ਪੰਜਾਬੀ ਫਿਲਮਾਂ ਦੇ ਸੁਪਰ ਸਟਾਰ ਗੁੱਗੂ ਗਿੱਲ ਨੇ ਜਨਮ ਦਿਨ ਮੌਕੇ ਦਿੱਤਾ ਵਾਤਾਵਾਰਣ ਬਚਾਉਣ ਦਾ ਸੱਦਾ

Wednesday, Jan 14, 2026 - 07:41 PM (IST)

ਪੰਜਾਬੀ ਫਿਲਮਾਂ ਦੇ ਸੁਪਰ ਸਟਾਰ ਗੁੱਗੂ ਗਿੱਲ ਨੇ ਜਨਮ ਦਿਨ ਮੌਕੇ ਦਿੱਤਾ ਵਾਤਾਵਾਰਣ ਬਚਾਉਣ ਦਾ ਸੱਦਾ

ਮਲੋਟ (ਜੁਨੇਜਾ) : ਕਲਾ ਦੇ ਨਾਲ-ਨਾਲ ਸਮਾਜਿਕ ਖੇਤਰਾਂ 'ਚ ਲਗਾਤਾਰ ਗਤੀਸ਼ੀਲ ਪੰਜਾਬੀ ਫਿਲਮਾਂ ਦੇ ਸੁਪਰ ਸਟਾਰ ਗੁੱਗੂ ਗਿੱਲ  ਨੇ ਆਪਣਾ ਜਨਮ ਦਿਨ, ਪ੍ਰਦੂਸ਼ਨ ਘੱਟ ਕਰਨ ਲਈ ਵੱਧ ਤੋਂ ਵੱਧ ਰੁੱਖ ਲਾਉਣ ਦਾ ਸੁਨੇਹਾ ਦੇਕੇ ਮਨਾਇਆ। ਇਸ ਮੌਕੇ ਉਨ੍ਹਾਂ ਵੱਖ-ਵੱਖ ਤਰ੍ਹਾਂ ਦੇ ਫੁੱਲ ਅਤੇ ਫਲਦਾਰ ਬੂਟੇ ਵੀ ਲਾਏ।

ਇਸ ਮੌਕੇ ਹਜ਼ਾਰਾਂ ਪ੍ਰਸ਼ੰਸਕਾਂ ਵੱਲੋਂ ਘਰ ਪੁੱਜ ਕੇ ਦਿੱਤੀਆਂ ਸ਼ੁਭਕਾਮਨਾਵਾਂ ਕਬੂਲੀਆਂ ਅਤੇ ਸਭ ਦਾ ਧੰਨਵਾਦ ਕੀਤਾ। ਉਨ੍ਹਾਂ ਇਸ ਮੌਕੇ ਬੂਟੇ ਲਾਏ ਅਤੇ ਲੋਕਾਂ ਨੂੰ ਵਾਤਾਵਾਰਣ ਬਚਾਉਣ ਦੀ ਮੁਹਿੰਮ ਵਿਚ ਵੱਧ ਤੋਂ ਵੱਧ ਯੋਗਦਾਨ ਪਾਉਣ ਦੀ ਅਪੀਲ ਕੀਤੀ। ਜ਼ਿਕਰਯੋਗ ਹੈ ਕਿ 40 ਸਾਲ ਪਹਿਲਾਂ ਪੰਜਾਬੀ ਤੇ ਹਰਿਆਵਨੀ ਫਿਲਮ ਨਾਲ ਆਪਣਾ ਕੈਰੀਅਰ ਸ਼ੁਰੂ ਕਰਨ ਵਾਲੇ  ਅਤੇ 100 ਦੇ ਕਰੀਬ ਫਿਲਮਾਂ ਵਿਚ ਧਾਂਕ ਜਮਾਂ ਚੁੱਕੇ ਪੰਜਾਬੀ ਨੌਜਵਾਨਾਂ ਦੇ ਸਭ ਤੋਂ ਲੋਕ ਪ੍ਰਿਆ ਕਲਾਕਾਰ ਗੁੱਗੂ ਗਿੱਲ ਕਲਾ ਖੇਤਰ ਤੋਂ ਬਿਨਾਂ ਵੱਖ-ਵੱਖ  ਸਮਾਜਕ ਗਤੀਆਂ ਨਾਲ ਜੁੜੇ ਹੋਏ ਹਨ।

ਪੰਜਾਬੀ ਫਿਲਮੀ ਉਦਯੋਗ ਵਿਚ ਸਭ ਤੋਂ ਲੰਬੀ ਪਾਰੀ ਖੇਡ ਰਹੇ ਅਤੇ ਸ਼ੋਹਰਤ ਦੇ  ਅਸਮਾਨ 'ਤੇ ਛਾਏ, ਗੁੱਗੂ ਗਿੱਲ ਆਪਣੀ ਧਰਤੀ ਤੇ ਮਿੱਟੀ ਨਾਲ ਜੁੜੇ ਹੋਏ ਹਨ। ਜਿਸ ਕਰ ਕੇ ਉਨ੍ਹਾਂ ਆਪਣਾ ਪਿੰਡ ਅਤੇ ਘਰ ਕਦੇ ਵੀ ਨਹੀਂ ਛੱਡਿਆ। ਜਿਥੇ ਕਲਾ ਖੇਤਰ ਦੇ ਨਾਲ-ਨਾਲ ਨਸ਼ੇ ਵਿਰੁੱਧ ਮੁਹਿੰਮ ਸਮੇਤ ਹੋਰ ਸਮਾਜਿਕ ਖੇਤਰਾਂ ਵਿਚ ਉਹ ਕੰਮ ਕਰ ਰਹੇ ਹਨ। ਅੱਜ ਉਨ੍ਹਾਂ ਦੇ ਜਨਮ ਦਿਨ ਮੌਕੇ ਹਜ਼ਾਰਾਂ ਪ੍ਰਸ਼ੰਸ਼ਕਾਂ ਨੇ ਪਿੰਡ ਮਾਹਣੀਖੇੜਾ ਵਿਖੇ ਪੁੱਜ ਕਿ ਵਧਾਈਆਂ ਦਿੱਤੀਆਂ। ਇਸ ਮੌਕੇ ਉਨ੍ਹਾਂ ਕੇਕ ਕੱਟ ਕਿ ਆਪਣੇ ਜਨਮ ਦਿਨ ਦੀ ਖੁਸ਼ੀ ਸਾਂਝੀ ਕੀਤੀ।
 
ਇਸ ਮੌਕੇ ਆਪਣੇ ਬਚਪਨ ਦੇ ਮਿੱਤਰ ਡਾ.ਸੁਖਦੇਵ ਸਿੰਘ ਲੁਧਿਆਨਾ ਨਾਲ ਮਿਲ ਕਿ ਉਨ੍ਹਾਂ ਆਪਣੇ ਜਨਮ ਦਿਨ ਮੌਕੇ ਉਨ੍ਹਾਂ ਸਮੂਹ ਪ੍ਰਸ਼ੰਸਕਾਂ ਅਤੇ ਦੇਸ਼ਵਾਸੀਆਂ ਨੂੰ  ਰੁੱਖ ਲਾਉਣ ਤੇ ਪ੍ਰਦੂਸ਼ਨ ਖਤਮ ਕਰਨ ਦੀ ਮੁਹਿੰਮ ਤੇਜ਼ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਉਨ੍ਹਾਂ ਨੇ ਪਿੰਡ ਮਾਹਣੀ ਖੇੜਾ ਵਿਖੇ ਫਲਦਾਰ ਅਤੇ ਫੁੱਲਦਾਰ ਬੂਟੇ ਵੀ ਲਾਏ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਦਾਕਾਰ ਗੁੱਗੂ ਗਿੱਲ ਨੇ ਸਾਰੇ ਹਾਜ਼ਰ ਲੋਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ  ਮਨੁੱਖ ਨੇ ਤਰੱਕੀ ਦੀ ਰਫ਼ਤਾਰ ਵਿਖ ਰੁੱਖਾਂ ਅਤੇ ਪਹਾੜਾਂ ਦੀ ਧੜਾਧੜ ਕਟਾਈ ਕਾਰਣ ਵਾਤਾਵਾਰਣ ਵਿਗਾੜ ਲਿਆ ਹੈ। ਪਰ ਅਜੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਅੱਜ ਵੀ ਮਨੁੱਖ ਰੁੱਖ ਲਾਉਣੇ ਸ਼ੁਰੂ ਕਰੇ ਤਾਂ ਵਾਤਾਵਾਰਣ ਨੂੰ ਸ਼ੁੱਧ ਕੀਤਾ ਜਾ ਸਕਦਾ ਹੈ।

ਉਨ੍ਹਾਂ ਸੋਚਿਆ ਕਿ ਇਸ ਦਿਨ ਚੰਗੇ ਕੰਮ ਦੀ ਸ਼ੁਰੂਆਤ ਕਰਕੇ ਨੌਜਵਾਨਾਂ ਨੂੰ ਚੰਗਿਆਈ ਵੱਲ ਪ੍ਰੇਰਿਆ ਜਾਵੇ। ਉਨ੍ਹਾਂ ਅਪੀਲ ਕੀਤੀ ਕਿ ਹਰ ਵਿਅਕਤੀ ਵੱਧ ਤੋਂ ਵੱਧ ਰੁੱਖ ਲਾਏ ਤਾਂ ਜੋ ਅਸੀਂ ਆਪਣੀ ਆਉਣ ਵਾਲੀ ਪੀੜੀ ਨੂੰ ਸ਼ੁੱਧ ਵਾਤਾਵਾਰਣ ਦੇ ਸਕੀਏ। ਇਸ ਮੌਕੇ ਡਾ.ਸੁਖਦੇਵ ਸਿੰਘ ਲੁਧਿਆਨਾ ਨੇ ਉਨ੍ਹਾਂ ਦੇ ਲੰਬੇ ਜੀਵਨ ਦੀ ਕਾਮਨਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਦਾ ਮੰਤਵ ਹੈ  ਕਿ ਲੋਕਾਂ ਨੂੰ ਇਸ ਮੁਹਿੰਮ ਵੱਲ ਵੱਧ ਤੋਂ ਵੱਧ ਪ੍ਰੇਰਿਤ ਕੀਤਾ ਜਾ ਸਕੇ। ਇਸ ਮੌਕੇ ਡਾ.ਸੁਖਦੇਵ ਸਿੰਘ ਲੁਧਿਆਨਾ, ਗੁੱਗੂ ਗਿੱਲ ਦੇ ਸਪੁੱਤਰ ਸਰਪੰਚ ਗੁਰਅਮ੍ਰਿਤ ਪਾਲ ਤੋਂ ਇਲਾਵਾ ਅਜੀਤ ਪਾਲ ਅਤੇ  ਨਿਸ਼ਾਨ ਸਿੰਘ ਵੀ ਮੁੱਖ ਤੌਰ ਤੇ ਹਾਜ਼ਰ ਸਨ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Baljit Singh

Content Editor

Related News