ਰਵਨੀਤ ਬਿੱਟੂ ਨੇ ਘੇਰੇ ਅਕਾਲੀ-ਕਾਂਗਰਸੀ, ਕਿਹਾ- BJP ਤਾਂ ਇਹ ਸੋਚਦੀ ਹੈ ਅੱਜ ਪੰਜਾਬ ਦਾ ਕੀ ਬਣੂ
Thursday, Jan 15, 2026 - 01:06 PM (IST)
ਜਲੰਧਰ/ਸ੍ਰੀ ਮੁਕਤਸਰ ਸਾਹਿਬ (ਵੈੱਬ ਡੈਸਕ)- ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਅਕਾਲੀ-ਕਾਂਗਰਸੀਆਂ ਨੂੰ ਘੇਰਦੇ ਹੋਏ ਤਿੱਖੇ ਨਿਸ਼ਾਨੇ ਸਾਧੇ ਹਨ। ਰਵਨੀਤ ਬਿੱਟੂ ਨੇ ਕਿਹਾ ਕਿ ਕਿਸੇ ਨੇ ਕਾਂਗਰਸ ਛੱਡੀ, ਕਿਸੇ ਨੇ ਅਕਾਲੀ ਦਲ ਛੱਡਿਆ, ਹਾਲਾਤ ਕਿਹੜਾ ਪੰਜਾਬ ਦੇ ਕਿਸੇ ਨੂੰ ਪਤਾ ਨਹੀਂ ਸਨ ਕਿ ਜਿਹੜੀ ਸਮਝ ਨਹੀਂ ਸੀ ਕਿ ਪੰਜਾਬ ਦਾ ਕੀ ਬਣਨਾ ਹੈ। ਭਾਜਪਾ ਦੇ ਲੋਕ ਆਪਣਾ ਬਣਾਉਣ ਨਾਲੋਂ ਸਭ ਤੋਂ ਪਹਿਲਾਂ ਪੰਜਾਬ ਦਾ ਸੋਚਦੇ ਹਨ ਕਿ ਪੰਜਾਬ ਦਾ ਕੀ ਬਣਾਉਣਾ ਹੈ। ਅੱਜ ਭਾਜਪਾ ਪੱਛਮੀ ਬੰਗਾਲ, ਤਾਮਿਲਨਾਡੂ ਵਿਚ ਵੀ ਆ ਰਹੀ ਹੈ ਅਤੇ ਹੁਣ ਪੰਜਾਬ ਦੇ ਲੋਕ ਵੀ ਇਹ ਪੱਕਾ ਮਨ ਬਣਾ ਚੁੱਕੇ ਹਨ। ਪੰਜਾਬ ਵਿਚ ਜੋ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਨਤੀਜੇ ਆਏ ਹਨ, ਉਸ ਵਿਚ ਬਹੁਤ ਵੱਡਾ ਵੋਟ ਸਾਨੂੰ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਵਿਚ ਮਿਲਿਆ ਹੈ। ਸਮਰਾਲਾ ਵਿਚ ਦੋ ਬਲਾਕ ਸੰਮਤੀਆਂ ਭਾਜਪਾ ਜਿੱਤੀ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਮੌਸਮ ਦੀ ਨਵੀਂ ਅਪਡੇਟ! 18 ਜਨਵਰੀ ਤੱਕ ਵਿਭਾਗ ਦੀ ਵੱਡੀ ਭਵਿੱਖਬਾਣੀ, ਇਨ੍ਹਾਂ ਜ਼ਿਲ੍ਹਿਆਂ 'ਚ Red Alert
ਉਥੇ ਹੀ ਅਕਾਲੀ ਦਲ ਨਾਲ ਗਠਜੋੜ ਬਾਰੇ ਰਵਨੀਤ ਬਿੱਟੂ ਨੇ ਬੋਲਦੇ ਹੋਏ ਕਿਹਾ ਕਿ ਭਾਜਪਾ ਤੇ ਅਕਾਲੀ ਦਲ ਬਹੁਤ ਸਮਾਂ ਇਕੱਠੇ ਰਹੇ ਹਨ, ਹਰ ਲੀਡਰ ਅਤੇ ਵਰਕਰ ਇਕ-ਦੂਜੇ ਨੂੰ ਜਾਣਦੇ ਹਨ। ਇਕੱਠੇ ਹੀ ਸਰਕਾਰਾਂ ਬਣਾਈਆਂ ਹਨ। ਇਸੇ ਕਰਕੇ ਇਕੱਠੇ ਹੋਣ ਦੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਹਨ। ਮੈਂ ਕਹਿਣਾ ਚਾਹੁੰਦਾ ਹਾਂ ਕਿ ਅਸੀਂ ਇਕੱਠੇ ਹੋ ਕੇ ਸਰਕਾਰ ਬਣਾ ਕੇ ਕੀ ਲੈਣਾ ਹੈ। ਉਥੇ ਹੀ ਮਨਰੇਗਾ ਨੂੰ ਲੈ ਕੇ ਕਾਂਗਰਸ ਨੂੰ ਘੇਰਦੇ ਕਿਹਾ ਕਿ ਜਿਹੜਾ ਕੰਮ ਮਨਰੇਗਾ ਸਕੀਮ ਬਾਰੇ ਅਸੀਂ ਦੱਸਣਾ ਸੀ, ਉਹ ਕੰਮ ਕਾਂਗਰਸ ਨੇ ਕਰ ਦਿੱਤਾ। ਅਸੀਂ ਤਾਂ ਖ਼ੁਦ ਦੱਸਣਾ ਚਾਹੁੰਦੇ ਸੀ ਕਿ ਮਨਰੇਗਾ ਸਕੀਮ ਵਿਚ 100 ਤੋਂ 125 ਦਿਨ ਹੋ ਗਏ, ਇਹ ਤਾਂ ਕਾਂਗਰਸ ਨੇ ਹੀ ਦੱਸ ਦਿੱਤਾ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ! ਕੁਟੀਆ ਦੇ ਸੇਵਾਦਾਰ ਦਾ ਬੇਰਹਿਮੀ ਨਾਲ ਕਤਲ, ਖ਼ੂਨ ਨਾਲ ਲਥਪਥ ਮਿਲੀ ਲਾਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
