ਪੰਜਾਬ ਦੇ ਇਨ੍ਹਾਂ ਇਲਾਕਿਆਂ ''ਚ ਭਲਕੇ ਲੱਗੇਗਾ ਲੰਬਾ Power Cut, ਕਰ ਲਓ ਤਿਆਰੀ
Friday, Jan 02, 2026 - 08:42 PM (IST)
ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) : ਇੰਜੀ. ਬਲਜੀਤ ਸਿੰਘ ਉਪ ਮੰਡਲ ਅਫ਼ਸਰ ਸ/ਡ ਬਰੀਵਾਲਾ, ਸਿਟੀ ਸ/ਡ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ 3 ਜਨਵਰੀ ਨੂੰ 132 ਕੇਵੀ ਸ/ਸ ਸ੍ਰੀ ਮੁਕਤਸਰ ਸਾਹਿਬ ’ਤੇ ਸਮਾਂ ਸਵੇਰੇ 8 ਵਜੇ ਤੋਂ 12 ਵਜੇ ਤੱਕ ਸ਼ਟ ਡਾਊਨ ਰਹੇਗੀ। ਇਸ ਸ਼ਟ ਡਾਊਨ ਦੌਰਾਨ 66 ਕੇ. ਵੀ. ਸ/ਸ ਭੁੱਟੀਵਾਲਾ, 66 ਕੇ. ਵੀ. ਸ/ਸ ਮਲੋਟ ਰੋਡ ਤੋਂ ਚੱਲਦੇ 11 ਕੇ. ਵੀ. ਬੱਸ ਸਟੈਂਡ, 11 ਕੇ. ਵੀ. ਮਲੋਟ ਰੋਡ, 11 ਕੇ. ਵੀ. ਅਬੋਹਰ ਰੋਡ, 11 ਕੇ. ਵੀ. ਬੱਲਮਗੜ੍ਹ, 11 ਕੇ. ਵੀ. ਤਰਨਤਾਰਨ ਸਾਹਿਬ, 11 ਕੇ. ਵੀ. ਮੁਕਤੇ ਮੀਨਾਰ, 11 ਕੇ. ਵੀ. ਸਿਵਲ ਹਸਪਤਾਲ, 11 ਕੇ. ਵੀ. ਡਿਸਪੋਜਲ ਅਤੇ 132 ਕੇ. ਵੀ. ਸ/ਸ ਸ੍ਰੀ ਮੁਕਤਸਰ ਸਾਹਿਬ ਤੋਂ ਚੱਲਦੇ 11 ਕੇ. ਵੀ. ਟਾਊਨ, 11 ਕੇ. ਵੀ. ਦਰਬਾਰ ਸਾਹਿਬ, 11 ਕੇ. ਵੀ. ਰੇਲਵੇ ਰੋਡ, 11 ਕੇ. ਵੀ. ਪਾਰਕ ਡਿਸਪੋਜਲ, 11 ਕੇ. ਵੀ. ਬਠਿੰਡਾ ਰੋਡ, 11 ਕੇ. ਵੀ. ਗੋਨਿਆਣਾ ਰੋਡ, 11 ਕੇ. ਵੀ. ਗੁਰਦੇਵ ਵਿਹਾਰ, 11 ਕੇ. ਵੀ. ਨਿਊ ਕੋਟਕਪੂਰਾ ਰੋਡ ਅਤੇ ਡੀ. ਕੇ. ਐੱਸ. ਇਨਕਲੇਵ ਫੀਡਰਾਂ ਦੀ ਸਪਲਾਈ ਪ੍ਰਭਾਵਿਤ ਹੋਵੇਗੀ।
ਜ਼ੀਰਕਪੁਰ (ਧੀਮਾਨ) : 66 ਕੇ.ਵੀ. ਭਬਾਤ ਬਿਜਲੀ ਗਰਿੱਡ ਤੋਂ ਨਿਕਲਣ ਵਾਲੇ 11 ਕੇ.ਵੀ. ਅਲੀਪੁਰ, ਐੱਮ.ਈ.ਐੱਸ, ਅੱਡਾ ਝੂੰਗੀਆਂ, ਰਾਮਪੁਰ ਕਲਾਂ ਅਤੇ ਨੰਡਿਆਲੀ ਫੀਡਰ ਦੀ ਜ਼ਰੂਰੀ ਮੁਰੰਮਤ ਕਾਰਨ 3 ਜਨਵਰੀ ਨੂੰ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਬੰਦ ਰਹੇਗੀ। ਪਾਵਰਕਾਮ ਦੇ ਬੁਲਾਰੇ ਨੇ ਦੱਸਿਆ ਕਿ ਇਸ ਦੌਰਾਨ ਐੱਮ.ਈ.ਐੱਸ ਏਅਰ ਫੋਰਸ ਸਟੇਸ਼ਨ, ਪਿੰਡ ਛੱਤ, ਪਿੰਡ ਰਾਮਪੁਰ ਕਲਾਂ, ਪਿੰਡ ਦਿਆਲਪੁਰਾ ਅਤੇ ਇਸ ਦੇ ਨੇੜੇ ਦੀਆਂ ਕਲੋਨੀਆਂ ਤੇ ਬਾਜ਼ਾਰਾਂ ਦੀ ਬਿਜਲੀ ਸਪਲਾਈ ਠੱਪ ਰਹੇਗੀ।
ਮੁੱਲਾਂਪੁਰ ਦਾਖਾ (ਕਾਲੀਆ) : ਬਿਜਲੀ ਬੋਰਡ ਗਰਿੱਡ ਅੱਡਾ ਦਾਖਾ ਵੱਲੋਂ 66 ਕੇ.ਵੀ ਸਬ-ਸਟੇਸ਼ਨ ਦੀ ਜ਼ਰੂਰੀ ਮੁਰੰਮਤ ਨੂੰ ਲੈ ਕੇ 3 ਜਨਵਰੀ ਨੂੰ ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਬੰਦ ਰਹੇਗੀ। ਇਹ ਜਾਣਕਾਰੀ ਦਿੰਦਿਆਂ ਐਕਸੀਅਨ ਰਵੀ ਚੋਪੜਾ ਨੇ ਦੱਸਿਆ ਕਿ 66 ਕੇ.ਵੀ ਗਰਿੱਡ ਤੋਂ ਚੱਲਣ ਵਾਲੇ 11 ਕੇ.ਵੀ ਫੀਡਰ ਦਾਖਾ ਸ਼ਹਿਰੀ, ਹਵੇਲੀ, ਮੁਸ਼ਕੀਆਣਾ ਸਾਹਿਬ, ਅਜੀਤਸਰ, ਰੁੜਕਾ, ਸ਼ਹਿਰੀ, ਭਨੋਹੜ, ਆਈ.ਟੀ.ਬੀ.ਪੀ, ਮੋਹੀ, ਬੱਦੋਵਾਲ, ਹਸਨਪੁਰ ਆਦਿ ਫੀਡਰਾਂ ਤੋਂ ਚੱਲਣ ਵਾਲੀ ਸਪਲਾਈ 3 ਜਨਵਰੀ ਨੂੰ ਬੰਦ ਰਹੇਗੀ।
ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਸਾਹਿਬ ਤੇ ਹੇਡੋਂ ਬੇਟ ਗਰਿੱਡ ਤੋਂ ਚਲਦੀ ਬਿਜਲੀ ਸਪਲਾਈ ਸ਼ਨੀਵਾਰ 3 ਜਨਵਰੀ ਨੂੰ ਬੰਦ ਰਹੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਡੀ.ਓ. ਅਮਰਜੀਤ ਸਿੰਘ ਨੇ ਦੱਸਿਆ ਕਿ 66 ਕੇ.ਵੀ. ਮਾਛੀਵਾੜਾ ਸਾਹਿਬ ਮੇਨ ਲਾਈਨ ਨੂੰ ਡਬਲ ਸਰਕਟ ਕਰਨ ਲਈ ਬਿਜਲੀ ਸਪਲਾਈ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ ਬੰਦ ਰਹੇਗੀ। ਇਹ ਸਮਾਂ ਕੰਮ ਅਨੁਸਾਰ ਵੱਧ ਘੱਟ ਵੀ ਸਕਦਾ ਹੈ।
ਲਹਿਰਾਗਾਗਾ (ਗੋਇਲ) : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮ. ਦੇ ਐੱਸ. ਡੀ. ਓ. (ਸ਼ਹਿਰੀ) ਸ਼ਰਨਜੀਤ ਸਿੰਘ ਚਹਿਲ ਨੇ ਦੱਸਿਆ ਬਿਜਲੀ ਸੁਧਾਰ ਦੇ ਕੀਤੇ ਜਾ ਰਹੇ ਕੰਮਾਂ ਕਾਰਨ 66 ਕੇ. ਵੀ. ਗਰਿੱਡ ਲਹਿਰਾਗਾਗਾ ਤੋਂ ਚੱਲਦੇ 11 ਕੇ. ਵੀ. ਮਸਤ ਰਾਮ ਕੈਟਾਗਿਰੀ-1 ਫੀਡਰ ਦੀ ਸਾਲਾਨਾ ਮੁਰੰਮਤ ਕਾਰਨ 3 ਜਨਵਰੀ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਖਾਈ ਬਸਤੀ ਏਰੀਆ, ਖਾਈ ਪਿੰਡ ਅਤੇ ਪੰਜਾਬੀ ਬਾਗ ਕਾਲੋਨੀ ਏਰੀਆ ਦੀ ਬਿਜਲੀ ਸਪਲਾਈ ਬੰਦ ਰਹੇਗੀ।
ਬਨੂੜ (ਗੁਰਪਾਲ) : ਪਾਵਰਕਾਮ ਦੇ ਐੱਸ. ਡੀ. ਓ. ਬਨੂੜ ਮੇਜਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 3 ਜਨਵਰੀ ਸ਼ਨੀਵਾਰ ਨੂੰ ਬਨੂੜ ਅਰਬਨ-1, ਵੀਨਸਟ ਲੈਬ ਤੇ ਹੁਲਕਾ ਯੂ. ਪੀ. ਐੱਸ. ਫੀਡਰ ਦੀ ਜ਼ਰੂਰੀ ਮੁਰੰਮਤ ਕਾਰਨ ਸਵੇਰੇ 10 ਤੋਂ ਲੈ ਕੇ ਸ਼ਾਮ 4 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ।
ਟਾਂਡਾ ਉੜਮੁੜ (ਮੋਮੀ) : ਪੰਜਾਬ ਰਾਜ ਪਾਵਰ ਪਾਵਰ ਕਾਮ ਕਾਰਪੋਰੇਸ਼ਨ ਅਧੀਨ ਚੱਲਦੇ 66 ਕੇ. ਵੀ. ਮਿਆਣੀ ਸਬ-ਡਵੀਜ਼ਨ ਲਾਈਨ ਦੀ ਜ਼ਰੂਰੀ ਮੁਰੰਮਤ ਕਾਰਨ ਅੱਜ 3 ਜਨਵਰੀ ਨੂੰ ਮਿਆਣੀ 66 ਕੇ. ਵੀ. ਤੋਂ ਚਲਦੇ ਸਾਰੇ ਹੀ 11 ਕੇ. ਵੀ. ਫੀਡਰ ਬੰਦ ਰਹਿਣਗੇ। ਇਸ ਸਬੰਧੀ ਜਾਣਕਾਰੀ ਸਹਾਇਕ ਕਾਰਜਕਾਰੀ ਇੰਜੀਨੀਅਰ ਅਭਿਸ਼ੇਕ ਕੁਮਾਰ ਨੇ ਦੱਸਿਆ ਕਿ ਜ਼ਰੂਰੀ ਮੁਰੰਮਤ ਕਾਰਨ 11 ਕੇ. ਵੀ. ਫੀਡਰਾਂ ਤੋਂ ਚੱਲਦੇ ਵੱਖ-ਵੱਖ ਪਿੰਡਾਂ ਦੀ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਬੰਦ ਰਹੇਗੀ। ਇਸ ਮੌਕੇ ਐੱਸ. ਡੀ. ਓ. ਅਭਿਸ਼ੇਕ ਕੁਮਾਰ ਨੇ ਬਿਜਲੀ ਬੰਦ ਦੌਰਾਨ ਖਪਤਕਾਰਾਂ ਕੋਲੋਂ ਸਹਿਯੋਗ ਦੀ ਮੰਗ ਕੀਤੀ ਹੈ।
ਨੂਰਪੁਰਬੇਦੀ (ਸੰਜੀਵ ਭੰਡਾਰੀ) : ਵਧੀਕ ਸਹਾਇਕ ਇੰਜੀਨੀਅਰ ਪੰਜਾਬ ਰਾਜ ਪਾਵਰਕਾਮ ਲਿਮਟਿਡ ਉਪ ਦਫਤਰ ਤਖਤਗੜ੍ਹ ਕੁਲਵਿੰਦਰ ਸਿੰਘ ਨੇ ਜਾਰੀ ਕੀਤੇ ਇਕ ਬਿਆਨ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਿਜਲੀ ਲਾਈਨਾਂ ਦੀ ਜ਼ਰੂਰੀ ਮੁਰੰਮਤ ਕੀਤੇ ਜਾਣ ਅਤੇ ਦਰੱਖਤਾਂ ਦੀ ਕਟਾਈ ਨੂੰ ਲੈ ਕੇ ਹਾਸਿਲ ਕੀਤੇ ਪਰਮਿਟ ਤਹਿਤ 3 ਜਨਵਰੀ ਨੂੰ 11 ਕੇ.ਵੀ. ਪਿੰਡ ਝਾਂਡੀਆਂ ਦੇ ਫੀਡਰ ਅਧੀਨ ਪੈਂਦੇ ਧਮਾਣਾ, ਗਰੇਵਾਲ, ਨੌਧੇਮਾਜਰਾ, ਨੀਲੀ ਰਾਜਗਿਰੀ, ਗੋਲੂਮਾਜਰਾ, ਜਟਵਾਹੜ, ਝਾਂਡੀਆਂ ਕਲਾਂ, ਝਾਂਡੀਆਂ ਖੁਰਦ, ਟਿੱਬਾ ਨੰਗਲ, ਬਾਲੇਵਾਲ ਅਤੇ ਬਾਹਮਣਮਾਜਰਾ ਆਦਿ ਪਿੰਡਾਂ ਦੀ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮੀਂ 4 ਵਜੇ ਤੱਕ ਬੰਦ ਰੱਖੀ ਜਾਵੇਗੀ। ਚੱਲਦੇ ਕੰਮ ਕਾਰਨ ਬਿਜਲੀ ਬੰਦ ਰਹਿਣ ਦਾ ਸਮਾਂ ਘੱਟ ਜਾਂ ਵੱਧ ਵੀ ਹੋ ਸਕਦਾ ਹੈ। ਜਿਸ ਕਰ ਕੇ ਖਪਤਕਾਰ ਬਿਜਲੀ ਦਾ ਬਦਲਵਾਂ ਪ੍ਰਬੰਧ ਕਰ ਕੇ ਰੱਖਣ।
ਨਵਾਂਸ਼ਹਿਰ (ਤ੍ਰਿਪਾਠੀ) : ਸ਼ਹਿਰੀ ਸਬ-ਡਵੀਜ਼ਨ ਨਵਾਂਸ਼ਹਿਰ ਦੇ ਸਹਾਇਕ ਇੰਜੀਨੀਅਰ ਨੇ ਇਕ ਪ੍ਰੈਸ ਬਿਆਨ ਰਾਹੀਂ ਜਾਣਕਾਰੀ ਦਿੱਤੀ ਕਿ 66 ਕੇ.ਵੀ. ਸਬ-ਸਟੇਸ਼ਨ ਤੋਂ ਚੱਲਣ ਵਾਲੇ 11 ਕੇਵੀ ਬੇਗਮਪੁਰ ਫੀਡਰ ਦੀ ਜ਼ਰੂਰੀ ਮੈਂਟੀਨੇਂਸ ਦੇ ਚਲਦੇ 3 ਜਨਵਰੀ, 2026 ਨੂੰ ਸਵੇਰੇ 10:00 ਤੋਂ ਦੁਪਹਿਰ 3:00 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਇਸ ਨਾਲ ਬੇਗਮਪੁਰ, ਖਾਰਾ ਕਾਲੋਨੀ, ਰਾਹੋਂ ਰੋਡ, ਕਰਿਆਮ ਰੋਡ, ਕੇ.ਸੀ. ਅਸਟੇਟ ਅਤੇ ਹੋਰ ਆਲੇ-ਦੁਆਲੇ ਦੇ ਖੇਤਰਾਂ ਵਿਚ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
