਵਾਏਗਾ। ਮਿੰਟੀ ਨੇ ਕਿਹਾ ਕਿ ਜਿਵੇਂ ਅਟਲ ਬਿਹਾਰੀ ਵਾਜਪਾਈ ਨੇ ਬੇਵੱਸ ਪੀੜਤਾਂ ਦੀ ਰਾਮ ਰਹੀਮ ਖਿਲਾਫ ਸ਼ਿਕਾਇਤ ਸੁਣ ਕੇ ਕਾਰਵਾਈ ਕਰਵਾਈ ਸੀ, ਉਸੇ ਤਰ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਉਨ੍ਹਾਂ ਦੀ ਆਵਾਜ਼ ਸੁਣੀ ਹੈ ਅਤੇ ਸਾਂਪਲਾ ਪਰਿਵਾਰ ਖਿਲਾਫ ਕਾਰਵਾਈ ਸ਼ੁਰੂ ਕਰਵਾਈ ਹੈ। ਉਸ ਨੇ ਕਿਹਾ ਕਿ ਮੋਦੀ ਸਰਕਾਰ ਦੇ ਮੰਤਰੀ ਵਿਜੇ ਸਾਂਪਲਾ ਦੇ ਰਾਜਨੀਤਿਕ ਪ੍ਰਭਾਵ ਕਾਰਨ ਕੁਝ ਪੁਲਸ ਅਧਿਕਾਰੀਆਂ ਨੇ ਮੁਲਜ਼ਮਾਂ ਨੂੰ ਬਚਾਉਣ ਲਈ ਦੇਸ਼ ਦੇ ਕਾਨੂੰਨ ਦਾ ਗਲਤ ਇਸਤੇਮਾਲ ਕੀਤਾ ਹੈ, ਜਿਨ੍ਹਾਂ ਖਿਲਾਫ ਉਹ ਆਵਾਜ਼ ਚੁੱਕ ਰਹੀ ਹੈ। ਰਾਮ ਰਹੀਮ ਦੀ ਤਰ੍ਹਾਂ ਸਾਂਪਲਾ ਪਰਿਵਾਰ ਸੰਬੰਧੀ ਕੇਸ ਦੀ ਜਾਂਚ ਨੂੰ ਸਿਆਸੀ ਤਾਕਤ ਨਾਲ ਲੰਬਾ ਖਿੱਚਿਆ ਜਾ ਸਕਦਾ ਹੈ ਪਰ ਉਨ੍ਹਾਂ ਦਾ ਬੇਟਾ ਸਾਹਿਲ ਸਾਂਪਲਾ ਤੇ ਭਤੀਜਾ ਆਸ਼ੂ ਸਾਂਪਲਾ ਬਚ ਨਹੀਂ ਸਕਦੇ। 
ਪੁਲਸ ਕਿਵੇਂ ਦੇ ਸਕਦੀ ਹੈ ਖੁਦ ਜੱਜਮੈਂਟ?
ਮਿੰਟੀ ਨੇ ਕਿਹਾ ਕਿ ਸੋਮਵਾਰ ਉਹ ਅਦਾਲਤ ਵਿਚ ਜਾ ਕੇ ਜੱਜ ਸਾਹਿਬ ਨੂੰ ਦੱਸੇਗੀ ਕਿ ਪੁਲਸ ਨੇ ਖੁਦ ਜੱਜ ਬਣ ਕੇ ਗਲਤ ਤਰੀਕੇ ਨਾਲ ਗਲਤ ਜੱਜਮੈਂਟ ਲਗਾ ਕੇ ਦੇਸ਼ ਦੀ ਅਦਾਲਤ ਦੀ ਉਲੰਘਣਾ ਕੀਤੀ ਹੈ। ਮਿੰਟੀ ਨੇ ਕਿਹਾ ਕਿ ਕਾਨੂੰਨ ਅਨੁਸਾਰ ਕਾਰਵਾਈ ਨਾ ਕਰ ਕੇ ਮੁਲਜ਼ਮਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ। ਉਸ ਨੇ ਕਿਹਾ ਕਿ ਮੈਂ ਜੱਜ ਸਾਹਿਬ ਨਾਲ ਮਿਲ ਕੇ ਪੁਲਸ ਅਧਿਕਾਰੀ ਅਤੇ ਸਾਂਪਲਾ ਪਰਿਵਾਰ ਖਿਲਾਫ ਜਿੰਨੇ ਸਬੂਤ ਉਸ ਨੇ ਪੁਲਸ ਨੂੰ ਦਿੱਤੇ ਅਤੇ ਦੱਸੇ ਸਨ ਉਹ ਸਾਰੇ ਲਗਾਉਣ ਦੀ ਗੱਲ ਕਰ ਕੇ ਇਕ ਤਰਫਾ ਜਾਂਚ ਕਰਨ ਵਾਲੇ ਪੁਲਸ ਅਧਿਕਾਰੀਆਂ ਖਿਲਾਫ ਕਾਨੂੰਨੀ ਕਾਰਵਾਈ ਕਰਵਾਉਣ ਦੀ ਅਪੀਲ ਕਰਾਂਗੀ।


Related News