ਵੱਡੀ ਤਰੱਕੀ: IPS ਹਰਪ੍ਰੀਤ ਸਿੰਘ ਨੇ ਸੰਭਾਲਿਆ ਸੀ ਅੰਮ੍ਰਿਤਸਰ ਵਿਜੀਲੈਂਸ ਬਿਊਰੋ SSP ਦਾ ਚਾਰਜ, ਤੀਜੇ ਦਿਨ ਬਣੇ DIG
Sunday, Jan 04, 2026 - 01:46 PM (IST)
ਅੰਮ੍ਰਿਤਸਰ (ਇੰਦਰਜੀਤ)- ਵਿਭਾਗ ਦਾ ਚਾਰਜ ਲੈਂਦੇ ਹੀ ਕਿਸਮਤ ਨੇ ਰੰਗ ਦਿਖਾਇਆ ਅਤੇ ਜ਼ਿਲਾ ਐੱਸ. ਐੱਸ. ਪੀ. ਵਿਜੀਲੈਂਸ ਬਿਊਰੋ ਵਜੋਂ ਤਾਇਨਾਤੀ ਦੇ ਤੀਜੇ ਦਿਨ ਹੀ ਸਟਾਰ ਵਧੇ ਅਤੇ ਤਰੱਕੀ ਹੋ ਗਈ। ਜਾਣਕਾਰੀ ਮੁਤਾਬਕ ਬੀਤੇ ਦਿਨੀਂ ਵਿਜੀਲੈਂਸ ਬਿਊਰੋ ਦੇ ਐੱਸ. ਐੱਸ. ਪੀ. ਵਜੋਂ ਆਈ. ਪੀ. ਐੱਸ. ਅਧਿਕਾਰੀ ਹਰਪ੍ਰੀਤ ਸਿੰਘ ਨੇ ਬੁੱਧਵਾਰ ਨੂੰ ਚਾਰਜ ਸੰਭਾਲਿਆ ਸੀ। ਆਈ. ਪੀ. ਐੱਸ. ਹਰਪ੍ਰੀਤ ਸਿੰਘ ਪਹਿਲੇ ਐੱਸ. ਐੱਸ. ਪੀ. ਵਿਜੀਲੈਂਸ ਬਿਊਰੋ ਲਖਬੀਰ ਸਿੰਘ ਦੀ ਜਗ੍ਹਾ ਅੰਮ੍ਰਿਤਸਰ ਰੇਂਜ ’ਚ ਤਾਇਨਾਤ ਹੋਏ ਸਨ। ਤੀਜੇ ਦਿਨ ਸ਼ੁੱਕਰਵਾਰ ਦੀ ਸ਼ਾਮ ਨੂੰ ਅਚਾਨਕ ਸਰਕਾਰ ਵੱਲੋਂ ਜਦੋਂ 10 ਅਧਿਕਾਰੀਆਂ ਦੀ ਤਰੱਕੀ ਦੀ ਸੂਚੀ ਜਾਰੀ ਹੋਈ ਤਾਂ ਪਤਾ ਲੱਗਾ ਕਿ ਨਵ-ਨਿਯੁਕਤ ਐੱਸ. ਐੱਸ. ਪੀ. ਦੇ ਰੈਂਕ ’ਤੇ ਤਾਇਨਾਤ ਹੋਏ ਅਧਿਕਾਰੀ ਹਰਪ੍ਰੀਤ ਸਿੰਘ ਨੂੰ ਡੀ. ਆਈ. ਜੀ. ਦਾ ਰੈਂਕ ਮਿਲਿਆ ਹੈ।
ਇਹ ਵੀ ਪੜ੍ਹੋ- ਨਵੇਂ ਸਾਲ ਨੇ ਬਦਲ ਦਿੱਤੀ ਗੁਰਦਾਸਪੁਰ ਦੇ ਵਿਅਕਤੀ ਦੀ ਕਿਸਮਤ, ਰਾਤੋ-ਰਾਤ ਬਣ ਗਿਆ ਕਰੋੜਪਤੀ
ਨਵ-ਨਿਯੁਕਤ ਅਧਿਕਾਰੀ ਦੀ ਤਰੱਕੀ ਨੂੰ ਲੈ ਕੇ ਵੱਡੀ ਗਿਣਤੀ ’ਚ ਲੋਕਾਂ ਨੇ ਉਨ੍ਹਾਂ ਨੂੰ ਵਧਾਈਆਂ ਅਤੇ ਸ਼ੁਭਕਾਮਨਾਵਾਂ ਭੇਟ ਕੀਤੀਆਂ। ਵਧਾਈ ਦੇਣ ਪਹੁੰਚੇ ਲੋਕਾਂ ਨੂੰ ਦੋਹਰੀਆਂ ਵਧਾਈਆਂ ਦੇਣੀਆਂ ਪਈਆਂ। ਉਨ੍ਹਾਂ ਦਾ ਕਹਿਣਾ ਸੀ ਕਿ ਇਕ ਵਧਾਈ ਤਾਂ ਅੰਮ੍ਰਿਤਸਰ ਦੇ ਵਿਜੀਲੈਂਸ ਦਫ਼ਤਰ ’ਚ ਬਤੌਰ ਐੱਸ. ਐੱਸ. ਪੀ. ਤਾਇਨਾਤੀ ਦੀ ਅਤੇ ਦੂਜੀ ਡੀ. ਆਈ. ਜੀ. ਰੈਂਕ ’ਤੇ ਤਰੱਕੀ ਦੀ।
ਇਹ ਵੀ ਪੜ੍ਹੋ- ਪੰਜਾਬ ਦੇ ਇਨ੍ਹਾਂ ਅਧਿਕਾਰੀਆਂ ਦੀਆਂ 31 ਮਾਰਚ ਤੱਕ ਛੁੱਟੀਆਂ ਰੱਦ, ਟਾਰਗੈੱਟ ਪੂਰਾ ਕਰਨ ਦੇ ਹੁਕਮ
ਆਪਣੇ ਸੰਬੋਧਨ ’ਚ ਆਈ. ਪੀ. ਐੱਸ. ਅਧਿਕਾਰੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਆਪਣੇ ਅਹੁਦੇ ’ਤੇ ਰਹਿ ਕੇ ਭ੍ਰਿਸ਼ਟਾਚਾਰ ਮੁਕਤ ਸ਼ਾਸਨ ਦੇਣਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕਿਸੇ ਨਾਲ ਵੀ ਬੇਇਨਸਾਫ਼ੀ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਜਿਸ ਵੀ ਵਿਅਕਤੀ ਨੂੰ ਭ੍ਰਿਸ਼ਟਾਚਾਰ ਦੇ ਸਬੰਧ ਵਿਚ ਕੋਈ ਵੀ ਸ਼ਿਕਾਇਤ ਹੋਵੇ, ਉਹ ਬਿਨਾਂ ਕਿਸੇ ਡਰ ਦੇ ਸਿੱਧਾ ਉਨ੍ਹਾਂ ਨੂੰ ਮਿਲ ਸਕਦਾ ਹੈ।
ਇਹ ਵੀ ਪੜ੍ਹੋ- ਪੰਜਾਬੀ ਨਾ ਬੋਲਣ ਵਾਲੇ ਡਾਕਘਰ ਦੇ ਕਰਮਚਾਰੀ ਦਾ ਤਬਾਦਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
