ਪੰਜਾਬ ’ਚ ਅੱਜ ਕਈ ਇਲਾਕਿਆਂ ’ਚ ਬਿਜਲੀ ਰਹੇਗੀ ਬੰਦ, ਘੰਟਿਆਂ ਤੱਕ ਲੋਕਾਂ ਨੂੰ ਕਰਨਾ ਪਵੇਗਾ ਇੰਤਜ਼ਾਰ
Wednesday, Jan 21, 2026 - 10:34 AM (IST)
ਜਲੰਧਰ- ਪੰਜਾਬ ਦੇ ਕਈ ਇਲਾਕਿਆਂ ਵਿਚ ਅੱਜ ਲੰਬਾ ਪਾਵਰ ਕੱਟ ਲੱਗਣ ਜਾ ਰਿਹਾ ਹੈ। ਪੰਜਾਬ ਬਿਜਲੀ ਵਿਭਾਗ ਵੱਲੋਂ ਗਰਮੀ ਦੇ ਸੀਜ਼ਨ ਦੇ ਮੱਦੇਨਜ਼ਰ ਜ਼ਰੂਰੀ ਮੁਰੰਮਤ ਅਤੇ ਮੇਨਟੀਨੈਂਸ ਕਾਰਨ ਕਈ ਥਾਈਂ ਬਿਜਲੀ ਬੰਦ ਰੱਖੀ ਜਾਵੇਗੀ, ਜਿਸ ਬਾਰੇ ਸ਼ਹਿਰਾਂ ਵਿਚ ਅਗਾਊਂ ਸੂਚਨਾ ਵੀ ਦਿੱਤੀ ਗਈ ਹੈ। ਇਸ ਸਬੰਧੀ ਵਿਭਾਗ ਵੱਲੋਂ ਵੱਖ-ਵੱਖ ਸ਼ਹਿਰਾਂ ਬਾਰੇ ਦਿੱਤੇ ਗਏ ਵੇਰਵੇ ਹੇਠਾਂ ਮੁਤਾਬਕ ਹਨ-
ਇਹ ਵੀ ਪੜ੍ਹੋ- ਦਿੱਲੀ ਦੇ ਪੈਰਾਂ 'ਚ ਡਿੱਗਣ ਵਾਲਿਆਂ ਨੂੰ SGPC 'ਤੇ ਸਵਾਲ ਚੁੱਕਣ ਦਾ ਕੋਈ ਹੱਕ ਨਹੀਂ: SAD
ਨੂਰਪੁਰਬੇਦੀ (ਸੰਜੀਵ ਭੰਡਾਰੀ)-ਵਧੀਕ ਸਹਾਇਕ ਇੰਜੀਨੀਅਰ ਪੰਜਾਬ ਰਾਜ ਪਾਵਰਕਾਮ ਲਿਮਟਿਡ ਉਪ ਦਫਤਰ ਤਖਤਗੜ੍ਹ ਕੁਲਵਿੰਦਰ ਸਿੰਘ ਨੇ ਜਾਰੀ ਕੀਤੇ ਗਏ ਇਕ ਬਿਆਨ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਕਿ 22 ਜਨਵਰੀ ਨੂੰ ਬਿਜਲੀ ਲਾਈਨਾਂ ਦੀ ਜ਼ਰੂਰੀ ਮੁਰੰਮਤ ਕੀਤੇ ਜਾਣ ਦੇ ਚਲੱਦਿਆਂ ਹਾਸਿਲ ਹੋਏੇ ਪਰਮਿਟ ਦੇ ਤਹਿਤ 11 ਕੇ.ਵੀ. ਟਿੱਬਾ ਟੱਪਰੀਆਂ ਫ਼ੀਡਰ ਅਧੀਨ ਪੈਂਦੇ ਅਬਿਆਣਾ, ਨੰਗਲ, ਹਰੀਪੁਰ, ਫੂਲੜੇ, ਖਟਾਣਾ, ਟਿੱਬਾ ਟੱਪਰੀਆਂ, ਖੱਡ ਬਠਲੌਰ, ਰਾਜਗਿਰੀ ਅਤੇ ਨੀਲੀ ਰਾਜਗਿਰੀ ਆਦਿ ਪਿੰਡਾਂ ਦੀਆਂ ਖੇਤੀਬਾੜੀ ਮੋਟਰਾਂ ਦੀ ਬਿਜਲੀ ਸਪਲਾਈ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਬੰਦ ਰੱਖੀ ਜਾਵੇਗੀ। ਜਦਕਿ ਉਕਤ ਪਿੰਡਾਂ ਦੀ ਘਰਾਂ ਦੀ ਬਿਜਲੀ ਸਪਲਾਈ ਨਿਰਵਿਘਨ ਜਾਰੀ ਰਹੇਗੀ। ਇਸ ਦੇ ਨਾਲ ਹੀ ਖਟਾਣਾ, ਮਾਧੋਪੁਰ, ਦਹੀਰਪੁਰ ਅਤੇ ਬਟਾਰਲਾ ਆਦਿ ਪਿੰਡਾਂ ਦੀ ਘਰੇਲੂ ਬਿਜਲੀ ਸਪਲਾਈ ਬੰਦ ਰਹੇਗੀ। ਚੱਲਦੇ ਕੰਮ ਕਾਰਨ ਬਿਜਲੀ ਬੰਦ ਰਹਿਣ ਦਾ ਸਮਾਂ ਘੱਟ ਜਾਂ ਵੱਧ ਵੀ ਹੋ ਸਕਦਾ ਹੈ ਜਿਸ ਕਰ ਕੇ ਖਪਤਕਾਰ ਆਪਣੀ ਲੋੜ ਮੁਤਾਬਕ ਬਿਜਲੀ ਦਾ ਬਦਲਵਾਂ ਪ੍ਰਬੰਧ ਕਰ ਕੇ ਰੱਖਣ।
ਇਹ ਵੀ ਪੜ੍ਹੋ- 'ਪੰਜਾਬ ਕੇਸਰੀ' ਦੇ ਹੱਕ ’ਚ ਸੁਪਰੀਮ ਕੋਰਟ ਦੇ ਫੈਸਲੇ ਦਾ ਸੁਨੀਲ ਜਾਖੜ ਵੱਲੋਂ ਸਵਾਗਤ, ਮਾਨ ਸਰਕਾਰ ’ਤੇ ਤਿੱਖਾ ਹਮਲਾ
ਮੋਗਾ (ਬਿੰਦਾ)- 21 ਜਨਵਰੀ ਨੂੰ ਸਿੰਘਾਂਵਾਲਾ 220 ਕੇ. ਵੀ. ਏ. ਸਬ ਸਟੇਸ਼ਨ ਤੋਂ ਚੱਲਦੇ ਫੀਡਰ 11 ਕੇ. ਵੀ. ਏ. ਪਰਵਾਨਾ ਨਗਰ ਦੀ ਜ਼ਰੂਰੀ ਮੁਰੰਮਤ ਲਈ ਸਪਲਾਈ ਸਵੇਰੇ 11 ਤੋਂ ਲੈ ਕੇ ਦੁਪਹਿਰ 3 ਵਜੇ ਤੱਕ ਸਪਲਾਈ ਬੰਦ ਰਹੇਗੀ, ਜਿਸ ਨਾਲ ਬੱਗੇਆਣਾ ਬਸਤੀ, ਗੁਰੂ ਨਾਨਕ ਨਗਰ, ਸਹਿਜ ਕਾਲੋਨੀ, ਨਿਊ ਸਹਿਜਲ ਕਾਲੋਨੀ, ਪਰਵਾਨਾ ਨਗਰ, ਸ਼ਾਮ ਵਿਹਾਰ, ਵੇਦਾਂਤ ਨਗਰ, ਡੀ.ਐੱਮ ਕਾਲਜ ਬਾਹਰਲੀ ਗਰਾਊਂਡ ਆਦਿ ਇਲਾਕੇ ਦੀ ਸਪਲਾਈ ਬੰਦ ਰਹੇਗੀ, ਇਹ ਜਾਣਕਾਰੀ ਐੱਸ. ਡੀ. ਓ. ਬਲਜੀਤ ਸਿੰਘ ਢਿੱਲੋਂ ਅਤੇ ਜੇ.ਈ. ਯੋਗਵਿੰਦਰ ਸਿੰਘ ਨੇ ਦਿੱਤੀ।
ਇਹ ਵੀ ਪੜ੍ਹੋ- ਪੰਜਾਬ ਕਾਂਗਰਸ 'ਚ ਛਿੜੀ 'ਜਾਤੀ ਜੰਗ', ਚੰਨੀ ਦੇ ਸਵਾਲਾਂ 'ਤੇ ਰਾਜਾ ਵੜਿੰਗ ਨੇ ਦਿੱਤਾ ਜਵਾਬ
ਖਮਾਣੋਂ(ਅਰੋੜਾ)- ਪਾਵਰਕਾਮ ਖਮਾਣੋਂ ਦੇ ਐੱਸ.ਡੀ ਓ ਰਜਨੀਸ਼ ਪਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ 21 ਜਨਵਰੀ ਦਿਨ ਬੁੱਧਵਾਰ ਨੂੰ 11 ਕੇ. ਵੀ ਦੀ ਮੁਰੰਮਤ ਲਈ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਭਾਂਬਰੀ ਫ਼ੀਡਰ ਦੀ ਬਿਜਲੀ ਸਪਲਾਈ ਬੰਦ ਰਹੇਗੀ ।
ਕੋਟ ਫਤੂਹੀ (ਬਹਾਦਰ ਖਾਨ)-ਉੱਪ ਮੰਡਲ ਅਫਸਰ (ਪਾਲਦੀ) ਕੋਟ ਫਤੂਹੀ ਸੁਖਵਿੰਦਰ ਕੁਮਾਰ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ 66 ਕੇ.ਵੀ. ਸਬ-ਸਟੇਸ਼ਨ ਕੋਟ ਫਤੂਹੀ ਤੋਂ ਚੱਲਦੇ 11 ਕੇ.ਵੀ ਸੂੰਨੀ ਯੂ.ਪੀ.ਐੱਸ. ਫੀਡਰ ਦੀ ਜ਼ਰੂਰੀ ਮੁਰੰਮਤ ਕਰਨ ਕਰ ਕੇ ਪਿੰਡ ਠੁਆਣਾ, ਢਾਡਾ ਕਲਾਂ, ਢਾਡਾ ਖੁਰਦ, ਪੰਡੋਰੀ ਲੱਧਾ ਸਿੰਘ, ਬਿੰਜੋ, ਬਹਿਬਲਪੁਰ, ਬੁਗਰਾ, ਮਹਿਰੋਵਾਲ, ਰੀਹਲਾ, ਸੂਨੀ, ਚੱਕ ਸੂਨੀ, ਐਮਾ ਜੱਟਾਂ ਅਤੇ ਨੂਰਪੁਰ ਜੱਟਾਂ ਆਦਿ ਪਿੰਡਾਂ ਦੀ ਬਿਜਲੀ ਦੀ ਸਪਲਾਈ 21 ਜਨਵਰੀ ਨੂੰ ਸਵੇਰੇ ਦਸ ਵਜੇ ਤੋਂ ਸ਼ਾਮ ਤਿੰਨ ਵਜੇ ਤੱਕ ਪ੍ਰਭਾਵਿਤ ਰਹੇਗੀ।ਐੱਸ.ਡੀ.ਓ. ਸੁਖਵਿੰਦਰ ਕੁਮਾਰ ਨੇ ਦੱਸਿਆ ਕਿ ਬਿਜਲੀ ਸਪਲਾਈ ਚਾਲੂ ਕਰਨ ਲਈ ਸਮਾਂ ਵੱਧ ਜਾਂ ਘੱਟ ਹੋ ਸਕਦਾ ਹੈ।
ਕਪੂਰਥਲਾ (ਸੇਖੜੀ/ਹਨੀਸ਼)-ਪਾਵਰਕਾਮ ਸ਼ਹਿਰੀ ਉਪ ਮੰਡਲ-2 ਕਪੂਰਥਲਾ ਦੇ ਐੱਸ. ਡੀ. ਓ. ਇੰਜੀ. ਦਵਿੰਦਰ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 66 ਕੇ. ਵੀ. ਸਬ ਸਟੇਸ਼ਨ ਹੋਠੀਆਂ ’ਤੇ ਜ਼ਰੂਰੀ ਮੁਰੰਮਤ ਕਾਰਨ 21 ਜਨਵਰੀ ਦਿਨ ਬੁੱਧਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ 11 ਕੇ. ਵੀ. ਖੁਖਰੈਣ ਯੂ. ਪੀ. ਐੱਸ. ਫੀਡਰ, 11 ਕੇ. ਵੀ. ਮਾਡਰਨ ਜੇਲ, 11 ਕੇ. ਵੀ. ਮੇਜਰਵਾਲ ਏ. ਪੀ. ਫੀਡਰ, 11 ਕੇ. ਵੀ. ਨੂਰਪੁਰ ਫੀਡਰ ਬੰਦ ਰਹਿਣਗੇ, ਜਿਸ ਕਾਰਨ ਖੁਖਰੈਣ, ਖਾਨਗਾਹ, ਅਲੌਦੀਪੁਰ, ਘੁੱਗ ਬੇਟ, ਗੌਰੇ, ਭਵਾਨੀਪੁਰ, ਨਵਾਂ ਪਿੰਡ ਭੱਠੇ, ਨਵਾਂ ਪਿੰਡ ਗੇਟਵਾਲਾ, ਡੋਗਰਾਂਵਾਲ, ਨਾਨਕਪੁਰ, ਦੇਵਲਾਂਵਾਲ ਆਦਿ ਪਿੰਡਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
