ਵਿਜੀਲੈਂਸ ਵਿਭਾਗ ਨੇ ਆਟਾ ਚੱਕੀ ''ਤੇ ਕੀਤੀ ਰੇਡ, ਆਟਾ ਦਾਲ ਸਕੀਮ ਤਹਿਤ ਵੰਡੀ ਗਈ 1890 ਬੋਰੀਆਂ ਕਣਕ ਬਰਾਮਦ

Friday, Sep 08, 2017 - 03:52 PM (IST)

ਵਿਜੀਲੈਂਸ ਵਿਭਾਗ ਨੇ ਆਟਾ ਚੱਕੀ ''ਤੇ ਕੀਤੀ ਰੇਡ, ਆਟਾ ਦਾਲ ਸਕੀਮ ਤਹਿਤ ਵੰਡੀ ਗਈ 1890 ਬੋਰੀਆਂ ਕਣਕ ਬਰਾਮਦ

ਭਿੱਖੀਵਿੰਡ ( ਰਾਜੀਵ) — ਭਿੱਖੀਵਿੰਡ 'ਚ ਅੱਜ ਵਿਜੀਲੈਂਸ ਨੇ ਰੇਡ ਕਰ ਕੇ ਇਕ ਆਟਾ ਚੱਕੀ ਤੋਂ 1890 ਬੋਰੀਆਂ ਕਣਕ ਜੋ ਕਿ ਆਟਾ ਦਾਲ ਸਕੀਮ ਦੇ ਤਹਿਤ ਗਰੀਬ ਲੋਕਾਂ 'ਚ ਵੰਡੀ ਗਈ ਸੀ, ਜਿਸ ਦਾ ਵਜ਼ਨ 30 ਕਿਲੋ ਪ੍ਰਤੀ ਬੋਰੀ ਸੀ, ਨੂੰ ਸੁਰਜੀਤ ਸਿੰਘ ਦੇ ਘਰ ਬਣੀ ਹਵੇਲੀ 'ਚੋਂ ਬਰਾਮਦ ਕੀਤਾ। ਇਸ ਮੌਕੇ ਸੁਰਜੀਤ ਸਿੰਘ ਦਾ ਕਹਿਣਾ ਹੈ ਕਿ ਇਹ ਕਣਕ ਉਨ੍ਹਾਂ ਗਰੀਬ ਲੋਕਾਂ ਦੀ ਹੈ ਜੋ ਆਪਣੇ ਘਰ 'ਚ ਕਣਕ ਰੱਖਣ ਦੀ ਜਗ੍ਹਾ ਨਾ ਹੋਣ ਕਾਰਨ ਇਥੇ ਰੱਖ ਗਏ ਹਨ। ਅਜੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਮੌਕੇ 'ਤੇ ਜ਼ਿਲਾ ਦੇ ਡੀ. ਐੱਫ. ਐੱਸ. ਓ. ਤਰਨਤਾਰਨ ਨੂੰ ਵੀ ਬੁਲਾਇਆ ਗਿਆ ਹੈ ਤੇ ਸਥਾਨਕ ਪੁਲਸ ਵੀ ਮੌਕੇ 'ਤੇ ਮੌਜੂਦ ਸੀ। ਇਸ ਮਾਮਲੇ 'ਚ ਕਿੰਨੇ ਲੋਕ ਮੌਜੂਦ ਹਨ ਇਸ਼ ਦਾ ਖੁਲਾਸਾ ਵਿਜੀਲੈਂਸ ਟੀਮ ਤੇ ਫੂਡ ਸਪਲਾਈ ਅਧਿਕਾਰੀਆਂ ਵਲੋਂ ਜਾਂਚ ਤੋਂ ਬਾਅਦ ਜਲਦ ਕੀਤਾ ਜਾਵੇਗਾ।
ਇਸ ਮੌਕੇ ਵਿਜੀਲੈਂਸ ਟੀਮ ਦੀ ਡੀ. ਐੱਸ. ਪੀ. ਕਮਲਪ੍ਰੀਤ ਕੌਰ ਨੇ ਕਿਹਾ ਕਿ ਕਣਕ ਨੂੰ ਕਲ ਤਕ ਲਈ ਸੀਲ ਕਰ ਦਿੱਤਾ ਹੈ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਦੂਜੇ ਪਾਸੇ ਐੱਫ. ਐੱਸ. ਓ. ਜਸਪ੍ਰੀਤ ਕੌਰ ਨੇ ਕਿਹਾ ਕਿ ਵਿਜੀਲੈਂਸ ਟੀਮ ਨੇ 1890 ਬੋਰੀਆਂ ਕਣਕ ਜ਼ਬਤ ਕੀਤੀ ਹੈ ਤੇ ਉੱਚ ਅਧਿਕਾਰੀਆਂ ਦੇ ਹੁਕਮਾਂ 'ਤੇ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।


Related News