ਪੰਜਾਬ 'ਚ 9 ਜਨਵਰੀ ਤੱਕ Alert ਜਾਰੀ! 5 ਦਿਨ ਅਹਿਮ, ਮੌਸਮ ਵਿਭਾਗ ਨੇ ਦਿੱਤੀ ਵੱਡੀ ਚਿਤਾਵਨੀ

Monday, Jan 05, 2026 - 07:11 PM (IST)

ਪੰਜਾਬ 'ਚ 9 ਜਨਵਰੀ ਤੱਕ Alert ਜਾਰੀ! 5 ਦਿਨ ਅਹਿਮ, ਮੌਸਮ ਵਿਭਾਗ ਨੇ ਦਿੱਤੀ ਵੱਡੀ ਚਿਤਾਵਨੀ

ਜਲੰਧਰ (ਵੈੱਬ ਡੈਸਕ, ਪੁਨੀਤ)- ਪੰਜਾਬ ਵਿਚ ਪਿਛਲੇ ਕੁਝ ਦਿਨਾਂ ਤੋਂ ਠੰਡ ਦਾ ਪ੍ਰਭਾਵ ਵਧਣ ਕਾਰਨ ਦਿਨ ਤੇ ਰਾਤ ਦਾ ਪਾਰਾ ਡਿੱਗ ਗਿਆ ਹੈ ਅਤੇ ਜਨਤਾ ਲਈ ਪ੍ਰੇਸ਼ਾਨੀ ਪੈਦਾ ਹੋਈ ਹੈ। ਆਲਮ ਇਹ ਹੈ ਕਿ ਉੱਤਰ ਭਾਰਤ ਵਿਚ ਸੀਤ ਲਹਿਰ ਨੇ ਅਚਾਨਕ ਜ਼ੋਰ ਫੜ ਲਿਆ ਹੈ, ਜਿਸ ਨਾਲ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਤਾਪਮਾਨ ਵਿਚ 3-4 ਡਿਗਰੀ ਤੱਕ ਦੀ ਗਿਰਾਵਟ ਦਰਜ ਕੀਤੀ ਗਈ ਹੈ। ਵਧ ਰਹੀ ਠੰਡ ਨਾਲ ਆਮ ਜਨ-ਜੀਵਨ ਬੁਰੀ ਤਰ੍ਹਾਂ ਅਸਤ-ਵਿਅਸਤ ਹੋ ਰਿਹਾ ਹੈ।

ਉਥੇ ਹੀ ਮੌਸਮ ਵਿਭਾਗ ਨੇ ਪੰਜਾਬ ਦੇ ਮੌਸਮ ਸਬੰਧੀ ਨਵੀਂ ਅਪਡੇਟ ਸਾਂਝੀ ਕੀਤੀ ਹੈ। ਮੌਸਮ ਵਿਭਾਗ ਨੇ ਅੱਜ ਤੋਂ ਲੈ ਕੇ 9 ਜਨਵਰੀ ਤੱਕ ਵੱਡੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿਭਾਗ ਵੱਲੋਂ ਪੰਜਾਬ ਅਤੇ ਹਰਿਆਣਾ ਸਮੇਤ ਕਈ ਸੂਬਿਆਂ ਲਈ ਯੈਲੋ ਅਤੇ ਓਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਵਿਭਾਗੀ ਅਲਰਟ ਮੁਤਾਬਕ 9 ਜਨਵਰੀ ਤੱਕ ਯੈਲੋ ਅਲਰਟ ਰਹੇਗਾ ਅਤੇ ਇਸ ਵਿਚ ਸੰਘਣੀ ਧੁੰਦ, ਸੀਤ ਲਹਿਰ ਅਤੇ ਦਿਨ ਦੇ ਸਮੇਂ ਠੰਡ ਦਾ ਪ੍ਰਭਾਵ ਵਧਦਾ ਹੋਇਆ ਨਜ਼ਰ ਆਵੇਗਾ। ਇਸ ਦੇ ਨਾਲ ਹੀ ਠੰਡੀਆਂ ਹਵਾਵਾਂ ਵੀ ਚੱਲਣਗੀਆਂ। 

ਇਹ ਵੀ ਪੜ੍ਹੋ: ਪੰਜਾਬ ਵਿਚ ਇਕ ਹੋਰ ਵੱਡੀ ਵਾਰਦਾਤ! ਹੁਣ ਮੰਦਰ 'ਚ ਦਾਖਲ ਹੋ ਕੁੱਟ 'ਤਾ ਸਰਪੰਚ

PunjabKesari

ਉੱਥੇ ਹੀ ਮਹਾਨਗਰ ਜਲੰਧਰ ਦੇ ਆਲੇ-ਦੁਆਲੇ ਦੀਆਂ ਵੱਖ-ਵੱਖ ਥਾਵਾਂ ’ਤੇ ਰਾਤ ਦੇ ਸਮੇਂ ਧੁੰਦ ਦੀ ਵਜ੍ਹਾ ਨਾਲ ਵਿਜ਼ੀਬਿਲਟੀ ਬੇਹੱਦ ਘੱਟ ਨਜ਼ਰ ਆਈ। ਧੁੰਦ ਕਾਰਨ ਹਾਈਵੇਅ ’ਤੇ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਣੀ ਸ਼ੁਰੂ ਹੋ ਗਈ ਹੈ। ਆਉਣ ਵਾਲੇ ਦਿਨਾਂ ਵਿਚ ਸ਼ਹਿਰ ਦੇ ਅੰਦਰੂਨੀ ਇਲਾਕਿਆਂ ਵਿਚ ਵੀ ਧੁੰਦ ਦਾ ਜ਼ੋਰ ਵੇਖਣ ਨੂੰ ਮਿਲੇਗਾ। ਪੰਜਾਬ ਦੇ ਕਈ ਗੁਆਂਢੀ ਸੂਬਿਆਂ ਵਿਚ ਮੀਂਹ ਦੀ ਸੰਭਾਵਨਾ ਬਣੀ ਹੋਈ ਹੈ, ਜਿਸ ਕਰਕੇ ਠੰਡ ’ਤੇ ਇਸ ਦਾ ਅਸਰ ਵੇਖਣ ਨੂੰ ਮਿਲੇਗਾ। ਮਾਹਿਰਾਂ ਮੁਤਾਬਕ ਪੰਜਾਬ ਅਤੇ ਹਰਿਆਣਾ ਦੇ ਕਈ ਹਿੱਸਿਆਂ ਵਿਚ ਹਲਕੀ ਬੂੰਦਾਬਾਂਦੀ ਦੇ ਆਸਾਰ ਬਣੇ ਹੋਏ ਹਨ।

ਧੁੰਦ ਕਾਰਨ ਵਾਹਨ ਚਾਲਕਾਂ ਨੂੰ ਸਾਵਧਾਨੀ ਵਰਤਣੀ ਜ਼ਰੂਰੀ ਹੋ ਗਈ ਹੈ ਕਿਉਂਕਿ ਹਾਈਵੇਅ ’ਤੇ ਕਈ ਇਲਾਕਿਆਂ ਵਿਚ ਵਿਜ਼ੀਬਿਲਟੀ 20 ਤੋਂ 40 ਮੀਟਰ ਦੇ ਲਗਭਗ ਰਹਿ ਚੁੱਕੀ ਹੈ। ਉੱਥੇ ਹੀ ਐੱਨ. ਐੱਚ. (ਨੈਸ਼ਨਲ ਹਾਈਵੇਅ) ’ਤੇ ਕਈ ਥਾਵਾਂ ’ਤੇ 50 ਮੀਟਰ ਤੱਕ ਵਿਜ਼ੀਬਿਲਟੀ ਰਿਕਾਰਡ ਕੀਤੀ ਗਈ। ਇਸੇ ਲੜੀ ਵਿਚ ਮਹਾਨਗਰ ਜਲੰਧਰ ਦਾ ਘੱਟੋ-ਘੱਟ ਤਾਪਮਾਨ 7 ਡਿਗਰੀ ਦੇ ਲੱਗਭਗ ਰਿਕਾਰਡ ਕੀਤਾ ਗਿਆ।

ਇਹ ਵੀ ਪੜ੍ਹੋ: ਪੰਜਾਬ ਵਿਚ ਇਕ ਹੋਰ ਵਿਆਹ ਦੌਰਾਨ ਪੈ ਗਿਆ ਭੜਥੂ! ਤਣਾਅਪੂਰਨ ਹੋਇਆ ਮਾਹੌਲ

ਰਾਤ ਅਤੇ ਤੜਕਸਾਰ ਖੇਤਾਂ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਵਿਜ਼ੀਬਿਲਟੀ ਬੇਹੱਦ ਘੱਟ ਰਹਿ ਚੁੱਕੀ ਹੈ। ਠੰਡ ਦੇ ਪ੍ਰਭਾਵ ਨਾਲ ਸੜਕ ਕੰਢੇ ਜੀਵਨ ਬਤੀਤ ਕਰਨ ਵਾਲਿਆਂ ਲਈ ਮੁਸ਼ਕਿਲਾਂ ਵਧ ਗਈਆਂ ਹਨ। ਕਿਸੇ ਵੀ ਸਾਧਨ ਰਾਹੀਂ ਮੰਜ਼ਿਲ ਤੱਕ ਜਾਣ ਵਾਸਤੇ ਜ਼ਿਆਦਾ ਸਮਾਂ ਲੱਗ ਰਿਹਾ ਹੈ, ਜਿਸ ਕਰ ਕੇ ਵਾਧੂ ਸਮਾਂ ਲੈ ਕੇ ਚੱਲਣ ਦੀ ਲੋੜ ਹੈ। ਪੰਜਾਬ ਸਹਿਤ ਕਈ ਸੂਬਿਆਂ ਵਿਚ ਠੰਡ ਵਧਣ ਦਾ ਮੁੱਖ ਕਾਰਨ ਪਹਾੜਾਂ ਵਿਚ ਲਗਾਤਾਰ ਹੋ ਰਹੀ ਬਰਫ਼ਬਾਰੀ ਦੱਸਿਆ ਗਿਆ ਹੈ। ਭਾਰਤੀ ਮੌਸਮ ਵਿਗਿਆਨ ਵਿਭਾਗ ਦੇ ਚੰਡੀਗੜ੍ਹ ਕੇਂਦਰ ਵੱਲੋਂ ਅਗਲੇ 5 ਦਿਨ ਸੰਘਣੀ ਧੁੰਦ ਦੀ ਚਿਤਾਵਨੀ ਦਿੱਤੀ ਗਈ ਹੈ। ਮਾਹਿਰਾਂ ਮੁਤਾਬਕ ਸਾਵਧਾਨੀ ਵਰਤਣ ਅਤੇ ਹਾਈਵੇਅ ’ਤੇ ਸੰਭਲ ਕੇ ਚੱਲਣ ਦੀ ਸਲਾਹ ਜਾਰੀ ਕੀਤੀ ਗਈ ਹੈ। ਸਵੇਰੇ ਅਤੇ ਰਾਤ ਨੂੰ ਧੁੰਦ ਦਾ ਅਸਰ ਜ਼ਿਆਦਾ ਰਹੇਗਾ।

ਇਹ ਵੀ ਪੜ੍ਹੋ: ਰੂਸ-ਯੂਕਰੇਨ ਦੀ ਜੰਗ 'ਚ ਮਾਰੇ ਗਏ ਜਲੰਧਰ ਦੇ ਮਨਦੀਪ ਦੇ ਪਰਿਵਾਰ ਨੇ ਅੰਤਿਮ ਸੰਸਕਾਰ ਕਰਨ ਤੋਂ ਕੀਤਾ ਇਨਕਾਰ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News