ਆ ਗਈ ਛੁੱਟੀਆਂ ਦੀ LIST, ਕਾਲਜ ਤੇ ਦਫ਼ਤਰ ਰਹਿਣਗੇ ਬੰਦ, ਪ੍ਰਸ਼ਾਸਨ ਨੇ ਜਾਰੀ ਕੀਤੀ ਨੋਟੀਫਿਕੇਸ਼ਨ

Wednesday, Jan 07, 2026 - 01:52 PM (IST)

ਆ ਗਈ ਛੁੱਟੀਆਂ ਦੀ LIST, ਕਾਲਜ ਤੇ ਦਫ਼ਤਰ ਰਹਿਣਗੇ ਬੰਦ, ਪ੍ਰਸ਼ਾਸਨ ਨੇ ਜਾਰੀ ਕੀਤੀ ਨੋਟੀਫਿਕੇਸ਼ਨ

ਚੰਡੀਗੜ੍ਹ (ਸ਼ੀਨਾ) : ਪੰਜਾਬ ਯੂਨੀਵਰਸਿਟੀ (ਪੀ. ਯੂ.) ਨੇ ਇਸ ਸਾਲ ਲਈ ਜਨਤਕ ਛੁੱਟੀਆਂ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਹ ਛੁੱਟੀਆਂ ਯੂਨੀਵਰਸਿਟੀ ਦੇ ਪ੍ਰਬੰਧਕੀ ਦਫ਼ਤਰਾਂ, ਅਧਿਆਪਨ ਅਤੇ ਗ਼ੈਰ-ਅਧਿਆਪਨ ਵਿਭਾਗਾਂ ਅਤੇ ਸਬੰਧਿਤ ਕਾਲਜਾਂ ’ਤੇ ਲਾਗੂ ਹੋਣਗੀਆਂ। ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਗਣਤੰਤਰ ਦਿਵਸ 26 ਜਨਵਰੀ, ਗੁਰੂ ਰਵਿਦਾਸ ਜੈਯੰਤੀ 1 ਫਰਵਰੀ, ਮਹਾਂਸ਼ਿਵਰਾਤਰੀ 15 ਫਰਵਰੀ, ਹੋਲੀ 4 ਮਾਰਚ, ਈਦ-ਉਲ-ਫ਼ਿਤਰ 21 ਮਾਰਚ, ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਵਸ 23 ਮਾਰਚ, ਰਾਮ ਨੌਮੀ 26 ਮਾਰਚ, ਮਹਾਂਵੀਰ ਜੈਯੰਤੀ 31 ਮਾਰਚ, ਗੁੱਡ ਫਰਾਈਡੇ 3 ਅਪ੍ਰੈਲ ਦੀ ਛੁੱਟੀ ਰਹੇਗੀ।

ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ 'ਚ ਛੁੱਟੀਆਂ ਵਧਾਉਣ ਬਾਰੇ ਵੱਡਾ ਫ਼ੈਸਲਾ! ਸਿੱਖਿਆ ਮੰਤਰੀ ਬੋਲੇ- ਬੁੱਧਵਾਰ ਨੂੰ...

ਇਸੇ ਤਰ੍ਹਾਂ ਵਿਸਾਖੀ ਅਤੇ ਡਾ. ਭੀਮ ਰਾਓ ਅੰਬੇਡਕਰ ਜੈਯੰਤੀ 14 ਅਪ੍ਰੈਲ, ਈਦ-ਉਲ-ਜ਼ੂਹਾ 27 ਮਈ, ਆਜ਼ਾਦੀ ਦਿਹਾੜਾ 15 ਅਗਸਤ, ਗਾਂਧੀ ਜੈਯੰਤੀ 2 ਅਕਤੂਬਰ, ਦੁਸਹਿਰਾ 19-20 ਅਕਤੂਬਰ, ਦੀਵਾਲੀ 8-9 ਨਵੰਬਰ, ਸ੍ਰੀ ਗੁਰੂ ਨਾਨਕ ਦੇਵ ਪ੍ਰਕਾਸ਼ ਪੁਰਬ 24 ਨਵੰਬਰ ਅਤੇ ਕ੍ਰਿਸਮਸ 25 ਦਸੰਬਰ ਸਮੇਤ ਹੋਰ ਤਿਉਹਾਰਾਂ ’ਤੇ ਛੁੱਟੀਆਂ ਰਹਿਣਗੀਆਂ। ਪੀ. ਯੂ. ਦੇ ਦਫ਼ਤਰ ਅਤੇ ਵਿਭਾਗ ਸਾਰੇ ਸ਼ਨੀਵਾਰ ਅਤੇ ਐਤਵਾਰ ਨੂੰ ਬੰਦ ਰਹਿਣਗੇ, ਜਦੋਂ ਕਿ ਸਬੰਧਿਤ ਕਾਲਜ ਸਿਰਫ਼ ਐਤਵਾਰ ਨੂੰ ਬੰਦ ਰਹਿਣਗੇ।

ਇਹ ਵੀ ਪੜ੍ਹੋ : ਪੰਜਾਬ ਦੇ ਅਧਿਆਪਕਾਂ ਤੇ ਮੁਲਾਜ਼ਮਾਂ ਦੀਆਂ ਡਿਊਟੀਆਂ ਹੋਈਆਂ ਰੱਦ! ਪੜ੍ਹੋ ਪੂਰੀ ਖ਼ਬਰ

ਯੂਨੀਵਰਸਿਟੀ ਦਫ਼ਤਰ ਰੱਖੜੀ ਅਤੇ ਭਾਈ ਦੂਜ ’ਤੇ ਸਵੇਰੇ 11 ਵਜੇ ਖੁੱਲ੍ਹਣਗੇ। ਮਹਿਲਾ ਕਰਮਚਾਰੀਆਂ ਨੂੰ ਕਰਵਾਚੌਥ ’ਤੇ ਦੁਪਹਿਰ 2 ਵਜੇ ਦਫ਼ਤਰ ਛੱਡਣ ਦੀ ਇਜਾਜ਼ਤ ਹੋਵੇਗੀ। ਕਰਮਚਾਰੀਆਂ ਨੂੰ ਧਾਰਮਿਕ ਜਲੂਸਾਂ ’ਚ ਹਿੱਸਾ ਲੈਣ ਲਈ ਅੱਧੇ ਦਿਨ ਦੀ ਮਨਜੂਰਸ਼ੁਦਾ ਛੁੱਟੀ ਲੈਣ ਦੀ ਵੀ ਇਜਾਜ਼ਤ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


 


author

Babita

Content Editor

Related News