ਵੈਲੇਨਟਾਈਨ ਵੀਕ ਅੱਜ ਤੋਂ : ਸਾਲ ਦੀ ਉਡੀਕ ਤੋਂ ਬਾਅਦ ਪਿਆਰ ਦਾ ਕਰੋ ਇਜ਼ਹਾਰ

Wednesday, Feb 07, 2018 - 06:57 AM (IST)

ਵੈਲੇਨਟਾਈਨ ਵੀਕ ਅੱਜ ਤੋਂ : ਸਾਲ ਦੀ ਉਡੀਕ ਤੋਂ ਬਾਅਦ ਪਿਆਰ ਦਾ ਕਰੋ ਇਜ਼ਹਾਰ

ਜਲੰਧਰ, (ਸ਼ੀਤਲ ਜੋਸ਼ੀ)- 'ਛੂ ਕਰ ਮੇਰੇ ਮਨ ਕੋ, ਕੀਆ ਤੂਨੇ ਜੋ ਇਸ਼ਾਰਾ, ਬਦਲਾ ਯੇ ਮੌਸਮ, ਲਗੇ ਪਿਆਰਾ ਜਗ ਸਾਰਾ...' ਗੀਤ ਦੇ ਬੋਲ ਨਾਲ ਇਹ ਤਾਂ ਸਪੱਸ਼ਟ ਹੋ ਗਿਆ ਹੋਵੇਗਾ ਕਿ ਮੌਸਮ ਨੇ ਅੰਗੜਾਈ ਲੈ ਲਈ ਹੈ। ਦੁਨੀਆ ਭਰ 'ਚ ਪਿਆਰ ਦੇ ਇਜ਼ਹਾਰ ਦਾ ਮੌਕਾ 7 ਤੋਂ 14 ਫਰਵਰੀ ਤਕ ਪਿਆਰ ਦਾ ਮੌਸਮ ਮਤਲਬ 'ਵੈਲੇਨਟਾਈਨ ਵੀਕ' ਵਜੋਂ ਸ਼ੁਰੂ ਹੋ ਰਿਹਾ ਹੈ, ਜਿਸ ਦੀ ਹਰ ਨੌਜਵਾਨ ਨੂੰ ਬੇਸਬਰੀ ਨਾਲ ਉਡੀਕ ਰਹਿੰਦੀ ਹੈ। ਇਕ ਪਾਸੇ ਨੌਜਵਾਨ ਜਿਥੇ ਆਪਣੇ ਪਿਆਰ ਦੇ ਇਜ਼ਹਾਰ ਦੇ ਅੰਦਾਜ਼ ਨੂੰ ਜ਼ਿੰਦਗੀ ਭਰ ਦੇ ਅਹਿਸਾਸ ਵਜੋਂ ਸੰਭਾਲਣ ਲਈ ਸਾਰਾ ਸਾਲ ਸੋਚ-ਵਿਚਾਰ ਕਰ ਰਹੇ ਹੁੰਦੇ ਹਨ, ਉਥੇ ਹੀ ਕੁਝ ਮਾਪੇ ਵੀ ਨੌਜਵਾਨਾਂ ਦੀਆਂ ਮਨਚਲੀਆਂ ਸ਼ਰਾਰਤਾਂ 'ਤੇ ਸ਼ਿਕੰਜਾ ਕੱਸਣ ਦੀ ਤਿਆਰੀ 'ਚ ਹੋਣਗੇ।
ਕੀ ਹੈ ਪਿਆਰ?
'ਪਿਆਰ' ਦਾ ਨਾਂ ਬੁੱਲ੍ਹਾਂ 'ਤੇ ਆਉਂਦੇ ਹੀ ਮਨ ਵਿਚ ਕਿੰਨੀਆਂ ਹੀ ਕਲਪਨਾਵਾਂ ਦੇ ਗੋਤੇ ਲੱਗਦੇ ਹਨ। ਪਿਆਰ ਅਤੇ ਨਫ਼ਰਤ ਦੋਵੇਂ ਅਹਿਸਾਸਾਂ ਵਿਚ ਪਿਆਰ ਹੀ ਉਹ ਤਾਕਤ ਹੈ, ਜੋ ਨਫ਼ਰਤ ਨੂੰ ਵੀ ਆਪਣੀ ਫਿਤਰਤ ਬਦਲਣ ਲਈ ਮਜਬੂਰ ਕਰ ਦਿੰਦਾ ਹੈ। ਪਿਆਰ ਦਾ ਅਹਿਸਾਸ ਕਿਸੇ ਦੇ ਕਹਿਣ ਦੇ ਨਾਲ ਨਹੀਂ ਹੁੰਦਾ ਸਗੋਂ ਇਹ ਤਾਂ ਅਜਿਹਾ ਅਹਿਸਾਸ ਹੈ ਜਿਸ ਬਾਰੇ ਕਿਹਾ ਜਾਂਦਾ ਹੈ ਕਿ ਪਿਆਰ ਕਿਸੇ ਨੂੰ ਕਦੋਂ ਹੁੰਦਾ ਹੈ, ਜਦੋਂ ਹੋਣਾ ਹੋਵੇ ਉਦੋਂ ਹੁੰਦਾ ਹੈ। ਪਿਆਰ, ਇਸ਼ਕ, ਮੁਹੱਬਤ ਲਈ ਕਿਸੇ ਖਾਸ ਦੀ ਭਾਲ ਨਹੀਂ ਕੀਤੀ ਜਾਂਦੀ, ਇਹ ਅਜਿਹਾ ਅਹਿਸਾਸ ਹੈ ਜੋ ਹੌਲੀ-ਹੌਲੀ ਸ਼ੁਰੂ ਹੁੰਦਾ ਹੈ ਤੇ ਜਦੋਂ ਇਸ ਦੇ ਹੋਣ ਦਾ ਅਹਿਸਾਸ ਹੁੰਦਾ ਹੈ ਤਾਂ ਉਦੋਂ ਤੱਕ ਆਮ ਜਿਹਾ ਦੋਸਤ ਵੀ ਤੁਹਾਡੇ ਲਈ ਖਾਸ ਬਣ ਜਾਂਦਾ ਹੈ। ਦਿਲ ਕਰਦਾ ਹੈ ਕਿ ਹਰ ਸਮੇਂ ਤੁਹਾਡਾ ਪ੍ਰੇਮੀ ਤੁਹਾਡੇ ਨਾਲ ਰਹੇ ਅਤੇ ਉਸ ਨਾਲ ਗੱਲਾਂ ਕਰਨ ਨੂੰ ਹਜ਼ਾਰਾਂ ਵਿਚਾਰ ਜ਼ਹਿਨ 'ਚ ਆਉਂਦੇ ਰਹਿੰਦੇ ਹਨ। ਭਾਵੇਂ ਹਜ਼ਾਰਾਂ ਸ਼ਿਕਾਇਤਾਂ ਤੇ ਸ਼ਿਕਵੇ ਹੋਣ ਪਰ ਉਸ ਦੇ ਸਾਹਮਣੇ ਆਉਂਦੇ ਹੀ ਸਭ ਕੁਝ ਛੂ-ਮੰਤਰ ਹੋ ਜਾਂਦਾ ਹੈ। ਬਸ ਮਨ ਵਿਚ ਹੋਵੇਗਾ ਕਿ ਸਮਾਂ ਰੁਕ ਜਾਵੇ ਅਤੇ ਇਕ-ਦੂਜੇ ਨੂੰ ਨਿਹਾਰਦੇ ਹੋਏ ਇਹ ਸਮਾਂ ਅਤੇ ਸਾਹ ਇਥੇ ਹੀ ਰੁਕ ਜਾਣ। ਪਿਆਰ ਦਾ ਅਹਿਸਾਸ ਹੋਣ 'ਤੇ ਉਹ ਮੌਨ ਹੋ ਕੇ ਜ਼ਿੰਦਗੀ ਨੂੰ ਸਾਕਾਰਾਤਮਕ ਬੱਲ ਵਧਾਉਂਦਾ ਹੈ। 
ਕੀ ਹੁੰਦੈ ਆਕਰਸ਼ਣ
ਦਿਲ ਅਤੇ ਦਿਮਾਗ ਦੀ ਖੇਡ ਹੈ। ਇਸ ਲਈ ਇਨ੍ਹਾਂ ਵਿਚ ਫਰਕ ਜਾਣਨਾ ਬਹੁਤ ਜ਼ਰੂਰੀ ਹੈ। ਆਕਰਸ਼ਣ ਵਿਚ ਅਸੀਂ ਦੂਸਰੇ ਦੇ ਗੁਣਾਂ ਨੂੰ ਜਾਣਨ ਅਤੇ ਸਮਝਣ ਦੀ ਥਾਂ ਓਪਰੇ ਦਿਖਾਵੇ 'ਤੇ ਫੋਕਸ ਕਰਦੇ ਹਾਂ, ਅਸਲ ਫੀਲਿੰਗਸ ਅਤੇ ਇਮੋਸ਼ਨ ਦੀ ਥਾਂ ਫੈਂਟੈਸੀ ਜ਼ਿਆਦਾ ਹੁੰਦੀ ਹੈ। ਆਕਰਸ਼ਣ ਵਿਚ ਰਿਲੇਸ਼ਨਸ਼ਿਪ ਜ਼ਿਆਦਾ ਸਮੇਂ ਤੱਕ ਨਹੀਂ ਚੱਲਦਾ। 
ਆਕਰਸ਼ਣ ਨੂੰ ਪਿਆਰ ਸਮਝਣ ਦੀ ਭੁੱਲ ਕਰਨ ਤੋਂ ਬਚੋ। ਪਿਆਰ ਜਿੱਥੇ ਨਿਰ-ਸਵਾਰਥ ਹੁੰਦਾ ਹੈ ਉਥੇ ਹੀ ਆਕਰਸ਼ਣ ਕੁਝ ਸਮੇਂ ਲਈ ਹੀ ਹੁੰਦਾ ਹੈ। ਪਿਆਰ 'ਚ ਜਿਥੇ ਸਮਾਂ ਬੀਤਣ ਦਾ ਅਹਿਸਾਸ ਨਹੀਂ ਹੁੰਦਾ, ਉਥੇ ਹੀ ਆਕਰਸ਼ਣ 'ਚ ਰਿਸ਼ਤਾ ਨਿਭਾਉਣਾ ਬੋਝ ਲੱਗਦਾ ਹੈ। ਪਿਆਰ 'ਚ ਤੁਸੀਂ ਜਿਥੇ ਇਕ-ਦੂਜੇ ਦੀਆਂ ਭਾਵਨਾਵਾਂ ਦੀ ਇਜ਼ਤ ਕਰਦੇ ਹੋ, ਦੁੱਖ-ਸੁੱਖ ਵਿਚ ਖੜ੍ਹੇ ਰਹਿੰਦੇ ਹੋ, ਉਥੇ ਹੀ ਆਕਰਸ਼ਣ 'ਚ ਇਸ ਦੀ ਕਮੀ ਹੁੰਦੀ ਹੈ।
ਪਹਿਲੀ ਨਜ਼ਰ ਦੇ ਪਿਆਰ ਤੋਂ ਬਚੋ
ਅਕਸਰ ਲੋਕ ਕਹਿੰਦੇ ਹਨ ਉਨ੍ਹਾਂ ਨੂੰ 'ਲਵ ਇਨ ਫਸਟ ਸਾਈਟ' ਹੋਇਆ। ਪਿਆਰ ਚਾਹੇ ਸਫਲ ਹੋਵੇ ਜਾਂ ਨਾ ਹੋਵੇ, ਉਸ ਦੀ ਯਾਦ ਹਮੇਸ਼ਾ ਦਿਲ 'ਚ ਜ਼ਿੰਦਾ ਰਹਿੰਦੀ ਹੈ। ਯੂਨੀਵਰਸਿਟੀ ਆਫ ਨੀਦਰਲੈਂਡ 'ਚ ਹੋਈ ਖੋਜ ਅਨੁਸਾਰ ਪਹਿਲੀ ਨਜ਼ਰ ਦਾ ਪਿਆਰ 46 ਫੀਸਦੀ ਤੱਕ ਹੀ ਸੰਭਵ ਹੋ ਸਕਿਆ ਹੈ, ਜਦਕਿ ਉਮਰ ਵਧਣ ਦੇ ਨਾਲ-ਨਾਲ ਪਹਿਲੀ ਨਜ਼ਰ ਦੇ ਪਿਆਰ ਦੀ ਸੰਭਾਵਨਾ ਵੀ ਵਧ ਜਾਂਦੀ ਹੈ। 18 ਤੋਂ 25 ਸਾਲ 'ਚ ਪਹਿਲੀ ਨਜ਼ਰ ਦਾ ਪਿਆਰ ਨੌਜਵਾਨਾਂ 'ਚ ਸਿਰਫ ਸਰੀਰਕ ਆਕਰਸ਼ਣ ਹੀ ਸੀ, ਇਸ ਲਈ ਪਹਿਲੀ ਨਜ਼ਰ ਤੋਂ ਬਚ ਕੇ ਰਹਿਣਾ ਚਾਹੀਦਾ ਹੈ। 
ਪਿਆਰ ਦੀ ਡੂੰਘਾਈ 'ਚ ਗੁਲਾਬ ਦੇ ਰੰਗ ਦੀ ਕਰੋ ਚੋਣ
ਫੂਲ ਤੁਮੇ ਭੇਜਾ ਹੈ ਖਤ ਮੇਂ, ਫੂਲ ਨਹੀਂ ਯੇ ਮੇਰਾ ਦਿਲ ਹੈ...।' ਹਿੰਦੀ ਫਿਲਮਾਂ 'ਚ ਪਿਆਰ ਨੂੰ ਦਿਖਾਉਣ ਲਈ ਫੁੱਲ ਇਕ ਅਜਿਹੇ ਜ਼ਰੀਏ ਦਾ ਕੰਮ ਕਰਦਾ ਹੈ ਜੋ ਕੁਝ ਨਾ ਕਹਿੰਦੇ ਹੋਏ ਵੀ ਆਪਣੀ ਖੁਸ਼ਬੂ ਅਤੇ ਕੋਮਲਤਾ ਨਾਲ ਪਿਆਰ ਦੇ ਮੈਸੇਂਜਰ ਵਜੋਂ ਸੰਦੇਸ਼ ਪਹੁੰਚਾਉਦਾ ਹੈ। ਕੁਦਰਤ ਦੀ ਖਿਲੀ ਹੋਈ ਆਤਮਾ ਹੈ ਫੁੱਲ, ਜਿਸ ਨੂੰ ਦੇਖਦੇ ਹੀ ਹਰ ਕਿਸੇ ਦਾ ਦਿਲ ਉਸ ਦੀ ਖੁਸ਼ਬੂ ਨਾਲ ਮਹਿਕ ਜਾਂਦਾ ਹੈ।
PunjabKesari
ਕੀ ਹੈ ਰੋਜ਼ ਡੇ?
ਵੈਲੇਨਟਾਈਨ ਵੀਕ ਦੀ ਸ਼ੁਰੂਆਤ 'ਰੋਜ਼ ਡੇ' ਨਾਲ ਹੁੰਦੀ ਹੈ। ਪਿਆਰ ਜਿਹੇ ਕੋਮਲ ਪ੍ਰਗਟਾਅ ਲਈ ਫੁੱਲ ਤੋਂ ਕੋਮਲ ਕੁਝ ਹੋਰ ਹੋ ਹੀ ਨਹੀਂ ਸਕਦਾ। ਜ਼ਰੂਰੀ ਨਹੀਂ ਕਿ ਸਿਰਫ ਪ੍ਰੇਮੀ-ਪ੍ਰੇਮਿਕਾ ਫੁੱਲਾਂ ਦਾ ਆਦਾਨ-ਪ੍ਰਦਾਨ ਕਰ ਕੇ ਪਿਆਰ ਦਾ ਇਜ਼ਹਾਰ ਕਰਨ, ਇਹ ਤਾਂ ਹਰ ਉਮਰ ਵਰਗ ਦੇ ਲੋਕਾਂ ਲਈ ਹੈ।
ਪਿਆਰ ਦੇ ਹਿਸਾਬ ਨਾਲ ਦਿਓ ਗੁਲਾਬ
ਵੈਲੇਨਟਾਈਨ ਵੀਕ 'ਚ ਉਂਝ ਤਾਂ ਲਾਲ ਰੰਗ ਦਾ ਜ਼ਿਆਦਾ ਮਹੱਤਵ ਹੁੰਦਾ ਹੈ ਪਰ ਹਰ ਕਿਸੇ ਨੂੰ ਲਾਲ ਰੰਗ ਦਾ ਗੁਲਾਬ ਵੀ ਨਹੀਂ ਦਿੱਤਾ ਜਾ ਸਕਦਾ। ਗੁਲਾਬ ਦੇਣ ਤੋਂ ਪਹਿਲਾਂ ਜਾਣੋ ਕਿਹੜੇ ਰਿਸ਼ਤੇ 'ਚ ਕਿਹੜੇ ਰੰਗ ਦਾ ਗੁਲਾਬ ਦਿੱਤਾ ਜਾਣਾ ਚਾਹੀਦਾ ਹੈ।
ਲਾਲ ਰੰਗ ਸਭ ਨੂੰ ਆਕਰਸ਼ਿਤ ਕਰਦਾ ਹੈ, ਆਪਣੇ ਖਾਸ ਨੂੰ ਦੇਣ ਲਈ ਲਾਲ ਰੰਗ ਦੇ ਗੁਲਾਬ ਦੀ ਵਰਤੋਂ ਕਰੋ। ਲਾਲ ਰੰਗ ਹਿੰਮਤ, ਸ਼ਕਤੀ ਤੇ ਉਤਸ਼ਾਹ ਦਾ ਪ੍ਰਤੀਕ ਹੈ, ਜਿਸ ਨਾਲ ਰਿਸ਼ਤੇ 'ਚ ਮਜ਼ਬੂਤੀ ਅਤੇ ਵਿਸ਼ਵਾਸ ਵਧਦਾ ਹੈ। 
ਇਸ ਰੰਗ ਨੂੰ 'ਟ੍ਰਿਕੀ ਰੰਗ' ਵੀ ਕਿਹਾ ਜਾਂਦਾ ਹੈ, ਜੋ ਮਨੁੱਖ ਦੀਆਂ ਭਾਵਨਾਵਾਂ ਨਾਲ ਜੁੜਿਆ ਹੁੰਦਾ ਹੈ। ਪੀਲਾ ਰੰਗ ਉਤਸ਼ਾਹ, ਰਚਨਾਤਮਕਤਾ, ਆਤਮਵਿਸ਼ਵਾਸ, ਸਵੈ-ਅਭਿਮਾਨ ਤੇ ਮਿੱਤਰਤਾ ਦੀ ਭਾਵਨਾ ਨੂੰ ਵਧਾਉਂਦਾ ਹੈ। ਇਸ ਲਈ ਦੋਸਤੀ ਦੀ ਸ਼ੁਰੂਆਤ 'ਚ ਆਪਣੀਆਂ ਭਾਵਨਾਵਾਂ ਜ਼ਾਹਿਰ ਕਰਨ ਲਈ ਪੀਲੇ ਰੰਗ ਦਾ ਗੁਲਾਬ ਦਿਓ।


Related News